ਝਿਊਰਹੇੜੀ ਮਾਮਲਾ: ਮੁਲਜ਼ਮ ਮੁਹੰਮਦ ਸੁਹੇਲ ਵੱਲੋਂ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਪੰਜਾਬ ਵਿਜੀਲੈਂਸ ਬਿਊਰੋ ਫਲਾਇੰਗ ਸੁਕਾਅਡ ਮੁਹਾਲੀ ਦੇ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਦੱÎਸਿਆ ਕਿ ਮੁਕੱਦਮਾ ਨੰਬਰ 02 ਮਿਤੀ 20-02-2018 ਅ/ਧ 409,420,465,467,471,120-ਬੀ ਆਈ.ਪੀ.ਸੀ ਅਤੇ 13(1) (2) ਆਰ/ਡਬਲਯੂ 13 (1) (ਡੀ), ਪੀ.ਸੀ.ਐਕਟ 1988 ਥਾਣਾ ਵਿਜੀਲੈਸ ਬਿਊਰੋ ਫੇਜ਼-1 ਪੰਜਾਬ ਐਟ ਮੁਹਾਲੀ ਸਬੰਧੀ ਮੁਲਜ਼ਮ ਮੁਹੰਮਦ ਸੁਹੇਲ ਵੱਲੋਂ ਮੁਹਾਲੀ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਵਿਪਨਦੀਪ ਕੌਰ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਵਿਜੀਲੈਂਸ ਬਿਊਰੋ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 3 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਉਕੱਤ ਮੁਕੱਦਮੇ ਵਿਚ ਸ਼ਾਮਲ 10 ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਹੁਣ ਗ੍ਰਿਫਤਾਰ ਕੀਤਾ ਮੁਲਜ਼ਮ ਮੁਹੰਮਦ ਸੁਹੇਲ ਵਾਸੀ ਮੂਲੇਪੁਰ ਜਿਲ੍ਹਾ ਫਤਹਿਗੜ੍ਹ ਸਾਹਿਬ ਹਾਲ ਵਾਸੀ ਸੈਕਟਰ,-79 ਜੋ ਕਿ ਗਰਾਮ ਪੰਚਾਇਤ ਝਿਊਰਹੇੜੀ ਜ਼ਮੀਨ ਦੀ ਖਰੀਦੋ ਫਰੋਖਤ ਦੇ ਘਪਲੇ ਵਿਚ ਸ਼ਾਮਲ ਸੀ ਵੱਲੋਂ ਜ਼ਮੀਨੀ ਘਪਲੇ ਵਿਚ ਦਲਾਲੀ ਕਰਕੇ 5.5 ਕਰੋੜ ਰੁਪਏ ਕਮਾਏ ਸਨ। ਮੁਲਜ਼ਮ ਦੀ ਅਗਾਹੂ ਜ਼ਮਾਨਤ ਹੇਠਲੀ ਅਦਾਲਤ, ਹਾਈ ਕੋਰਟ ਅਤੇ ਸੁਪਰੀਮ ਕੋਰਟ ’ਚੋਂ ਰੱਦ ਹੋਣ ਉਪਰੰਤ ਮੁਲਜ਼ਮ ਨੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ।
ਜਾਂਚ ਅਧਿਕਾਰੀ ਸਤਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਪਹਿਲਾਂ ਹੀ ਅਕਾਲੀ ਸਰਪੰਚ ਗੁਰਪਾਲ ਸਿੰਘ, ਏਡੀਸੀ ਗੁਰਬਿੰਦਰ ਸਿੰਘ ਸਰਾਓ, ਬੀਡੀਪੀਓ ਮਾਲਵਿੰਦਰ ਸਿੰਘ ਸਿੱਧੂ ਤੇ ਜਤਿੰਦਰ ਸਿੰਘ ਢਿੱਲੋਂ ਗਰਾਮ ਸੇਵਕ ਰਵਿੰਦਰ ਸਿੰਘ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਏਡੀਸੀ ਸਰਾਓ ਦੀ ਜ਼ਮਾਨਤ ਹੋ ਚੁੱਕੀ ਹੈ ਜਦੋਂਕਿ ਬਾਕੀ ਮੁਲਜ਼ਮ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਜ਼ਮੀਨ ਘੁਟਾਲੇ ਸਬੰਧੀ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…