ਮਲਿਆਲਮ ਫਿਲਮਾਂ ਦੀ ਅਦਾਕਾਰਾ ਅਗਵਾ, ਸਾਬਕਾ ਡਰਾਈਵਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਕੋਚੀ, 18 ਫਰਵਰੀ:
ਮਲਿਆਲਮ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਭਾਵਨਾ ਨੂੰ ਬੀਤੀ ਰਾਤ ਅਗਵਾ ਕਰਕੇ ਉਨ੍ਹਾਂ ਦੇ ਨਾਲ ਛੇੜਛਾੜ ਕੀਤੀ ਗਈ। ਭਾਵਨਾ ਫਿਲਮ ਦੀ ਸ਼ੂਟਿੰਗ ਤੋਂ ਆਪਣੇ ਘਰ ਅਕਾਮਲਏ ਪਰਤ ਰਹੀ ਸੀ। ਰਸਤੇ ਵਿੱਚ ਭਾਵਨਾ ਨੂੰ ਉਨ੍ਹਾਂ ਦੀ ਕਾਰ ’ਚੋਂ ਜਬਰਦਸਤੀ ਥੱਲੇ ਉਤਾਰ ਕਰ ਅਗਵਾ ਕਰ ਲਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਕੁੱਝ ਲੋਕ ਅਦਾਕਾਰਾ ਭਾਵਨਾ ਦੀ ਕਾਰ ਦਾ ਪਿੱਛਾ ਕਰ ਰਹੇ ਸਨ ਅਤੇ ਉਨ੍ਹਾਂ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਭਾਵਨਾ ਦੇ ਡਰਾਈਵਰ ਨੇ ਕਾਰ ਰੋਕ ਦਿੱਤੀ ਅਤੇ ਦੇਖਣ ਲੱਗਾ ਕਿ ਕਾਰ ਵਿੱਚ ਕੀ ਹੋਇਆ ਹੈ। ਇਸ ਦੌਰਾਨ ਅਦਾਕਾਰਾ ਦੀ ਕਾਰ ਦਾ ਪਿੱਛਾ ਕਰ ਰਹੀ ਕਾਰ ਵਿੱਚੋਂ ਕੁੱਝ ਲੋਕ ਹੇਠਾਂ ਉਤਰ ਕੇ ਭਾਵਨਾ ਨੂੰ ਜਬਰਦਸਤੀ ਆਪਣੀ ਗੱਡੀ ਵਿੱਚ ਲੈ ਗਏ ਅਤੇ ਉਨ੍ਹਾਂ ਦੇ ਨਾਲ ਛੇੜਛਾੜ ਕੀਤੀ। ਰਸਤੇ ਵਿੱਚ ਕਿਸੇ ਤਰ੍ਹਾਂ ਭਾਵਨਾ ਅਗਵਾਕਾਰਾਂ ਦੀ ਗੱਡੀ ਤੋਂ ਕੁੱਦ ਕੇ ਭੱਜਣ ਵਿੱਚ ਸਫਲ ਰਹੀ। ਉਸ ਦੇ ਬਾਅਦ ਉਹ ਆਪਣੇ ਨਿਰਦੇਸ਼ਕ ਮਿੱਤਰ ਦੇ ਘਰ ਵਜਾਕੱਲਾ ਪਹੁੰਚੀ ਅਤੇ ਉਸ ਤੋਂ ਸ਼ਰਨ ਮੰਗੀ। ਖ਼ਬਰਾਂ ਦੇ ਮੁਤਾਬਕ ਭਾਵਨਾ ਦੇ ਸਾਬਕਾ ਡਰਾਈਵਰ ’ਤੇ ਇਸ ਘਟਨਾ ਦਾ ਸ਼ੱਕ ਹੈ। ਪੁਲੀਸ ਨੇ ਅਦਾਕਾਰਾ ਦੇ ਸਾਬਕਾ ਡਰਾਈਵਰ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਇਸ ਸਬੰਧੀ ਪੁਲੀਸ ਨੇ ਅਗਵਾ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …