
ਨੈਸਨਲ ਹਾਈਵੇਅ ’ਤੇ ਪਿੰਡ ਚਰਹੇੜੀ ਨੇੜੇ ਸੜਕ ਕਿਨਾਰੇ ਕਾਰ ਪਲਟੀ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਅਪਰੈਲ:
ਸ਼ਹਿਰ ’ਚੋਂ ਗੁਜਰਦੇ ਨੈਸ਼ਨਲ ਹਾਈਵੇ 21 ‘ਤੇ ਪਿੰਡ ਚਰਹੇੜੀ ਤੇ ਭਾਗੋਵਾਲ ਵਿਚਕਾਰ ਇੱਕ ਆਲਟੋ ਕਾਰ ਸੜਕ ਕਿਨਾਰੇ ਖਤਾਨਾਂ ਵਿਚ ਪਲਟ ਗਈ ਤੇ ਕਾਰ ਸਵਾਰ ਤਿੰਨ ਜਣੇ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਕੁਰਾਲੀ ਵਿਖੇ ਦਾਖਲ ਕਰਵਾਇਆ ਗਿਆ। ਇਕੱਤਰ ਜਾਣਕਾਰੀ ਅਨੁਸਾਰ ਰੋਪੜ ਵੱਲ ਤੋਂ ਆ ਰਹੀ ਆਲਟੋ ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਕਰ ਸੜਕ ਕਿਨਾਰੇ ਖਤਾਨਾਂ ਵਿਚ ਪਲਟ ਗਈ ਅਤੇ ਕਈ ਪਲਟੀਆਂ ਖਾਣ ਤੋਂ ਬਾਅਦ ਇੱਕ ਦਰਖਤ ਨਾਲ ਟਕਰਾ ਕੇ ਕਾਰ ਰੁਕੀ। ਇਸ ਦੌਰਾਨ ਕਾਰ ਵਿਚ ਸਵਾਰ ਸਤਪਾਲ ਧੀਮਾਨ ਤੇ ਨੀਲਮ ਦੋਨਂੋ ਪਤੀ-ਪਤਨੀ ਤੇ ਉਨ੍ਹਾਂ ਦੀ ਨੌਜੁਆਨ ਲੜਕੀ ਅਕਾਂਸਾ ਸਾਰੇ ਵਾਸੀ ਊਨਾ ਹਿਮਾਚਲ ਪ੍ਰਦੇਸ਼ ਜਖਮੀ ਹੋ ਗਈ। ਜਖਮੀਆਂ ਨੂੰ ਪੇਟਰੋਲਿੰਗ ਪੁਲਿਸ ਅਤੇ ਰਾਹਗੀਰਾਂ ਨੇ ਜਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।