Share on Facebook Share on Twitter Share on Google+ Share on Pinterest Share on Linkedin ਸਬਜ਼ੀ ਮੰਡੀ ਵਿੱਚ ਘਰ ਦੇ ਬਾਹਰੋਂ ਚੋਰੀ ਹੋਈ ਐਕਟਿਵਾ ਖੇਤਾਂ ’ਚੋਂ ਮਿਲੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਸਤੰਬਰ: ਸਥਾਨਕ ਸ਼ਹਿਰ ਦੀ ਸਬਜ਼ੀ ਮੰਡੀ ਵਿਚਲੇ ਇਕ ਘਰ ਦੇ ਬਾਹਰੋਂ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਚੋਰੀ ਹੋਈ ਐਕਟਿਵਾ ਸਵੇਰੇ ਕੁਰਾਲੀ-ਰੂਪਨਗਰ ਮਾਰਗ ’ਤੇ ਪੈਂਦੇ ਪਿੰਡ ਮੁਗਲਮਾਜਰੀ ਦੇ ਖੇਤਾਂ ਵਿੱਚੋਂ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਨੀਤ ਕੁਮਾਰ ਪੁੱਤਰ ਮੰਗਤ ਰਾਮ ਨੇ ਦੱਸਿਆ ਕਿ ਉਸ ਦੀ ਚਿੱਟੇ ਰੰਗ ਦੀ ਐਕਟਿਵਾ ਨੰਬਰ ਪੀ.ਬੀ 65-ਏ ਜੀ-6259 ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਘਰ ਦੇ ਬਾਹਰੋਂ ਚੋਰੀ ਹੋ ਗਈ ਸੀ। ਜਿਸ ਸਬੰਧੀ ਉਸ ਨੂੰ ਸਵੇਰੇ ਫੋਨ ਆਇਆ ਕਿ ਉਸ ਦੀ ਐਕਟਿਵਾ ਪਿੰਡ ਮੁਗਲਮਾਜਰੀ ਦੇ ਖੇਤਾਂ ਵਿੱਚ ਖੜ੍ਹੀ ਹੈ। ਨਵਨੀਤ ਕੁਮਾਰ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਤੁਰੰਤ ਥਾਣਾ ਕੁਰਾਲੀ ਨੂੰ ਇਤਲਾਹ ਦਿੱਤੀ, ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਪਿੰਡ ਮੁਗਲਮਾਜਰੀ ਦੇ ਗੰਨੇ ਦੇ ਇਕ ਖੇਤ ‘ਚੋਂ ਐਕਟਿਵਾ ਬਰਾਮਦ ਕਰ ਲਈ। ਨਵਨੀਤ ਕੁਮਾਰ ਨੇ ਦੱਸਿਆ ਕਿ ਫੋਨ ਕਰਨ ਵਾਲਿਆਂ ਨੇ ਖੇਤ ਵਿਚ ਲਾਵਾਰਿਸ ਤੌਰ ‘ਤੇ ਖੜ੍ਹੀ ਐਕਟਿਵਾ ਵਿਚੋਂ ਕਿਸੇ ਤਰ੍ਹਾਂ ਨਾਲ ਕਾਗਜ਼ਾਤ ਕੱਢ ਕੇ ਉਨ੍ਹਾਂ ‘ਤੇ ਲਿਖੇ ਫੋਨ ਨੰਬਰ ਰਾਹੀਂ ਉਸ ਨਾਲ ਸੰਪਰਕ ਕੀਤਾ ਸੀ। ਉਸ ਨੇ ਦੱਸਿਆ ਕਿ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਚੋਰਾਂ ਵੱਲੋਂ ਉਸ ਦੀ ਐਕਟਿਵਾ ਗੰਨੇ ਦੇ ਖੇਤ ਦੇ ਵਿਚਕਾਰ ਲੁਕਾ ਕੇ ਖੜ੍ਹੀ ਕੀਤੀ ਹੋਈ ਸੀ। ਨਵਨੀਤ ਕੁਮਾਰ ਨੇ ਸ਼ੱਕ ਜ਼ਾਹਿਰ ਕੀਤਾ ਕਿ ਐਕਟਿਵਾ ਵਿਚ ਪੈਟਰੋਲ ਖਤਮ ਹੋਣ ‘ਤੇ ਚੋਰ ਐਕਟਿਵਾ ਦੇ ਪੈਟਰੋਲ ਟੈਂਕ ਦੇ ਲਾਕ ਨੂੰ ਨਹੀਂ ਖੋਲ੍ਹ ਸਕੇ, ਜਿਸ ਕਾਰਨ ਉਹ ਉਸ ਨੂੰ ਖੇਤ ‘ਚ ਹੀ ਲੁਕਾ ਕੇ ਚਲੇ ਗਏ। ਇਸੇ ਦੌਰਾਨ ਥਾਣਾ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਿਸ ਵੱਲੋਂ ਐਕਟਿਵਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਐਕਟਿਵਾ ਮਾਲਕ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਐਕਟਿਵਾ ਬਰਾਮਦ ਕਰਕੇ ਉਸ ਦੇ ਮਾਲਕ ਨੂੰ ਸੌਂਪ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ