Share on Facebook Share on Twitter Share on Google+ Share on Pinterest Share on Linkedin ਨਾਰਕੋਟਿਕ ਸੈਲ ਜੰਡਿਆਲਾ ਗੁਰੂ ਵੱਲੋਂ ਵੱਡੀ ਮਾਤਰਾ ਵਿੱਚ ਭੁੱਕੀ ਸਮੇਤ ਮੁਲਜ਼ਮ ਕਾਬੂ ਕੁਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 28 ਅਪਰੈਲ: ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਜੇ ਏਲਾਨ ਚੇਲੀਅਨ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਨਾਰਕੋਟੈਕ ਸੈਲ ਸਬ ਡਿਵੀਜ਼ਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਆਪਣੀ ਪੁਲੀਸ ਪਾਰਟੀ ਨਾਲ ਟੀ ਪੁਆਇੰਟ ਤਰਨਤਾਰਨ ਬਾਈਪਾਸ ਨੇੜੇ ਜੈ ਰਿਜੋਰਟ ਨਾਕਾ ਲਗਾਇਆ ਹੋਇਆ ਸੀ ਕਿ ਇਸ ਦੌਰਾਨ ਇੱਕ ਵਰਨਾ ਕਾਰ ਜੋ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੀ ਸੀ, ਨੂੰ ਰੋਕ ਕੇ ਉਸ ਦੀ ਤਲਾਸੀ ਲਈ ਗਈ ਤਾਂ ਕਾਰ ’ਚੋਂ ਕਰੀਬ 80 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਕਾਰ ਚਾਲਕ ਦੀ ਪੁੱਛਗਿੱਛ ਕਰਨ ’ਤੇ ਉਸ ਨੇ ਆਪਣਾ ਨਾਮ ਦਵਿੰਦਰ ਸਿੰਘ ਵਾਸੀ ਪਿੰਡ ਰਾਮਪੁਰਾ, ਥਾਣਾ ਜੰਡਿਆਲਾ ਗੁਰੂ ਦੱਸਿਆ ਹੈ। ਪੁਲਿਸ ਨੇ ਮੁਲਜ਼ਮ ਦਵਿੰਦਰ ਸਿੰਘ ਦੇ ਖਿਲਾਫ ਐਨ.ਡੀ.ਪੀ.ਅੇਸ. ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਸਬ ਇੰਸਪੈਕਟਰ ਬਲਵਿੰਦਰ ਸਿੰਘ ਇੰਚਾਰਜ ਨਾਰਕੋਟਿਕ ਸੈਲ ਜੰਡਿਆਲਾ ਗੁਰੂ, ਏ.ਅੇਸ.ਆਈ. ਜੋਗਿੰਦਰ ਸਿੰਘ, ਏ.ਅੇਸ.ਆਈ ਜੁਗਰਾਜ ਸਿੰਘ, ਅੇਚ.ਸੀ. ਬਲਜਿੰਦਰ ਸਿੰਘ, ਅੇਚ.ਸੀ. ਨਵਜੋਤ ਸਿੰਘ ਅਤੇ ਅੇਚ.ਸੀ. ਮੇਜਰ ਸਿੰਘ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ