
ਅਚਾਰੀਆ ਜਗਦੰਬਾ ਰਤੂੜੀ ਚੌਥੀ ਵਾਰ ਸਰਬਸੰਮਤੀ ਨਾਲ ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਦੇ ਪ੍ਰਧਾਨ ਬਣੇ
ਆਪਣੇ ਪੁਜਾਰੀ ਭਰਾਵਾਂ ਦੇ ਪਿਆਰ ਅਤੇ ਸਹਿਯੋਗ ਸਦਕਾ ਮਿਲਿਆ ਇਹ ਅਹੁਦਾ
ਕਿਹਾ ਪੁਜਾਰੀਆਂ ਅਤੇ ਸਮਾਜ ਕਲਿਆਣ ਦੇ ਕੰਮ ਕਰਨਾ ਹੋਵੇਗਾ ਮੇਰਾ ਪਰਮ ਧਰਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਕੇਂਦਰੀ ਪੁਜਾਰੀ ਪ੍ਰੀਸ਼ਦ ਮੁਹਾਲੀ ਦੇ ਇਸ ਵਾਰ ਵੀ ਪ੍ਰਧਾਨ ਬਣਨ ਦਾ ਸੋਭਾਗ ਫੇਜ਼-3ਬੀ2 ਮੰਦਰ ਦੇ ਅਚਾਰੀਆ ਜਗਦੰਬਾ ਰਤੂੜੀ ਨੂੰ ਮਿਲਿਆ ਅਤੇ ਚੌਥੀ ਵਾਰ ਪੁਜਾਰੀ ਪ੍ਰੀਸ਼ਦ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਮਹੱਤਵਪੂਰਨ ਹੈ ਕਿ ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਮੁਹਾਲੀ ਦੇ ਸਾਲਾਨਾ ਚੋਣ ਜੋ ਕਿ 13 ਨਵੰਬਰ 2022 ਨੂੰ ਹੋਣੇ ਸਨ ਅਤੇ ਸੈਂਕੜੇ ਪੁਜਾਰੀਆਂ ਵੱਲੋਂ ਇਹ ਚੋਣਾਂ ਵਿੱਚ ਭਾਗ ਲੈਣ ਲਈ ਪਹੁੰਚੇ ਸਨ ਪਰ ਕੁਝ ਸਮੇਂ ਲਈ ਇਕ ਅਹਿਮ ਬੈਠਕ ਕੀਤੀ ਗਈ। ਜਿਸ ਬੈਠਕ ਦੇ ਵਿੱਚ ਮੌਜੂਦ ਰਹੇ ਪੁਜਾਰੀਆ/ਅਚਾਰੀਆ ਨੇ ਜਗਦੰਬਾ ਰਤੂੜੀ ਨੂੰ ਹੀ ਸਰਬਸੰਮਤੀ ਦੇ ਨਾਲ ਚੌਥੀ ਵਾਰ ਪੁਜਾਰੀ ਪ੍ਰੀਸ਼ਦ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਸਾਰਿਆਂ ਨੇ ਉਨ੍ਹਾਂ ਦੇ ਗਲ਼ ਵਿਚ ਫੁੱਲਾਂ ਦਾ ਹਾਰ ਪਾ ਕੇ ਪ੍ਰਧਾਨ ਦਾ ਸੁਆਗਤ ਕੀਤਾ। ਇਸ ਮੌਕੇ ਉਪਸਥਿਤ ਜ਼ਿਆਦਾਤਰ ਪੁਜਾਰੀਆਂ ਦਾ ਇਹੀ ਕਹਿਣਾ ਸੀ ਕਿ ਸਾਰੇ ਪੁਜਾਰੀਆਂ ਵੱਲੋਂ ਸਰਬਸੰਮਤੀ ਨਾਲ ਅਚਾਰੀਆ ਜਗਦੰਬਾ ਰਤੂੜੀ ਨੂੰ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ਨੂੰ ਬਿਲਕੁਲ ਮੌਕੇ ਦੇ ਉੱਤੇ ਲਿਆ ਗਿਆ ਅਤੇ ਇਸ ਫ਼ੈਸਲੇ ਦਾ ਆਪਾਂ ਸਭ ਪੁਜਾਰੀ/ਅਚਾਰਿਆ ਸਵਾਗਤ ਕਰਦੇ ਹਾਂ।
ਇਸ ਦੌਰਾਨ ਬੈਠਕ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਕੇਂਦਰੀਏ ਮੰਦਰ ਪੁਜਾਰੀ ਪ੍ਰੀਸ਼ਦ ਮੁਹਾਲੀ ਦੇ ਸੰਸਥਾਪਕ ਪੰਡਿਤ ਸੁੰਦਰ ਲਾਲ ਬਿਜਲਵਾਨ,ਸ਼ਿਵਾਨੰਦ ਜੋਸ਼ੀ, ਸ਼ੰਕਰ ਸ਼ਾਸਤਰੀ, ਸੋਹਣ ਸ਼ਾਸਤਰੀ, ਕਥਾਵਾਚਕ ਕਿਸ਼ੋਰ ਸ਼ਾਸਤਰੀ, ਕਥਾਵਾਚਕ ਬੀਰੇਂਦਰ ਕ੍ਰਿਸ਼ਨ ਸ਼ਾਸਤਰੀ, ਜਗਤ ਰਾਮ ਸ਼ਾਸਤਰੀ ਕਥਾਵਾਚਕ, ਯੋਗੇਸ਼ਵਰ ਪ੍ਰਸਾਦ, ਸਰਵੇਸ਼ਵਰ ਪ੍ਰਸਾਦ, ਦੇਵੇਸ਼ਵਰ ਬਿਆਸ, ਦੀਪਕ ਪੰਤ, ਅਰਵਿੰਦ ਤ੍ਰਿਪਾਠੀ, ਮਨੋਜ ਸ਼ਾਸਤਰੀ, ਮਨੋਜ ਸਤੀ, ਸ਼ੌਕਾਰਾਮ ਸ਼ਾਸਤਰੀ, ਸੁਧੀਰ ਜੋਸ਼ੀ, ਨਮਿੰਦਰ ਸੇਮਵਾਲ, ਬਲਰਾਮ ਭੱਟ, ਓਮ ਪ੍ਰਕਾਸ਼ ਨੋਟਿਆਲ, ਚੰਦਰਮਾ ਮਿਸ਼ਰਾ, ਵਾਸੂਦੇਵ ਜੋਸ਼ੀ, ਰਾਮ ਸ਼ੰਕਰ, ਗੋਪਾਲ ਮਣੀ ਮਿਸ਼ਰਾ, ਲੱਕੀ ਸ਼ਰਮਾ, ਸੁਰੇਸ਼ ਸ਼ਾਸਤਰੀ, ਅਯੁੱਧਿਆ ਪ੍ਰਸ਼ਾਦ, ਨੌਟਿਆਲ ਮਾਧਵ ਮਿਸ਼ਰਾ, ਪੰਡਿਤ ਮਨੂ ਮਿਸ਼ਰਾ ਪ੍ਰਚਾਰ ਮੰਤਰੀ, ਰਾਮ ਅਵਸਥੀ, ਰਾਜੇਸ਼ ਸ਼ਰਮਾ, ਦਿਨੇਸ਼ ਨੋਟਿਆਲ, ਮਸਤਰਾਮ ਨੋਟਿਆਲ, ਰਾਜਿੰਦਰ ਪ੍ਰਸ਼ਾਦ ਸ਼ਾਸਤਰੀ, ਮਹੇਸ਼ਵਰ ਅੰਨ੍ਹੀਆਲ, ਬਾਲ ਗੋਬਿੰਦ ਪੇਟਵਾਲ, ਨੱਥੀ ਲਾਲ ਜੋਸ਼ੀ, ਦੁਰਗਾ ਪ੍ਰਸਾਦ, ਰਾਜੇਸ਼ ਬਿਜਲਵਾਨ, ਵਿਮਲ ਬਿਜਲਵਾਨ, ਚੰਦਰ ਮੋਹਣ ਸ਼ਾਸਤਰੀ, ਸੰਦੀਪ ਸ਼ਾਸਤਰੀ, ਰਾਜੇਸ਼ ਗੌੜ, ਦੁਰਗਾ ਪ੍ਰਸ਼ਾਦ ਸਲਵਾਨ, ਗੋਕੁਲ ਬਿਜਲਵਾਨ, ਵਿਜੈ ਨੋਟਿਆਲ, ਸ਼ੰਕਰ ਦਿਆਲ, ਸ਼ਿਵ ਨਾਰਾਇਣ, ਸ਼ਿਵ ਪ੍ਰਸ਼ਾਦ, ਅਸ਼ੀਸ਼ ਪੇਨੁਲੀ, ਅਸ਼ੀਸ਼ ਜੋਸ਼ੀ, ਓਮ ਪ੍ਰਕਾਸ਼ ਨੋਟਿਆਲ, ਚੰਦਰਮਾ ਮਿਸ਼ਰਾ, ਵਾਸੂਦੇਵ ਜੋਸ਼ੀ, ਰਾਮ ਸ਼ੰਕਰ, ਗੋਪਾਲ ਮਣੀ ਮਿਸ਼ਰਾ, ਸ਼ਸ਼ੀ ਸ਼ਰਮਾ, ਪੰਕਜ ਪੇਨੁਲੀ, ਸੁਰੇਸ਼ ਸ਼ਾਸਤਰੀ, ਅਯੁੱਧਿਆ ਪ੍ਰਸ਼ਾਦ ਨੋਟਿਆਲ, ਮਾਧਵ ਸ਼ਾਸਤਰੀ, ਮਹੇਸ਼ ਨੋਟਿਆਲ, ਭਰਤ ਰਾਮ ਡਿਮਰੀ, ਅਰਥਚਾਰੇ ਰਜੀਵ ਸ਼ਰਮਾ ਦੇ ਇਲਾਵਾ ਹੋਰ ਵੀ ਪੁਜਾਰੀ ਵੀ ਉਪਸਥਿਤ ਰਹੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਦੇ ਚੌਥੀ ਵਾਰ ਸਰਬ ਸੰਮਤੀ ਨਾਲ ਚੁਣੇ ਗਏ ਪ੍ਰਧਾਨ ਆਚਾਰਿਆ ਜਗਦੰਬਾ ਰਤੂੜੀ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਦੇ ਪੁਜਾਰੀ ਅਤੇ ਚਾਰੇ ਭਰਾਵਾਂ ਨੇ ਉਨ੍ਹਾਂ ਨੂੰ ਸੌਂਪੀ ਹੈ ਉਹ ਉਨ੍ਹਾਂ ਦੇ ਉੱਤੇ ਪੂਰੀ ਤਨਦੇਹੀ ਦੇ ਨਾਲ ਸਾਥ ਨਿਭਾਉਣਗੇ। ਉਨ੍ਹਾਂ ਨੇ ਇਸ ਮੌਕੇ ਸਾਰੇ ਪੁਜਾਰੀ ਅਚਾਰਿਆ ਭਰਾਵਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦੇ ਹੋਏ ਕਿਹਾ ਕਿ ਜੋ ਸਹਿਯੋਗ ਮਿਲਿਆ ਉਨ੍ਹਾਂ ਦੇ ਲਈ ਉਹ ਸਦਾ ਉਨ੍ਹਾਂ ਦਾ ਧੰਨਵਾਦੀ ਰਹਿਣਗੇ। ਜਗਦੰਬਾ ਰਤੂੜੀ ਨੇ ਕਿਹਾ ਕਿ ਕੇਂਦਰੀ ਪੁਜਾਰੀ ਪ੍ਰੀਸ਼ਦ ਮੁਹਾਲੀ ਸਦਾ ਪੁਜਾਰੀ ਭਰਾਵਾਂ ਅਤੇ ਸਮਾਜ ਕਲਿਆਣ ਦੇ ਲਈ ਕੰਮ ਕਰਦੀ ਰਹੀ ਹੈ ਉਹ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਜਲਦ ਹੀ ਨਵੀਂ ਰੂਪ ਰੇਖਾ ਤਿਆਰ ਕਰਕੇ ਆਉਣ ਵਾਲੇ ਭਵਿੱਖ ਲਈ ਸਮਾਜ ਕਲਿਆਣ ਦੇ ਕੰਮਾਂ ਦੀ ਸੂਚੀ ਵੀ ਤਿਆਰ ਕੀਤੀ ਜਾਵੇਗੀ।
ਇਸ ਮੌਕੇ ਬਾਕੀ ਪੁਜਾਰੀਆਂ/ਅਚਾਰਿਆ ਨੇ ਜਗਦੰਬਾ ਰਤੂੜੀ ਨੂੰ ਚੌਥੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਰਤੂੜੀ ਜੀ ਜੋ ਪ੍ਰਧਾਨ ਦੇ ਵਿੱਚ ਕਾਬਲੀਅਤ ਹੋਣੀ ਚਾਹੀਦੀ ਹੈ ਉਹ ਉਨ੍ਹਾਂ ਵਿੱਚ ਹੈ ਅਤੇ ਅਤੇ ਉਨ੍ਹਾਂ ਵਰਗਾ ਪ੍ਰਧਾਨ ਦੂਸਰਾ ਕੋਈ ਹੋਰ ਹੋ ਨਹੀਂ ਸਕਦਾ ਅਤੇ ਇਹ ਵੀ ਕਿਹਾ ਕਿ ਤਿੰਨ ਵਾਰ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੇ ਜੋ ਪੁਜਾਰੀ ਕਲਿਆਣ ਅਤੇ ਸਮਾਜ ਕਲਿਆਣ ਲਈ ਸਮੇਂ ਸਮੇਂ ਜੋ ਕਾਰਜ ਕੀਤੇ ਨੇ ਅਤੇ ਹਰ ਦੇਸ਼ ਸੁੱਖ ਦੁੱਖ ਦੇ ਸਾਥੀ ਬਣੇ ਨੇ ਉਹ ਕੋਈ ਹੋਰ ਕਰ ਵੀ ਨਹੀਂ ਸਕਦਾ।