ਤਾਂਤਰਿਕ ਦੇ ਆਖੇ ਲੱਗ ਕੇ ਆਪਣੇ ਬੱਚੇ ਦੀ ਜਾਨ ਗੁਆਉਣ ਲੱਗਾ ਸੀ ਮੁਲਜ਼ਮ ਪਿਤਾ, ਜਾਂਚ ’ਚ ਹੋਇਆ ਖ਼ੁਲਾਸਾ

ਅੰਧ-ਵਿਸ਼ਵਾਸ਼ ਤੇ ਜਾਦੂ ਟੂਣਿਆਂ ਕਾਰਨ ਆਪਣੇ ਬੱਚਿਆਂ ਦੇ ਦੁਸ਼ਮਨ ਬਣ ਜਾਂਦੇ ਹਨ ਲੋਕ: ਡੀਐਸਪੀ ਬੱਲ

ਅਦਾਲਤ ਨੇ ਮੁਲਜ਼ਮ ਪਿਤਾ ਨੂੰ ਜੇਲ੍ਹ ਭੇਜਿਆ, ਪੀੜਤ ਬੱਚਾ ਹਾਲੇ ਸਰਕਾਰੀ ਹਸਪਤਾਲ ’ਚ ਜੇਰੇ ਇਲਾਜ

ਨਬਜ਼-ਏ-ਪੰਜਾਬ, ਮੁਹਾਲੀ, 19 ਅਕਤੂਬਰ:
ਇੱਥੋਂ ਦੇ ਮਦਰਹੁੱਡ ਹਸਪਤਾਲ ਫੇਜ਼-8 ਨੇੜੇ ਝੁੱਗੀ ਦੇ ਬਾਹਰ ਅੱਗ ਵਿੱਚ ਆਪਣੇ ਬੱਚੇ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਕਰਨ ਵਾਲਾ ਕਲਯੁੱਗੀ ਬਾਪ ਰਾਜੂ ਗੋਸਵਾਮੀ ਅਸਲ ਵਿੱਚ ਇੱਕ ਤਾਂਤਰਿਕ ਦੇ ਆਖੇ ਲੱਗ ਕੇ ਆਪਣੇ ਪੁੱਤਰ ਦੀ ਜਾਨ ਦਾ ਦੁਸ਼ਮਨ ਬਣ ਗਿਆ ਸੀ। ਇਸ ਗੱਲ ਦਾ ਖ਼ੁਲਾਸਾ ਪੁਲੀਸ ਦੀ ਮੁੱਢਲੀ ਜਾਂਚ ਵਿੱਚ ਹੋਇਆ ਹੈ। ਜਿਸ ਦੀ ਪੁਸ਼ਟੀ ਅੱਜ ਮੁਹਾਲੀ ਦੇ ਡੀਐਸਪੀ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਂਤਰਿਕ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਤੰਤਰ-ਮੰਤਰ, ਜਾਦੂ ਟੂਣੇ ਅਤੇ ਅੰਧ-ਵਿਸ਼ਵਾਸ਼ ਵਿੱਚ ਗ੍ਰਸਤ ਲੋਕਾਂ ਵੱਲੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ। ਇਸ ਤਾਜ਼ਾ ਮਾਮਲੇ ਵਿੱਚ ਵਾਰਦਾਤ ਵਾਲੀ ਥਾਂ ਦੇ ਨੇੜਿਓਂ ਡੰਘ ਰਹੇ ਐਮਾਜ਼ੋਨ ਕੰਪਨੀ ਦੇ ਡਲਿਵਰੀ ਬੁਆਏ ਗੁਰਪ੍ਰੀਤ ਸਿੰਘ ਦੀ ਹਿੰਮਤ ਸਦਕਾ ਪੀੜਤ ਬੱਚੇ ਦੀ ਜਾਨ ਬਚ ਸਕੀ।
ਡੀਐਸਪੀ ਬੱਲ ਨੇ ਦੱਸਿਆ ਕਿ ਮਦਦਗਾਰ ਨੌਜਵਾਨ ਗੁਰਪ੍ਰੀਤ ਸਿੰਘ ਵਾਸੀ ਮਲੋਟ ਦਾ ਵਸਨੀਕ ਹੈ, ਜੋ ਇਸ ਸਮੇਂ ਪਿੰਡ ਕੁੰਭੜਾ ਵਿੱਚ ਪੀਜੀ ਵਿੱਚ ਰਹਿੰਦਾ ਹੈ, ਨੇ ਪੁਲੀਸ ਨੇ ਇਤਲਾਹ ਦਿੱਤੀ ਸੀ ਕਿ ਉਹ ਬੀਤੀ 15 ਅਕਤੂਬਰ ਨੂੰ ਫੇਜ਼-7 ਤੋਂ ਪੁਰਾਣੇ ਬੱਸ ਅੱਡਾ ਫੇਜ਼-8 ਵੱਲ ਜਾ ਰਿਹਾ ਸੀ, ਜਦੋਂ ਉਹ ਮਦਰਹੁੱਡ ਹਸਪਤਾਲ ਨੇੜੇ ਪੁੱਜਿਆ ਤਾਂ ਉਸ ਨੇ ਦੇਖਿਆ ਕਿ ਇਕ ਪ੍ਰਵਾਸੀ ਮਜ਼ਦੂਰ ਆਪਣੀ ਝੁੱਗੀ ਦੇ ਬਾਹਰ ਕਾਫ਼ੀ ਅੱਗ ਬਾਲ ਕੇ ਇੱਕ ਛੋਟੇ ਬੱਚੇ ਨੂੰ ਗਾਲ੍ਹਾਂ ਕੱਢਦਾ ਹੋਇਆ ਮਾਰ ਦੇਣ ਦੀ ਨੀਅਤ ਨਾਲ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਬੱਚਾ ਉੱਚੀ ਉੱਚੀ ਰੋ ਰਿਹਾ ਸੀ।
ਗੁਰਪ੍ਰੀਤ ਸਿੰਘ ਅਨੁਸਾਰ ਇਹ ਹਾਦਸਾ ਉਸ ਨੇ ਆਪਣੀ ਅੱਖੀਂ ਦੇਖਿਆ ਹੈ ਅਤੇ ਉਸ ਨੇ ਮੋਟਰ ਸਾਈਕਲ ਰੋਕ ਕੇ ਬੱਚੇ ਨੂੰ ਛੁਡਵਾਇਆ ਪਰ ਉਦੋਂ ਤੱਕ ਬੱਚੇ ਦਾ ਮੂੰਹ ਅਤੇ ਛਾਤੀ ਬੁਰੀ ਤਰ੍ਹਾਂ ਅੱਗ ਨਾਲ ਝੁਲਸ ਚੁੱਕੀ ਸੀ। ਇਸ ਮਗਰੋਂ ਉਸ ਨੇ ਸੜਕ ਤੋਂ ਲੰਘ ਰਹੇ ਵਿਅਕਤੀਆਂ ਦੀ ਮਦਦ ਨਾਲ ਬੱਚੇ ਨੂੰ ਨਜ਼ਦੀਕੀ ਮਦਰਹੁੱਡ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਪੀੜਤ ਬੱਚੇ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਰੈਫ਼ਰ ਕਰ ਦਿੱਤਾ।
ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਤਾ ਰਾਜੂ ਗੋਸਵਾਮੀ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਭੇਜ ਦਿੱਤਾ ਹੈ। ਜਦੋਂਕਿ ਪੀੜਤ ਬੱਚਾ ਹਾਲੇ ਵੀ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਸ ਦਾ ਮੂੰਹਾ ਅਤੇ ਛਾਤੀ ਬੁਰੀ ਤਰ੍ਹਾਂ ਝੁਲਸ ਚੁੱਕੀ ਹੈ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…