Share on Facebook Share on Twitter Share on Google+ Share on Pinterest Share on Linkedin ਜਾਇਦਾਦ ਦੀ ਖ਼ਰੀਦੋ ਫ਼ਰੋਖ਼ਤ: ਧੋਖਾਧੜੀ ਮਾਮਲੇ ਵਿੱਚ ਦਿੱਲੀ ਹਵਾਈ ਅੱਡੇ ਤੋਂ ਮੁਲਜ਼ਮ ਗ੍ਰਿਫ਼ਤਾਰ ਯੂਕੇ ਤੋਂ ਭਾਰਤ ਵਾਪਸ ਪਰਤ ਰਿਹਾ ਸੀ ਅਵਤਾਰਜੀਤ ਸਿੰਘ ਧੰਜਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ: ਮੁਹਾਲੀ ਪੁਲੀਸ ਨੇ ਜਾਇਦਾਦ ਦੀ ਖ਼ਰੀਦੋ-ਫ਼ਰੋਖ਼ਤ ਨੂੰ ਲੈ ਕੇ ਧੋਖਾਧੜੀ ਮਾਮਲੇ ਵਿੱਚ ਅੱਜ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਟੌਰ ਥਾਣਾ ਦੇ ਐਸਐਚਓ ਨਵੀਨਪਾਲ ਸਿੰਘ ਲਹਿਲ ਨੇ ਅੱਜ ਦੇਰ ਸ਼ਾਮ ਦੱਸਿਆ ਕਿ ਮੁਲਜ਼ਮ ਅਵਤਾਰਜੀਤ ਸਿੰਘ ਧੰਜਲ ਦੇ ਖ਼ਿਲਾਫ਼ 23 ਜੁਲਾਈ 2019 ਨੂੰ ਆਈਪੀਸੀ ਦੀ ਧਾਰਾ 406 ਅਤੇ 420 ਦੇ ਤਹਿਤ ਧੋਖਾਧੜੀ ਦਾ ਪਰਚਾ ਦਰਜ ਕੀਤਾ ਗਿਆ ਸੀ ਪ੍ਰੰਤੂ ਕੇਸ ਦਰਜ ਹੋਣ ਤੋਂ ਬਾਅਦ ਅਵਤਾਰਜੀਤ ਵਿਦੇਸ਼ ਚਲਾ ਗਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਦੀ ਪੈੜ ਨੱਪਣ ਲਈ ਮੁਹਾਲੀ ਪੁਲੀਸ ਵੱਲੋਂ ਅਵਤਾਰਜੀਤ ਦਾ ਲੁੱਕ ਆਫ਼ ਨੋਟਿਸ ਜਾਰੀ ਕੀਤਾ ਗਿਆ ਅਤੇ ਇੰਟਰਪੋਲ ਦੀ ਮਦਦ ਲਈ ਗਈ। ਪੁਲੀਸ ਦੀ ਜਾਣਕਾਰੀ ਅਨੁਸਾਰ ਅਵਤਾਰਜੀਤ ਧੰਜਲ ਦੀ ਇੱਥੋਂ ਦੇ ਫੇਜ਼-3ਬੀ1 ਵਿੱਚ ਜਾਇਦਾਦ (ਕੋਠੀ) ਸੀ। ਉਸ ਨੇ 1989 ਵਿੱਚ ਇਹ ਕੋਠੀ ਦੇਖਭਾਲ ਅਤੇ ਰਹਿਣ ਲਈ ਆਪਣੇ ਦੋਸਤ ਸੁਰਜੀਤ ਸਿੰਘ ਨੂੰ ਦਿੱਤੀ ਸੀ ਅਤੇ ਇਸ ਸਬੰਧੀ ਬਕਾਇਦਾ ਸੁਰਜੀਤ ਸਿੰਘ ਨੂੰ ਪਾਵਰ ਆਫ਼ ਅਟਾਰਨੀ ਬਣਾ ਕੇ ਦਿੱਤੀ ਸੀ। ਕੁੱਝ ਸਮੇਂ ਬਾਅਦ ਸੁਰਜੀਤ ਸਿੰਘ ਨੇ ਉਕਤ ਕੋਠੀ ਆਪਣੀ ਬੇਟੀ ਸਿਮਰਤ ਰਾਣਾ ਨੂੰ 6 ਲੱਖ ਰੁਪਏ ਵਿੱਚ ਵੇਚ ਦਿੱਤੀ ਅਤੇ ਸਿਮਰਤ ਨੇ ਸਾਰੇ ਪੈਸੇ ਆਪਣੇ ਪਿਤਾ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ। ਪੁਲੀਸ ਅਨੁਸਾਰ ਇਸ ਤੋਂ ਬਾਅਦ ਸਿਮਰਤ ਨੇ 40 ਹਜ਼ਾਰ ਮੁਨਾਫ਼ਾ ਕਮਾਉਣ ਦੇ ਚੱਕਰ ਵਿੱਚ ਅੱਗੇ ਇਹ ਕੋਠੀ ਕਿਸੇ ਹੋਰ ਨੂੰ 6 ਲੱਖ 40 ਹਜ਼ਾਰ ਰੁਪਏ ਵੇਚ ਦਿੱਤੀ ਅਤੇ ਹਲਫ਼ਨਾਮੇ ’ਤੇ ਬਿਆਨਾਂ ਕੀਤਾ ਗਿਆ। ਇਸ ਦੌਰਾਨ ਅਵਤਾਰਜੀਤ ਸਿੰਘ ਧੰਜਲ ਵਿਦੇਸ਼ ਯੂਕੇ ਚਲਾ ਗਿਆ ਅਤੇ ਜਦੋਂ ਸਬੰਧਤ ਕੋਠੀ ਦੀ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਸੁਰਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ। ਜਿਸ ਕਾਰਨ ਖ਼ਰੀਦਦਾਰ ਦੇ ਨਾਂ ਰਜਿਸਟਰੀ ਨਹੀਂ ਹੋ ਸਕੀ। ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਅਵਤਾਰਜੀਤ ਨੇ ਆਪਣੀ ਕੋਠੀ ਵੇਚਣ ਲਈ ਕਿਸੇ ਹੋਰ ਵਿਅਕਤੀ ਨਾਲ ਐਗਰੀਮੈਂਟ ਕਰ ਲਿਆ। ਇਸ ਤਰ੍ਹਾਂ ਇਕ ਕੋਠੀ ਦੇ ਦੋ ਖ਼ਰੀਦਦਾਰ ਸਾਹਮਣੇ ਆਉਣ ਕਾਰਨ ਇਹ ਮਾਮਲਾ ਪੁਲੀਸ ਕੋਲ ਪਹੁੰਚ ਗਿਆ ਅਤੇ ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਅਵਤਾਰਜੀਤ ਸਿੰਘ ਧੰਜਲ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਮੁਲਜ਼ਮ ਨੂੰ ਭਾਰਤ ਵਾਪਸ ਆਉਣ ਸਮੇਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ