Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਦੇ ਵਿੱਦਿਅਕ ਮੁਕਾਬਲਿਆਂ ਦੇ ਦੂਜੇ ਦਿਨ ਮਿਡਲ ਵਰਗ ਦੇ ਬੱਚਿਆਂ ਦੇ ਮਚਾਈ ਧਮਾਲ ਲੋਕ ਗੀਤ ਮੁਕਾਬਲੇ ਵਿੱਚਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਅਨਮੋਲਪ੍ਰੀਤ ਸਿੰਘ ਨੇ ਮਾਰੀ ਬਾਜੀ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਦੇ ਸਕੱਤਰ ਸਕੂਲ ਸਿੱਖਿਆ-ਕਮ-ਬੋਰਡ ਚੇਅਰਮੈਨ ਕ੍ਰਿਸ਼ਨ ਕੁਮਾਰ ਆਈਏਐਸ ਅਤੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੇ ਦੂਜੇ ਦਿਨ ਮਿਡਲ ਵਰਗ ਦੇ ਸ਼ਬਦ ਗਾਇਨ, ਭਾਸ਼ਣ, ਸੁੰਦਰ ਲਿਖਾਈ, ਚਿੱਤਰਕਲਾ, ਲੋਕ ਗੀਤ, ਕਵਿਤਾ ਉਚਾਰਨ, ਆਮ ਗਿਆਨ, ਵਾਰ ਗਾਇਨ, ਕਵਿਸ਼ਰੀ, ਭੰਗੜੇ, ਗਿੱਧੇ ਦੇ ਮੁਕਾਬਲੇ ਕਰਵਾਏ ਗਏ ਜਿਹਨਾਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਪਰਮਜੀਤ ਸਿੰਘ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਪੰਜਾਬ ਨੇ ਨਿਭਾਈ। ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੂਜੇ ਦਿਨ ਪੰਜਾਬ ਦੇ ਚਾਰ ਜ਼ੋਨਾਂ ਵਿੱਚੋਂ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਦੇ ਜੇਤੂ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਵਿੱਚ ਭਾਗ ਲਿਆ। 12 ਮੁਕਾਬਲਿਆਂ ਵਿੱਚ ਭਾਗ ਲੈਂਣ ਵਾਲੇ ਬੱਚਿਆਂ ਨੇ ਬੋਰਡ ਦੇ ਵਿਹੜੇ ਵਿੱਚ ਬਣਾਏ ਪੰਜ ਮੰਚਾਂ ‘ਤੇ ਪ੍ਰਦਰਸ਼ਨ ਕਰਕੇ ਵਾਹ-ਵਾਹ ਖੱਟੀ। ਬੁਲਾਰੇ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਬੀਰ-ਰਸ ਨੂੰ ਪ੍ਰਦਰਸ਼ਿਤ ਕਰਦੀ ਵਾਰ-ਗਾਇਨ ਅਤੇ ਕਵੀਸ਼ਰੀ ਦੀ ਪੇਸ਼ਕਾਰੀ ਬਹੁਤ ਹੀ ਪ੍ਰਭਾਵਸ਼ਾਲੀ ਰਹੀ। ਛੋਟੇ ਬੱਚਿਆਂ ਵੱਲੋੱ ਸੁੰਦਰ ਲਿਖਾਈ ਵਿੱਚ ਮੋਤੀਆਂ ਵਾਂਗੂ ਅੱਖ਼ਰ ਪਰੋ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਗਿਆ। ਇਸੇ ਤਰ੍ਹਾਂ ਲੋਕ-ਗੀਤਾਂ ਅਤੇ ਲੋਕ-ਨਾਚ ਮੁਕਾਬਲਿਆਂ ‘ਚ ਜ਼ੋਨ ਪੱਧਰ ‘ਤੇ ਜਿੱਤ ਕੇ ਆਏ ਬੱਚਿਆਂ ਨੇ ਫਸਵੇੱ ਮੁਕਾਬਲੇ ਵਿੱਚ ਆਪਣੀ ਕਲਾ ਨੂੰ ਬਾਖ਼ੂਬੀ ਪੇਸ਼ ਕੀਤਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਿਡਲ ਵਰਗ ਦੇ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਹਰਸ਼ਦੀਪ ਕੌਰ ਤੇ ਸਾਥਣਾਂ ਸ੍ਰੀ ਗੁਰੂ ਨਾਨਕ ਸ.ਸ.ਸ. ਘਿਓ ਮੰਡੀ ਅੰਮ੍ਰਿਤਸਰ ਦੂਜੇ ਸਥਾਨ ‘ਤੇ ਬਬੀਤਾ ਤੇ ਸਾਥਣਾਂ ਸ.ਮਾ.ਸ.ਸ.ਸ. ਫੀਲਖਾਨਾ ਪਟਿਆਲਾ ਅਤੇ ਤੀਜੇ ਸਥਾਨ ‘ਤੇ ਗੁਰਟੇਕ ਸਿੰਘ ਤੇ ਸਾਥੀ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਟੀਮ ਰਹੀ। ਮਿਡਲ ਵਰਗ ਦੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਜੀਤ ਕੌਰ ਸਰਕਾਰੀ ਮਿਡਲ ਸਕੂਲ ਚੋਰਵਾਲਾ (ਫਤਿਹਗੜ੍ਹ ਸਾਹਿਬ), ਦੂਜਾ ਸਥਾਨ ਸਵਰੀਤ ਕੌਰ ਸ਼ਹੀਦ ਬਾਬਾ ਦੀਪ ਸਿੰਘ ਸ.ਸ.ਸ. ਤਰਨਤਾਰਨ ਅਤੇ ਤੀਜਾ ਸਥਾਨ ਆਂਚਲਨੂਰ ਸੈਂਟਰਲ ਪਬਲਿਕ ਸ.ਸ.ਸ. ਘੁਮਾਣ (ਗੁਰਦਾਸਪੁਰ) ਨੇ ਪ੍ਰਾਪਤ ਕੀਤਾ। ਮਿਡਲ ਵਰਗ ਦੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਰਾਜਵੀਰ ਕੌਰ ਬਾਬਾ ਫਰੀਦ ਪਬਲਿਕ ਸ.ਸ.ਸ. ਬਠਿੰਡਾ, ਦੂਜਾ ਸਥਾਨ ਗੁਰਪ੍ਰੀਤ ਕੌਰ ਰੋਬਿਨ ਮਾਡਲ ਸ.ਸ.ਸ. ਧੂਰੀ (ਸੰਗਰੂਰ) ਅਤੇ ਤੀਜਾ ਸਥਾਨ ਨਵਨੀਤ ਸ੍ਰੀ ਗੁਰੂ ਰਾਮਦਾਸ ਸ.ਸ.ਸ. ਅੰਮ੍ਰਿਤਸਰ ਨੇ ਪ੍ਰਾਪਤ ਕੀਤਾ। ਚਿੱਤਰਕਲਾ ਮੁਕਾਬਲੇ ਵਿੱਚ ਪਹਿਲਾ ਸਥਾਨ ਬਾਨੀ ਰਾਜੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਗਿੱਲ ਮਾਰਗ ਲੁਧਿਆਣਾ, ਦੂਜਾ ਸਥਾਨ ਮਨਿੰਦਰ ਸਿੰਘ ਸਨਫਲਾਵਰ ਮਾਡਲ ਹਾਈ ਸਕੂਲ ਤ੍ਰਿਪੜੀ ਪਟਿਆਲਾ ਅਤੇ ਤੀਜਾ ਸਥਾਨ ਸੁਮਿਤ ਖਾਲਸਾ ਕਾਲਜ ਸ.ਸ.ਸ. ਅੰਮ੍ਰਿਤਸਰ ਨੇ ਪ੍ਰਾਪਤ ਕੀਤਾ। ਮਿਡਲ ਵਰਗ ਦੇ ਸੋਲੋ ਡਾਂਸ ਮੁਕਾਬਲੇ ਵਿੱਚ ਪਹਿਲਾ ਸਥਾਨ ਰੁਪਿੰਦਰ ਕੌਰ ਗੁਰੂ ਨਾਨਕ ਮਾਡਲ ਸ.ਸ.ਸ. ਪ੍ਰਭਾਤ ਨਗਰ ਲੁਧਿਆਣਾ, ਦੂਜਾ ਸਥਾਨ ਇਸ਼ਨੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸ.ਸ.ਸ. ਬੋਪਾਰਾਏ ਰੋਡ ਲੁਧਿਆਣਾ ਅਤੇ ਤੀਜਾ ਸਥਾਨ ਰਿਧੀਮਾ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਾਪਤ ਕੀਤਾ। ਮਿਡਲ ਵਰਗ ਦੇ ਲੋਕ-ਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਅਨਮੋਲਪ੍ਰੀਤ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ, ਦੂਜਾ ਸਥਾਨ ਗੁਰਜੋਤ ਸਿੰਘ ਗੁਰੂ ਨਾਨਕ ਮਿਸ਼ਨ ਸ.ਸ.ਸ. ਨਾਵਾਂ (ਹੁਸ਼ਿਆਰਪੁਰ) ਅਤੇ ਤੀਜਾ ਸਥਾਨ ਤਾਨੀਆ ਸ੍ਰੀ ਮਹਾਵੀਰ ਜੈਨ ਮਾਡਲ ਸ.ਸ.ਸ. ਫਗਵਾੜਾ (ਕਪੂਰਥਲਾ) ਨੇ ਪ੍ਰਾਪਤ ਕੀਤਾ। ਆਮ ਗਿਆਨ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਨੂਰਕੰਵਰ ਸਿੰਘ ਬਾਬਾ ਫਰੀਦ ਪਬਲਿਕ ਸ.ਸ.ਸ. ਬਠਿੰਡਾ, ਦੂਜੇ ਸਥਾਨ ’ਤੇ ਗੁਰਪ੍ਰੀਤ ਸਿੰਘ ਦੁਆਬਾ ਖਾਲਸਾ ਸ.ਸ.ਸ. ਲਾਡੋਵਾਲੀ ਰੋਡ ਜਲੰਧਰ ਅਤੇ ਤੀਜੇ ਸਥਾਨ ’ਤੇ ਸੰਦੀਪ ਤਿਵਾੜੀ ਤੇਜਾ ਸਿੰਘ ਸੰਤ ਮੈਮੋਰੀਅਲ ਸ.ਸ.ਸ. ਮਿਸਲਾਪੁਰੀ (ਜਲੰਧਰ) ਨੇ ਪ੍ਰਾਪਤ ਕੀਤਾ। ਕਵੀਸ਼ਰੀ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਇੰਦਰਜੀਤ ਸਿੰਘ ਤੇ ਸਾਥੀ ਭਾਈ ਬਹਿਲੋ ਪਬਲਿਕ ਸ.ਸ.ਸ. ਫਫੜੇ ਭਾਈ ਕੇ ਮਾਨਸਾ, ਦੂਜੇ ਸਥਾਨ ’ਤੇ ਪ੍ਰਕਿਰਤੀ ਕੁਮਾਰੀ ਤੇ ਸਾਥਣਾਂ ਰਾਮਗੜ੍ਹੀਆ ਸ.ਸ.ਸ. ਲੁਧਿਆਣਾ ਅਤੇ ਤੀਜੇ ਸਥਾਨ ‘ਤੇ ਏਕਨੂਰ ਸਿੰਘ ਤੇ ਸਾਥੀ ਸੈਂਟਰਲ ਪਬਲਿਕ ਸ.ਸ.ਸ. ਘੁਮਾਣ (ਗੁਰਦਾਸਪੁਰ) ਨੇ ਪ੍ਰਾਪਤ ਕੀਤਾ। ਵਾਰ ਗਾਇਨ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਜਸ਼ਨਪ੍ਰੀਤ ਸਿੰਘ ਤੇ ਸਾਥੀ ਸ.ਸ.ਸ.ਸ. ਰਸ਼ੀਨ ਲੁਧਿਆਣਾ, ਦੂਜੇ ਸਥਾਨ ‘ਤੇ ਹਰਮਨਪ੍ਰੀਤ ਕੌਰ ਤੇ ਸਾਥਣਾਂ ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸ.ਸ.ਸ. ਖਡੂਰ ਸਾਹਿਬ ਤਰਨਤਾਰਨ ਅਤੇ ਤੀਜੇ ਸਥਾਨ ‘ਤੇ ਦੀਆ ਤੇ ਸਾਥਣਾਂ ਰੋਬਿਨ ਮਾਡਲ ਸ.ਸ.ਸ. ਧੂਰੀ (ਸੰਗਰੂਰ) ਨੇ ਪ੍ਰਾਪਤ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਰੀਤਿਕਾ ਸੈਣੀ ਆਰੀਆ ਮਾਡਲ ਸ.ਸ.ਸ. ਫਗਵਾੜਾ (ਜਲੰਧਰ) ਦੂਜਾ ਸਥਾਨ ਰਿਧੀ ਬਾਲੀ ਸ.ਮਾ.ਸ.ਸ.ਸ. ਖਰੜ ਅਤੇ ਤੀਜਾ ਸਥਾਨ ਜੋਤੀ ਸ.ਸ.ਸ.ਸ. ਲੰਮਾ ਪਿੰਡ ਜਲੰਧਰ ਨੇ ਪ੍ਰਾਪਤ ਕੀਤਾ। ਮਿਡਲ ਵਰਗ ਦੇ ਭੰਗੜੇ ਦੇ ਮੁਕਾਬਲੇ (ਲੜਕਿਆਂ) ਵਿੱਚ ਪਹਿਲੇ ਸਥਾਨ ‘ਤੇ ਗਗਨਦੀਪ ਤੇ ਸਾਥੀ ਨਨਕਾਣਾ ਸਾਹਿਬ ਮਾਡਲ ਸਕੂਲ ਲੁਧਿਆਣਾ, ਦੂਜੇ ਸਥਾਨ ‘ਤੇ ਗੁਰਵਿੰਦਰ ਸਿੰਘ ਤੇ ਸਾਥੀ ਸਨਾਵਰ ਸਮਾਰਟ ਸਕੂਲ ਲੁਧਿਆਣਾ ਅਤੇ ਤੀਜੇ ਸਥਾਨ ‘ਤੇ ਅਮਨਦੀਪ ਸਿੰਘ ਤੇ ਸਾਥੀ ਖਾਲਸਾ ਸ.ਸ.ਸ. ਰੋਪੜ ਨੇ ਪ੍ਰਾਪਤ ਕੀਤਾ। ਮਿਡਲ ਵਰਗ ਦੇ ਗਿੱਧੇ ਦੇ ਮੁਕਾਬਲੇ (ਕੁੜੀਆੱ) ਵਿੱਚ ਪਹਿਲੇ ਸਥਾਨ ‘ਤੇ ਖੁਸ਼ਪ੍ਰੀਤ ਤੇ ਸਾਥਣਾਂ ਸਨਾਵਰ ਸਮਾਰਟ ਸਕੂਲ ਭੂਪਾਲ ਬਠਿੰਡਾ, ਦੂਜੇ ਸਥਾਨ ‘ਤੇ ਨੂਰਪ੍ਰੀਤ ਤੇ ਸਾਥਣਾਂ ਗੁਰੂ ਨਾਨਕ ਮਾਡਲ ਸ.ਸ.ਸ. ਪ੍ਰਭਾਤ ਨਗਰ ਢੋਲੇਵਾਲ ਲੁਧਿਆਣਾ ਅਤੇ ਤੀਜੇ ਸਥਾਨ ‘ਤੇ ਮੁਸਕਾਨ ਤੇ ਸਾਥਣਾਂ ਐੱਸ. ਐੱਨ. ਪਬਲਿਕ ਹਾਈ ਸਕੂਲ ਤਾਜਪੁਰ ਰੋਡ ਇੰਦਰਾਪੁਰੀ ਲੁਧਿਆਣਾ ਨੇ ਪ੍ਰਾਪਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ