ਗੰਨਮੈਨ ਦੀ ਗੰਨ ਤੋਂ ਗੋਲੀ ਚੱਲਣ ਨਾਲ ਪੈਟਰੋਲ ਪੰਪ ਦੇ ਕਰਿੰਦੇ ਦੀ ਮੌਕੇ ਤੇ ਮੌਤ ,ਗੰਨਮੈਨ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ।

ਨਬਜ਼-ਏ-ਪੰਜਾਬ, ਜੰਡਿਆਲਾ ਗੁਰੂ, 31 ਜਨਵਰੀ (ਕੁਲਜੀਤ ਸਿੰਘ)
ਅੱਜ ਸਵੇਰੇ ਕਰੀਬ 6.30 ਅਤੇ 7 ਵੱਜੇ ਦੇ ਵਿੱਚਕਾਰ ਇਹ ਘਟਨਾ ਜੀ ਟੀ ਰੋਡ ਟਾਂਗਰਾ ਜਿਲ੍ਹਾ ਅੰਮ੍ਰਿਤਸਰ ਤੇ ਸਤਿਥ ਹਾਈਵੇ ਪੰਪ ਤੇ ਘਟੀ।ਜਿਸਦੇ ਅਨੁਸਾਰ ਉੱਥੇ ਤਾਇਨਾਤ ਗੰਨਮੈਨ ਬਲਵਿੰਦਰ ਸਿੰਘ ਨਿਵਾਸੀ ਪਿੰਡ ਤਿਮੋਵਾਲ ਜਿਲ੍ਹਾ ਅੰਮ੍ਰਿਤਸਰ ਜੋ ਟਾਇਲਟ ਲਈ ਗਿਆ ਸੀ ਅਤੇ ਉੱਥੇ ਮੌਜੂਦ ਕਰਿੰਦੇ ਸਾਜਨਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਨਿਵਾਸੀ ਪਿੰਡ ਛੱਜਲਵੱਡੀ ਨੂੰ ਗਨ ਅੰਦਰ ਰੱਖਣ ਲਈ ਕਹਿ ਗਿਆ ਸੀ ।ਥੋੜੀ ਦੇਰ ਬਾਅਦ ਕਮਰੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਜਦੋਂ ਉਸਦੇ ਦੂਸਰੇ ਸਾਥੀਆਂ ਨੇ ਦੇਖਿਆ ਤਾ ਸਾਜਨਪ੍ਰੀਤ ਸਿੰਘ ਜਿਸਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਖੂਨ ਸਾਰੇ ਫਰਸ਼ ਤੇ ਖਿਲਰਿਆ ਹੋਇਆ ਸੀ।ਸਾਜਨਪ੍ਰੀਤ ਸਿੰਘ ਉਮਰ ਕਰੀਬ 22 ਸਾਲ ਦੀ ਗੋਲੀ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਾਜਨਪ੍ਰੀਤ ਸਿੰਘ ਪਿੱਛਲੇ 9 ਮਹੀਨੇ ਤੋਂ ਇੱਥੇ ਕੰਮ ਕਰ ਰਿਹਾ ਸੀ ਜਦਕਿ ਆਰੋਪੀ ਬਲਵਿੰਦਰ ਸਿੰਘ ਜੋ ਇੱਕ ਨਿੱਜੀ ਸਕਿਉਰਟੀ ਵੱਲੋ ਬਤੌਰ ਗੰਨਮੈਨ ਦੀ ਡਿਊਟੀ ਨਿਭਾ ਰਿਹਾ ਸੀ।ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਲਈ ਐਸ ਪੀ ਡੀ ਜਗਤਪ੍ਰੀਤ ਸਿੰਘ ਅਤੇ ਐਸ ਐਚ ਓ ਤਰਸਿੱਕਾ ਸੁੱਖਇੰਦਰ ਸਿੰਘ ਪਹੁੰਚੇ ਅਤੇ ਪੰਪ ਤੇ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਖੰਗਾਲੀ ਅਤੇ ਉਸਨੂੰ ਆਪਣੇ ਕਬਜੇ ਵਿੱਚ ਲੈ ਲਿਆ ।ਪੁਲਿਸ ਅਨੁਸਾਰ ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਨਿਵਾਸੀ ਛੱਜਲਵੱਡੀ ਜਿਲ੍ਹਾ ਅੰਮ੍ਰਿਤਸਰ ਦੇ ਬਿਆਨਾਂ ਦੇ ਅਧਾਰ ਤੇ ਆਰੋਪੀ।ਬਲਵਿੰਦਰ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …