ਪਿੰਡ ਅੱਲਾਪੁਰ ਵਿੱਚ ਨਾਬਾਲਗ ਬੱਚੀ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫ਼ਤਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਫਰਵਰੀ:
ਇੱਕੋਂ ਦੇ ਨੇੜਲੇ ਪਿੰਡ ਅੱਲਾਪੁਰ ਵਿੱਚ 10 ਸਾਲ ਦੀ ਨਾਬਾਲਗ ਬੱਚੀ ਨੂੰ ਬਹਿਲ ਫੁਸਲਾ ਕੇ ਜਬਰਦਸਤੀ ਕਰਨ ਦੀ ਕੋਸ਼ਿਸ ਕਰਨ ਵਾਲੇ ਨੌਜੁਆਨ ਨੂੰ ਐਸ.ਐਚ.ਓ ਸਤਨਾਮ ਸਿੰਘ ਦੀ ਅਗਵਾਈ ਵਿਚ ਪੁਲਿਸ ਵੱਲੋਂ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਕੇਸਰ ਸਿੰਘ ਨੇ ਦੱਸਿਆ ਕਿ ਥਾਣਾ ਕੁਰਾਲੀ ਅਧੀਨ ਪੈਂਦੇ ਪਿੰਡ ਅੱਲਾਪੁਰ ਵਿਖੇ ਬਲਵੀਰ ਸਿੰਘ ਦੇ ਘਰ ਨੇੜੇ ਇੱਕ ਘਰ ਵਿਚ ਕਿਸੇ ਦਾ ਵਿਆਹ ਸੀ, ਬਲਵੀਰ ਸਿੰਘ ਦੀ ਦਸ ਸਾਲਾ ਲੜਕੀ ਵੀ ਚਾਰ ਵਜੇ ਦੇ ਕਰੀਬ ਸਕੂਲ ਤੋਂ ਆਉਣ ਬਾਅਦ ਵਿਆਹ ਵਿਚ ਚਲੀ ਗਈ। ਇਸ ਦੌਰਾਨ ਛੇ ਵਜੇ ਦੇ ਕਰੀਬ ਡੋਲੀ ਵਿਦਾ ਹੋਣ ਉਪਰੰਤ ਗੁਰਦੀਪ ਸਿੰਘ ਨੇ ਦਸ ਸਾਲਾ ਬੱਚੀ ਨੂੰ ਕਿਹਾ ਕਿ ਤੇਰੀ ਮੰਮੀ ਉਸ ਨੂੰ ਕੋਠੇ ’ਤੇ ਬੁਲਾ ਰਹੀ ਹੈ ਜਦੋਂ ਬੱਚੀ ਕੋਠੇ ’ਤੇ ਪਹੁੰਚੀ ਤਾਂ ਉਕਤ ਦੋਸ਼ੀ ਵੀ ਪਿੱਛੇ ਪਿੱਛੇ ਪਹੁੰਚ ਗਿਆ ਅਤੇ ਉਸ ਨੇ ਬੱਚੀ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਬੱਚੀ ਨੇ ਇਸ ਦਾ ਵਿਰੋਧ ਕਰਦਿਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਦੋਸ਼ੀ ਨੇ ਮੂੰਹ ਬੰਦ ਕਰਕੇ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਬੱਚੀ ਦੀ ਆਵਾਜ਼ ਸੁਣਕੇ ਬੱਚੀ ਦੀ ਮਾਂ ਕੋਠੇ ਉੱਤੇ ਮੌਕੇ ਤੇ ਹੀ ਪਹੁੰਚ ਗਈ। ਜਿਸ ਨੂੰ ਦੇਖਦਿਆਂ ਹੀ ਦੋਸ਼ੀ ਮੌਕੇ ਤੋਂ ਭੱਜ ਨਿਕਲਿਆ ਅਤੇ ਬੱਚੀ ਦਾ ਵਾਲ ਵਾਲ ਬਚਾਅ ਹੋ ਗਿਆ। ਪੁਲੀਸ ਅਨੁਸਾਰ ਦੋਸ਼ੀ ਗੁਰਦੀਪ ਸਿੰਘ ਪਿੰਡ ਦੇ ਸਰਪੰਚ ਦੀਦਾਰ ਸਿੰਘ ਦਾ ਲੜਕਾ ਹੈ। ਪਿੁਲਸ ਨੇ ਪੀੜਤ ਬੱਚੀ ਦੇ ਪਿਤਾ ਬਲਵੀਰ ਸਿੰਘ ਦੇ ਬਿਆਨਾਂ ਤੇ ਦੋਸ਼ੀ ਨੂੰ ਗਿਰਫ਼ਤਾਰ ਕਰਦਿਆਂ ਉਸ ਖਿਲਾਫ ਆਈ.ਪੀ.ਸੀ ਦੀ ਧਾਰਾ 376,323,511 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …