Nabaz-e-punjab.com

ਗੈਂਗਰੇਪ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਮੁਹਾਲੀ ਪੁਲੀਸ ਨੇ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਖੁੂਨੀਆ ਉਰਫ਼ ਸੋਨੂੰ ਵਾਸੀ ਅੰਬ ਸਾਹਿਬ ਕਲੋਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਜਾ ਵਾਸੀ ਸੈਕਟਰ-46 ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਦੱਸਿਆ ਕਿ ਇਸ ਸਬੰਧੀ ਪੀੜਤ ਲੜਕੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਥਾਣਾ ਫੇਜ਼-11 ਵਿੱਚ ਬੀਤੀ 16 ਮਈ ਨੂੰ ਧਾਰਾ 376ਡੀ, 342,34 ਦੇ ਤਹਿ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਅਨਮੋਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਪੀੜਤ ਲੜਕੀ ਨੇ ਫੇਜ਼-11 ਥਾਣੇ ਵਿੱਚ ਦਰਜ ਕਰਵਾਏ ਆਪਣੇ ਬਿਆਨਾ ਵਿੱਚ ਕਿਹਾ ਕਿ ਉਹ ਪਿਛਲੇ ਸਾਲ ਤੋਂ ਇੱਥੋਂ ਦੇ ਇੰਡਸਟਰੀ ਏਰੀਆ ਫੇਜ਼-9 ਸਥਿਤ ਇਕ ਕੰਪਨੀ ਵਿੱਚ ਰਿਸ਼ੈਪਸ਼ਨ ਦੀ ਨੌਕਰੀ ਕਰਦੀ ਸੀ। ਇਸੇ ਕੰਪਨੀ ਵਿੱਚ ਕੰਮ ਕਰਦੇ ਗੁੱਡੂ ਉਰਫ਼ ਬਾਲ ਕ੍ਰਿਸ਼ਨ ਨਾਲ ਉਸ ਦੀ ਜਾਣ-ਪਛਾਣ ਹੋ ਗਈ ਸੀ। ਬੀਤੀ 13 ਮਈ ਨੂੰ ਉਸ ਦੀ ਕੌਂਪੀਟੇਂਟ ਕੰਪਨੀ ਸੈਕਟਰ-67 ਮੁਹਾਲੀ ਵਿੱਚ ਨੌਕਰੀ ਲਈ ਇੰਟਰਵਿਊ ਹੋਣੀ ਸੀ। ਜਿੱਥੇ ਉਸ ਨੇ ਆਪਣੇਜਾਣਕਾਰ ਗੁੱਡੂ ਨੂੰ ਵੀ ਸੱਦਿਆ ਸੀ। ਪੀੜਤ ਅਨੁਸਾਰ ਸ਼ਾਮ ਨੂੰ ਇੰਟਰਵਿਊ ਖ਼ਤਮ ਹੋਣ ਉਪਰੰਤ ਉਹ ਆਪਣੇ ਦੋਸਤ ਗੁੱਡੂ ਨਾਲ ਉਸ ਦੇ ਦੋਸਤ ਬਲਕੌਰ ਸਿੰਘ ਦੇ ਕਮਰੇ ਵਿੱਚ ਫੇਜ਼-11 ਵਿੱਚ ਚਲੇ ਗਏ। ਜਿੱਥੇ ਉਸ (ਪੀੜਤ ਲੜਕੀ) ਨੂੰ ਚਾਕੂ ਨਾਲ ਡਰਾ ਧਮਕਾ ਕੇ ਉਸ ਨਾਲ ਰਾਜਾ, ਖੂਨੀਆ ਉਰਫ਼ ਸੋਨੂੰ ਅਤੇ ਅਨਮੋਲ ਸਿੰਘ ਨੇ ਜ਼ਬਰਦਸਤੀ ਵਾਰੋ ਵਾਰੀ ਬਲਾਤਕਾਰ ਕੀਤਾ ਗਿਆ ਅਤੇ ਉਸ ਦੇ ਦੋਸਤ ਗੁੱਡੂ ਨਾਲ ਲੜਾਈ-ਝਗੜਾ ਕਰਕੇ ਮੌਕਾ ਤੋਂ ਫਰਾਰ ਹੋ ਗਏ।
ਐਸਪੀ (ਸਿਟੀ) ਨੇ ਦੱਸਿਆ ਕਿ ਹਾਲਾਂਕਿ 13 ਮਈ ਤੇ 14 ਮਈ ਦੀ ਦਰਮਿਆਨੀ ਰਾਤ ਨੂੰ ਇੱਥੋਂ ਦੇ ਗੌਲਫ਼ ਰੇਂਜ ਫੇਜ਼-11 ਦੇ ਨੇੜੇ ਕੁਝ ਨੌਜਵਾਨਾਂ ਵਿੱਚ ਹੋਏ ਲੜਾਈ-ਝਗੜੇ ਦੌਰਾਨ ਅਨਮੋਲ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਜਿਸ ਨੂੰ ਸਰਕਾਰੀ ਹਸਪਤਾਲ ਸੈਕਟਰ-32, ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਨਮੋਲ ਸਿੰਘ ਹੁਣ ਵੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਸ ਝਗੜੇ ਸਬੰਧੀ ਬੀਤੀ 14 ਮਈ ਨੂੰ ਥਾਣਾ ਫੇਜ਼-11 ਵਿੱਚ ਧਾਰਾ ਗੱਡੂ, ਦੀਪਕ, ਰਾਜਾ, ਬਲਕੌਰ ਸਿੰਘ ਅਤੇ ਖੂਨੀਆ ਉਰਫ਼ ਸੋਨੂੰ ਦੇ ਖ਼ਿਲਾਫ਼ ਧਾਰਾ 307,323,324,148,149 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਝਗੜਾ ਪੀੜਤ ਲੜਕੀ ਨਾਲ ਜਬਰਦਸਤੀ ਹੋਣ ਕਰਕੇ ਹੋਇਆ ਸੀ। ਪੁਲੀਸ ਹਾਲੇ ਮਾਮਲੇ ਦੀ ਵੱਖ ਵੱਖ ਪਹਿਲੂਆਂ ਦੀ ਬਰੀਕੀ ਨਾ;ਲ ਜਾਂਚ ਪੜਤਾਲ ਕਰ ਰਹੀ ਸੀ ਕਿ ਇਸ ਦੌਰਾਨ ਤਿੰਨ ਦਿਨਾਂ ਮਗਰੋਂ ਜਬਰ ਜਨਾਹ ਦਾ ਸ਼ਿਕਾਰ ਪੀੜਤ ਲੜਕੀ ਨੇ ਥਾਣੇ ਪਹੁੰਚ ਕੇ ਆਪਬੀਤੀ ਦੱਸੀ। ਪੀੜਤ ਲੜਕੀ ਦੇ ਬਿਆਨਾਂ ’ਤੇ ਪੁਲੀਸ ਵੱਲੋਂ ਰਾਜਾ, ਖੂਨੀਆ ਉਰਫ਼ ਸੋਨੂੰ ਅਤੇ ਅਨਮੋਲ ਸਿੰਘ ਦੇ ਖ਼ਿਲਾਫ਼ ਸਮੂਹਿਕ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ।
ਜਾਂਚ ਅਧਿਕਾਰੀ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਰਾਜਾ ਵਾਸੀ ਸੈਕਟਰ-46, ਚੰਡੀਗੜ੍ਹ ਨਿਆਇਕ ਹਿਰਾਸਤ ਅਧੀਨ ਵਿੱਚ ਰੂਪਨਗਰ ਜੇਲ੍ਹ ਵਿੱਚ ਬੰਦ ਹੈ ਜਦੋਂਕਿ ਖੂਨੀਆ ਉਰਫ਼ ਸੋਨੂੰ ਨੂੰ ਮੁਹਾਲੀ ਅਦਾਲਤ ਨੇ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …