nabaz-e-punjab.com

ਅੰਗਹੀਣ ਵਿਅਕਤੀ ਨੂੰ ਤੁਰਨ ਲਈ ਮਜਬੂਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ: ਵਿਨੀਤ ਵਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਇੱਥੋਂ ਦੇ ਸੈਕਟਰ-66 ਵਿੱਚ ਸਥਿਤ ਸੋਹਾਣਾ ਥਾਣੇ ਵਿੱਚ ਕਿਸੇ ਕੰਮ ਗਏ ਅੰਗਹੀਣ ਵਿਅਕਤੀ ਨੂੰ ਕਰੀਬ 50 ਮੀਟਰ ਤੱਕ ਤੁਰਨ ਲਈ ਮਜਬੂਰ ਕਰਨ ਦਾ ਮਾਮਲਾ ਤੂਲ ਫੜ ਗਿਆ ਹੈ। ਅੱਜ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਨੇ ਐਸਐਸਪੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਅੰਗਹੀਣ ਵਿਅਕਤੀ ਨੂੰ ਥਾਣੇ ਵਿੱਚ ਤੁਰਨ ਲਈ ਮਜਬੂਰ ਕਰਨ ਵਾਲੇ ਸੋਹਾਣਾ ਥਾਣੇ ਦੇ ਪੁਲੀਸ ਮੁਲਾਜਮਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਆਪਣੇ ਪੱਤਰ ਵਿੱਚ ਸ੍ਰੀ ਵਿਨੀਤ ਵਰਮਾ ਨੇ ਲਿਖਿਆ ਹੈ ਕਿ ਅੰਗਹੀਣ ਵਿਅਕਤੀ ਰਜਨੀਕਾਂਤ ਵਸਨੀਕ ਪਿੰਡ ਗਿੱਦੜਪੁਰ ਇਕ ਇੱਕ ਮਾਮਲੇ ਵਿੱਚ ਆਪਣੀ ਅਰਜੀ ਤੇ ਕੀਤੀ ਕਾਰਵਾਈ ਦੀ ਜਾਣਕਾਰੀ ਲੈਣ ਲਈ ਆਪਣੇ ਤਿੰਨ ਪਹੀਆ ਸਕੂਟਰ ਉਪਰ ਸੋਹਾਣਾ ਥਾਣੇ ਗਿਆ ਸੀ, ਪਰ ਥਾਣੇ ਦੇ ਗੇਟ ਉਪਰ ਤੈਨਾਤ ਸਿਪਾਹੀ ਵੱਲੋਂ ਉਸਦਾ ਸਕੂਟਰ ਅੰਦਰ ਲੈ ਕੇ ਜਾਣ ਤੋੱ ਰੋਕ ਦਿਤਾ ਗਿਆ ਅਤੇ ਇਸ ਅੰਗਹੀਣ ਵਿਅਕਤੀ ਨੂੰ ਇਕ ਕੁਰਸੀ ਦੇ ਸਹਾਰੇ ਬੜੀ ਮੁਸ਼ਕਿਲ ਨਾਲ ਤੁਰ ਕੇ ਥਾਣੇ ਤੱਕ ਪਹੁੰਚਣਾ ਪਿਆ।
ਸ੍ਰੀ ਵਿਨੀਤ ਵਰਮਾ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵਲੋੱ ਅੰਗਹੀਣਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਅੰਗਹੀਣ ਵਿਅਕਤੀਆਂ ਨੂੰ ਪੈਦਲ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਅੰਗਹੀਣ ਵਿਅਕਤੀ ਨੂੰ ਤੁਰਨ ਲਈ ਮਜਬੂਰ ਕਰਨ ਵਾਲੇ ਪੁਲੀਸ ਮੁਲਾਜਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…