ਧੁੰਧ ਦੇ ਕਾਰਣ ਦੋ ਬੱਸਾਂ ਅਤੇ ਇੱਕ ਕਾਰ ਟਕਰਾਈ ,1 ਦੀ ਮੌਤ, 10 ਜ਼ਖਮੀ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 25 ਦਿਸੰਬਰ:
ਅੱਜ ਸਵੇਰੇ ਕਰੀਬ 10 ਵੱਜੇ ਮਾਨਾਵਾਲਾ ਤੋਂ ਤਰਨਾਤਰਨ ਵਾਲੇ ਹਾਈਵੇ ਤੇ ਸਫ਼ੀਪੁਰ ਪਿੰਡ ਦੇ ਨਜ਼ਦੀਕ ਜ਼ਿਆਦਾ ਧੁੰਦ ਹੋਣ ਕਰਕੇ ਦੋ ਬੱਸਾਂ ਅਤੇ ਇੱਕ ਕਾਰ ਟਕਰਾ ਗਈ ।ਜਿਸ ਨਾਲ ਇੱਕ ਵਿਅਕਤੀ ਦੀ ਘਟਨਾ ਵਾਲੀ ਜਗ੍ਹਾ ਤੇ ਹੀ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀ ਹੋ ਗਏ।ਜਿਨ੍ਹਾਂ ਵਿੱਚੋਂ ਕੁੱਝ ਨੂੰ ਇਲਾਜ ਲਈ ਪੀ ਐਚ ਸੀ ਮਾਨਾਵਾਲਾ ਅਤੇ ਕੁੱਝ ਸਰਕਾਰੀ ਹਸਪਤਾਲ ਤਰਨਾਤਰਨ ਵਿੱਖੇ ਦਾਖਿਲ ਕਰਵਾਏ ਗਏ ਹਨ।ਮਿਰਤਕ ਦੀ ਪਛਾਣ ਗੁਰਬਿੰਦਰ ਸਿੰਘ ਉਮਰ ਕਰੀਬ 30 ਸਾਲ ਪੁੱਤਰ ਕਰਤਾਰ ਸਿੰਘ ਨਿਵਾਸੀ ਗੋਬਿੰਦ ਨਗਰ ਤਰਨਾਤਰਨ ਹੋਈ।ਜਾਣਕਾਰੀ ਅਨੁਸਾਰ ਨਿਊ ਦੀਪ ਬੱਸ ਨੰਬਰ ਪੀ ਬੀਂ 30 6478ਜੋ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ ਜਦਕਿ ਉਸਦੇ ਪਿੱਛੇ ਦਸਮੇਸ਼ ਕੰਪਨੀ ਦੀ ਬੱਸ ਨੰਬਰ ਪੀ ਬੀ 03 ਏ ਐੱਫ 6403 ਆ ਰਹੀ ਸੀ।ਜਿਆਦਾ ਧੁੰਦ ਦੇ ਕਾਰਣ ਇਹ ਬੱਸ ਇਹ ਬੱਸ ਨਿਊ ਦੀਪ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ।ਜਿਸ ਨਾਲ ਇਸ ਪਿਛਲੀ ਸੀਟ ਤੇ ਬੈਠੀ ਸਵਾਰੀਆਂ ਜ਼ਖਮੀ ਹੋ ਗਈਆਂ ।ਤੇ ਦੂਜੀ ਬਸ ਵਿੱਚ ਸਵਾਰ ਵੀ ਕੁੱਝ ਸਵਾਰੀਆਂ ਜ਼ਖਮੀ ਹੋਈਆਂ ਹਨ।ਇਨ੍ਹਾਂ ਬੱਸਾਂ ਦੇ ਪਿੱਛੇ ਇਕ ਕਾਰ ਸਵਿਫਟ ਡਿਜ਼ਾਇਰ ਨੰਬਰ ਪੀ ਬੀ 02 ਬੀ ਜ਼ੈਡ 7370 ਵੀ ਟਕਰਾ ਗਈ।ਕਿਸਮਤ ਵਾਲੀ ਗੱਲ ਇਹ ਰਹੀ ਕਿ ਕਾਰ ਸਵਾਰ ਵਾਲ ਵਾਲ ਬੱਚ ਗਏ ਤੇ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ।ਦੋਵੇਂ ਬੱਸਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ।ਪੁਲਿਸ ਚੌਕੀਂ ਇੰਚਾਰਜ ਬੁੰਡਾਲਾ ਏ ਐਸ ਆਈ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…