Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਪੀਰਮੁਛੱਲਾ ਡਕੈਤੀ ਮਾਮਲੇ ਵਿੱਚ ਚਾਰ ਹੋਰ ਮੁਲਜ਼ਮ ਗ੍ਰਿਫ਼ਤਾਰ: ਐਸਐਸਪੀ ਭੁੱਲਰ ਮੁਲਜ਼ਮਾਂ ਕੋਲੋਂ 26 ਲੱਖ ਦੀ ਨਗਦੀ, 1 ਸਵਿੱਫ਼ਟ ਕਾਰ, ਦੋ ਮੋਬਾਈਲ ਤੇ 1 ਖਿਡੌਣਾ ਪਿਸਤੌਲ ਬਰਾਮਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ: ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਪਿੰਡ ਪੀਰਮੁਛੱਲਾ ਦੇ ਡਕੈਤੀ ਮਾਮਲੇ ਵਿੱਚ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਜਗਮੀਤ ਸਿੰਘ ਉਰਫ਼ ਬੱਬੂ ਕੰਗ ਵਾਸੀ ਕੱਖਾਂਵਾਲੀ (ਸ੍ਰੀ ਮੁਕਤਸਰ ਸਾਹਿਬ) ਦੇ ਚਚੇਰੇ ਭਰਾ ਹਰਮਨ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜੋ ਇਸ ਸਮੇਂ ਜੇਲ੍ਹ ਵਿੱਚ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਬੀਤੀ ਦੋ ਮਈ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 26 ਲੱਖ ਦੀ ਨਗਦੀ, 1 ਸਵਿੱਫ਼ਟ ਕਾਰ, ਦੋ ਮੋਬਾਈਲ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਕੀਤੀ ਗਈ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ 2 ਮਈ ਨੂੰ ਪਿੰਡ ਪੀਰਮੁਛੱਲਾ ਵਿੱਚ ਵਿਕਟੋਰੀਆ ਹਾਈਟਸ ਦੀ ਪਹਿਲੀ ਮੰਜ਼ਲ ’ਤੇ ਸਥਿਤ ਫਲੈਟ ਨੰਬਰ-103 ਵਿੱਚ ਸ਼ਾਮ ਕਰੀਬ ਪੌਣੇ 5 ਵਜੇ ਜਦੋਂ ਮਕਾਨ ਮਾਲਕਣ ਬੱਚਿਆਂ ਨੂੰ ਪੜ੍ਹਾ ਰਹੀ ਸੀ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਜਬਰਦਸਤੀ ਘਰ ਵਿੱਚ ਦਾਖ਼ਲ ਹੋ ਕੇ ਉਸ ’ਤੇ ਪਿਸਤੌਲ ਤਾਣ ਲਈ ਅਤੇ ਅੌਰਤ ਸਮੇਤ ਬੱਚਿਆਂ ਨੂੰ ਉਨ੍ਹਾਂ ਦੇ ਮੂੰਹ ’ਤੇ ਟੇਪ ਲਗਾ ਕੇ ਇਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਅਲਮਾਰੀ ਅਤੇ ਬਾਕਸ ’ਚੋਂ ਨਕਦੀ, ਸੋਨਾ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਜੀਨੂੰ ਵਰਮਾ ਪਤਨੀ ਰਾਕੇਸ਼ ਵਰਮਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਢਕੌਲੀ ਥਾਣੇ ਵਿੱਚ ਧਾਰਾ 382,34 ਕੇਸ ਦਰਜ ਕਰਕੇ ਮੁਹਾਲੀ ਦੇ ਐਸਪੀ (ਡੀ) ਵਰੁਣ ਸ਼ਰਮਾ ਦੀ ਅਗਵਾਈ ਹੇਠ ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ, ਸਪੈਸ਼ਲ ਸੈੱਲ ਦੇ ਡੀਐਸਪੀ ਤਰਲੋਚਨ ਸਿੰਘ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ, ਸੀਆਈਏ ਮੁਬਾਰਕਪੁਰ ਦੇ ਇੰਚਾਰਜ ਰਾਮ ਦਰਸ਼ਨ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਮੁਲਜ਼ਮ ਹਰਮਨ ਸਿੰਘ ਵਾਸੀ ਕੱਖਾਂਵਾਲੀ (ਸ੍ਰੀ ਮੁਕਤਸਰ ਸਾਹਿਬ) ਨੂੰ 2 ਜੁਲਾਈ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਦੇ ਚਚੇਰੇ ਭਰਾ ਜਗਮੀਤ ਸਿੰਘ ਉਰਫ਼ ਬੱਬੂ ਕੰਗ ਨੇ ਸਾਜ਼ਿਸ਼ ਰਚੀ ਸੀ। ਜਿਸ ਦੀ ਪੀੜਤ ਅੌਰਤ ਦੇ ਪਤੀ ਰਾਕੇਸ਼ ਵਰਮਾ ਨਾਲ ਕਿਸੇ ਦੋਸਤ ਰਾਹੀਂ ਜਾਣ-ਪਛਾਣ ਸੀ। ਇਨ੍ਹਾਂ ਦਾ ਕਾਫੀ ਉਠਣਾ-ਬੈਠਣਾ ਸੀ। ਬੱਬੂ ਕੰਗ ਨੂੰ ਇਸ ਗੱਲ ਦਾ ਪਤਾ ਸੀ ਕਿ ਪੀੜਤ ਦੇ ਘਰ ਨਗਦੀ ਅਤੇ ਸੋਨਾ ਪਿਆ ਹੁੰਦਾ ਹੈ। ਉਸ ਨੇ ਆਪਣੇ ਚਾਚੇ ਦੇ ਲੜਕੇ ਹਰਮਨ ਸਿੰਘ, ਸੁਖਦੇਵ ਸਿੰਘ ਉਰਫ਼ ਤੇਜੀ ਅਤੇ ਗੁਰਸੇਵਕ ਸਿੰਘ ਉਰਫ਼ ਸੇਵਾ ਵਾਸੀ ਪਿੰਡ ਚੰਨੂੰ, ਸੁਖਪ੍ਰੀਤ ਸਿੰਘ ਉਰਫ਼ ਸੁੱਖੂ ਵਾਸੀ ਪਿੰਡ ਫਤਿਹਪੁਰ ਮਨ੍ਹੀਆਂ, ਵਿਸ਼ੂ ਸ਼ਰਮਾ ਵਾਸੀ ਰਾਮਾ ਮੰਡੀ ਨਾਲ ਮਿਲ ਕੇ ਉਕਤ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਡਕੈਤੀ ਦੀ ਵਾਰਦਾਤ ਲਈ ਵਰਤੀ ਗਈ ਏਸੈਂਟ ਕਾਰ ’ਤੇ ਜਾਅਲੀ ਨੰਬਰ ਲਗਾਇਆ ਗਿਆ ਸੀ। ਇਹ ਨੰਬਰ ਕੈਂਟਰ ਦਾ ਨਿਕਲਿਆ ਹੈ ਜੋ ਦੋ ਸਾਲ ਪਹਿਲਾਂ 25 ਮਈ 2017 ਨੂੰ ਐਨਡੀਪੀਐਸ ਐਕਟ ਤਹਿਤ ਜ਼ਿਲ੍ਹਾ ਬਠਿੰਡਾ ਪੁਲੀਸ ਵੱਲੋਂ ਕਬਜ਼ੇ ਵਿੱਚ ਲਿਆ ਹੋਇਆ ਹੈ ਅਤੇ ਇਸ ਸਮੇਂ ਥਾਣਾ ਸੰਗਤ ਵਿੱਚ ਖੜਾ ਹੈ। ਡਕੈਤੀ ਦੀ ਵਾਰਦਾਤ ਦੌਰਾਨ ਵਰਤੀ ਗਈ ਏਸੈਂਟ ਕਾਰ ਬੱਬੂ ਕੰਗ ਦੇ ਦੋਸਤ ਪਾਰਥ ਬਕਸ਼ੀ ਉਰਫ਼ ਟਾਈਸਨ ਵਾਸੀ ਪੀਰਮੁਛੱਲਾ ਦੀ ਹੈ। ਮੁਲਜ਼ਮਾਂ ਬਰਾਮਦ ਸਵਿੱਫ਼ਟ ਕਾਰ ਡਕੈਤੀ ਦੇ ਪੈਸਿਆਂ ’ਚੋਂ ਖਰੀਦੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਜਬਰ ਜਨਾਹ, ਲੁੱਟ ਖੋਹ ਅਤੇ ਨਸ਼ਾ ਤਸਕਰੀ ਦੇ ਅੱਠ ਕੇਸ ਦਰਜ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ