Nabaz-e-punjab.com

ਅਕਾਦਮਿਕ ਮੁਕਾਬਲੇ: ਸਰਕਾਰੀ ਮਾਡਲ ਸਕੂਲ ਸਿਵਲ ਲਾਈਨ ਪਟਿਆਲਾ ਨੇ ਜਿੱਤੀ ਓਵਰਆਲ ਟਰਾਫ਼ੀ

ਖਾਲਸਾ ਸਕੂਲ ਰੂਪਨਗਰ ਦਾ ਸਿਮਰਨਜੀਤ ਸਿੰਘ ਤੇ ਮੁਕਤਸਰ ਦੀ ਸੁਖਮਨਜੋਤ ਕੌਰ ਭੰਗੜੇ ਤੇ ਗਿੱਧੇ ਦੇ ਸਰਤਾਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਫ਼ਲਸਫ਼ੇ ਵਿਸ਼ੇ ’ਤੇ ਰਾਜ ਪੱਧਰੀ ਸਹਿ ਅਕਾਦਮਿਕ ਵਿੱਦਿਅਕ ਮੁਕਾਬਲੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਓਵਰ ਆਲ ਟਰਾਫ਼ੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼, ਪਟਿਆਲਾ ਨੇ ਜਿੱਤੀ ਜਦੋਂਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥੀ ਸਿਮਰਨਜੀਤ ਸਿੰਘ ਨੂੰ ਸਰਵੋਤਮ ਭੰਗੜਾ ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਈਨਾ ਖੇੜਾ (ਮੁਕਤਸਰ) ਦੀ ਵਿਦਿਆਰਥਣ ਸੁਖਮਨਜੋਤ ਕੌਰ ਨੂੰ ਸਰਵੋਤਮ ਗਿੱਧੇ ਦਾ ਸਨਮਾਨ ਦੇ ਕੇ ਨਿਵਾਜਿਆ ਗਿਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਮੁਕਾਬਲਿਆਂ ਵਿੱਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਸੁਲਤਾਨਪੁਰ ਲੋਧੀ ਵਿੱਚ ਹੋਣ ਵਾਲੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਿਰਕਤ ਦਾ ਮੌਕਾ ਦਿੱਤਾ ਜਾਵੇਗਾ। ਇਸ ਮੌਕੇ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੀ ਹਾਜ਼ਰ ਸਨ।
ਸ਼ਬਦ ਗਾਇਨ ਮੁਕਾਬਲੇ ਵਿੱਚ ਸਰਕਾਰੀ ਸਕੂਲ ਬਟਾਲਾ ਦੀ ਪਵਨਦੀਪ ਕੌਰ ਤੇ ਸਾਥਣਾਂ ਨੇ ਪਹਿਲਾ, ਸਰਕਾਰੀ ਸਕੂਲ ਜਲੰਧਰ ਦੀ ਪ੍ਰਿਆ ਤੇ ਸਾਥਣਾਂ ਨੇ ਦੂਜਾ ਅਤੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਲੁਧਿਆਣਾ ਦੇ ਹਰਪ੍ਰੀਤ ਸਿੰਘ ਤੇ ਸਾਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਨ ਮੁਕਾਬਲੇ ਵਿੱਚ ਭਾਈ ਰਾਮ ਕ੍ਰਿਸ਼ਨ ਗੁਰਮਤਿ ਪਬਲਿਕ ਸਕੂਲ ਪਟਿਆਲਾ ਦੀ ਹਰਮਨਦੀਪ ਕੌਰ, ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਹਾਈ ਸਕੂਲ ਅੰਮ੍ਰਿਤਸਰ ਦੀ ਰਵਿੰਦਰ ਕੌਰ ਅਤੇ ਸਰਕਾਰੀ ਸਕੂਲ ਪੰਜੌਲੀ ਕਲਾਂ ਦੀ ਹਰਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਸੁੰਦਰ ਲਿਖਾਈ ਮੁਕਾਬਲੇ ਵਿੱਚ ਸਰਕਾਰੀ ਸਕੂਲ ਧਰਮਕੋਟ ਬੱਗਾ, ਗੁਰਦਾਸਪੁਰ ਦੇ ਸਾਹਿਲ ਮਸੀਹ ਨੇ ਪਹਿਲਾ, ਸਰਕਾਰੀ ਸਕੂਲ ਰਾਮਪੁਰਾ (ਬਠਿੰਡਾ) ਦੀ ਅਮਨਪ੍ਰੀਤ ਕੌਰ ਨੇ ਦੂਜਾ, ਸਰਕਾਰੀ ਸਕੂਲ ਜਗਦੇਵ ਕਲਾਂ (ਅੰਮ੍ਰਿਤਸਰ) ਦੀ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚਿੱਤਰਕਲਾ ਮੁਕਾਬਲੇ ਵਿੱਚ ਤਿੰਨੇ ਸਥਾਨ ਮੁੰਡਿਆਂ ਨੇ ਪ੍ਰਾਪਤ ਕੀਤੇ। ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਨੇ ਪਹਿਲਾ, ਅਰਸ਼ਦੀਪ ਸਿੰਘ ਸਰਕਾਰੀ ਸਕੂਲ ਥੰਮਣਗੜ੍ਹ (ਬਠਿੰਡਾ) ਨੇ ਦੂਜਾ ਅਤੇ ਇਸ਼ਵਿੰਦਰ ਪ੍ਰਤਾਪ ਸਿੰਘ ਸਰਕਾਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ।
ਗੀਤ ਮੁਕਾਬਲੇ ਵਿੱਚ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜੀਏਟ ਸਕੂਲ ਸੰਗ ਢੇਸੀਆਂ ਦੀ ਹਨੀਮਾ ਨੇ ਜਿੱਤਿਆ ਜਦੋਂਕਿ ਦਸਮੇਸ਼ ਪਬਲਿਕ ਸਕੂਲ ਬਠਿੰਡਾ ਦਾ ਸੋਨੀ ਸਿੰਘ ਅਤੇ ਡੀਏਵੀ ਸਕੂਲ ਅੰਮ੍ਰਿਤਸਰ ਦਾ ਰਾਘਵ ਸਾਰੰਗ ਨੇ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਕਵਿਤਾ ਮੁਕਾਬਲੇ ਵਿੱਚ ਬੱਗਾ ਕਲਾਂ (ਫਤਹਿਗੜ੍ਹ ਸਾਹਿਬ) ਦੀ ਅਮਨਦੀਪ ਕੌਰ ਨੇ ਪਹਿਲਾ, ਫਰੀਦਕੋਟ ਦੀ ਸਿਮਰਨ ਕੌਰ ਨੇ ਦੂਜਾ, ਨਹਿਰੂ ਗਾਰਡਨ ਜਲੰਧਰ ਦੀ ਕਸ਼ਿਸ਼ ਨੇ ਤੀਜਾ ਸਥਾਨ, ਆਮ ਗਿਆਨ ਵਿੱਚ ਅਬੋਹਰ ਦੀ ਅਨੁਰਾਧਾ, ਪਟਿਆਲਾ ਦੀ ਪ੍ਰਭਸਿਮਰਨਜੀਤ ਕੌਰ ਤੇ ਸਨੌਰ ਦੀ ਕੁਮਕੁਮ ਨੇ ਬਾਜ਼ੀ ਮਾਰੀ। ਮੌਲਿਕ ਲਿਖਤ ਦਾ ਮੁਕਾਬਲਾ ਦਸੂਹਾ ਦੀ ਨਾਮਪ੍ਰੀਤ ਕੌਰ, ਜਲੰਧਰ ਦੀ ਪੂਜਾ ਅਤੇ ਦਿਓਣ ਦੀ ਮਨਪ੍ਰੀਤ ਕੌਰ ਨੇ ਜਿੱਤਿਆ।
ਕਵੀਸ਼ਰੀ ਮੁਕਾਬਲੇ ਵਿੱਚ ਬੀਜੇਐੱਸ ਸਕੂਲ ਰੌਂਤਾ, ਮੋਗਾ ਦੇ ਜੋਤ ਭੁਪਿੰਦਰ ਸਿੰਘ ਤੇ ਸਾਥੀ ਪਹਿਲੇ, ਗੁਰੂ ਨਾਨਕ ਕਾਲਜੀਏਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਸਿਮਰਨਜੀਤ ਕੌਰ ਤੇ ਸਾਥੀ ਦੂਜੇ ਅਤੇ ਗੁਰਦਾਸਪੁਰ ਦੇ ਪਿੰਡ ਮਾੜੀ ਬੁੱਚਿਆਂ ਦੇ ਹਰਮਨਪ੍ਰੀਤ ਸਿੰਘ ਤੇ ਸਾਥੀ ਤੀਜੇ ਸਥਾਨ ’ਤੇ ਰਹੇ। ਇੰਝ ਹੀ ਵਾਰ ਗਾਇਨ ਵਿੱਚ ਫਾਜ਼ਿਲਕਾ ਦੇ ਸਿੰਘ ਸਭਾ ਕੰਨਿਆਂ ਪਾਠਸ਼ਾਲਾ ਦੀ ਪਰਮੀਤ ਕੌਰ ਤੇ ਸਾਥੀ, ਨਸਰਾਲਾ (ਹੁਸ਼ਿਆਰਪੁਰ) ਦੇ ਸਰਕਾਰੀ ਸਕੂਲ ਦੇ ਸਿਮਰਤਪਾਲ ਸਿੰਘ ਤੇ ਸਾਥੀ ਤੇ ਮਿਲਰਗੰਜ ਲੁਧਿਆਣਾ ਦੇ ਰਾਮਗੜ੍ਹੀਆ ਸਕੂਲ ਦੇ ਰਾਜਬੀਰ ਸਿੰਘ ਤੇ ਸਾਥੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਰਿਵਾਇਤੀ ਗੀਤ ਦੀ ਕਲਾ ਵਿੱਚ ਬੇਗੋਵਾਲ (ਸੰਗਰੂਰ) ਦੀ ਰੋਮਨਜੀਤ ਕੌਰ ਤੇ ਸਾਥੀਆਂ ਨੇ ਪਹਿਲਾ, ਸਿੰਘ ਸਭਾ ਪਾਠਸ਼ਾਲਾ ਫਾਜ਼ਿਲਕਾ ਦੀ ਰਾਜਵੀਰ ਕੌਰ ਤੇ ਸਾਥੀਆਂ ਨੇ ਦੂਜਾ ਅਤੇ ਲੁਧਿਆਣਾ ਦੀ ਜਸਲੀਨ ਕੌਰ ਤੇ ਸਾਥੀਆਂ ਅਤੇ ਪਟਿਆਲਾ ਦੇ ਹਰਮਨਦੀਪ ਕੌਰ ਤੇ ਸਾਥੀਆਂ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…