ਗਿਆਨ ਜਯੋਤੀ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਲਈ ਐਡ-ਮੈਡ ਸ਼ੋਅ ਕਰਵਾਇਆ

ਵਿਦਿਆਰਥੀਆਂ ਨੇ ਰਚਨਾਤਮਿਕਤਾ ਤੇ ਨਵੀਨਤਾ ਤਿਆਰ ਕੀਤੀਆਂ ਐਡ ਤੇ ਇਸ਼ਤਿਹਾਰ

ਨਬਜ਼-ਏ-ਪੰਜਾਬ, ਮੁਹਾਲੀ, 27 ਅਕਤੂਬਰ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵਿਖੇ ‘ਦੀ ਐਡ-ਮੈਡ ਸ਼ੋਅ’ ਈਵੈਂਟ ਕਰਵਾਇਆ ਗਿਆ। ਜਿਸ ਵਿੱਚ ਕੈਂਪਸ ਦੇ ਮਾਰਕੀਟਿੰਗ ਕਲੱਬ ਨੇ ਵਿਦਿਆਰਥੀਆਂ ਦੀ ਰਚਨਾਤਮਿਕ ਸੋਚ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਇਸ਼ਤਿਹਾਰਬਾਜ਼ੀ ਦੀ ਦੁਨੀਆ ਵਿੱਚ ਕੁਝ ਨਵਾਂ ਦੇਖਣ ਦੀ ਸੋਚ ਅਤੇ ਨਵੀਨਤਾ ਨੂੰ ਸਾਰਥਿਕ ਤਰੀਕੇ ਨਾਲ ਦਿਖਾਇਆਂ ਗਿਆ। ਸਮਾਗਮ ਦੀ ਪ੍ਰਧਾਨਗੀ ਗਿਆਨ ਜਯੋਤੀ ਗਰੁੱਪ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕੀਤੀ, ਜਦੋਂਕਿ ਪ੍ਰੋ. ਗੁਰ ਦੀਪਕ ਸਿੰਘ, ਡਾ. ਨੀਰਜ ਸ਼ਰਮਾ, ਹਰਸ਼ਿਤਾ ਸੂਦ, ਨਰਿੰਦਰ ਯਾਦਵ, ਡਾਇਰੈਕਟਰ ਸਾਬਕਾ ਏਸੀ, ਨੈਸ਼ਨਲ ਸਕਿਉਰਿਟੀ ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਿਰਜਣਾਤਮਿਕ ਪ੍ਰਗਟਾਵੇ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਨੂੰ ਇਸ਼ਤਿਹਾਰਾਂ ਰਾਹੀਂ ਮਾਰਕੀਟਿੰਗ ਵਿੱਚ ਪ੍ਰਚਾਰ ਦੀਆਂ ਰਣਨੀਤੀਆਂ ਤੋਂ ਜਾਣੂ ਕਰਵਾਉਣਾ ਸੀ।
ਇਸ ਮੁਕਾਬਲੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਐਡ ਬਣਾਉਣ ਲਈ ਸਮਾਂ ਨਿਰਧਾਰਿਤ ਕਰਕੇ ਦਿੱਤਾ ਗਿਆ। ਵਿਦਿਆਰਥੀਆਂ ਨੇ ਐਫ਼ਐਮਸੀਜੀ ਉਤਪਾਦਾਂ, ਲਗਜ਼ਰੀ ਵਸਤੂਆਂ ਅਤੇ ਸੇਵਾਵਾਂ, ਆਟੋ ਮੋਬਾਈਲਜ਼, ਸਮਾਜਿਕ ਜਾਗਰੂਕਤਾ ਸਮੇਤ ਵੱਖ-ਵੱਖ ਖੇਤਰਾਂ ਲਈ ਵੱਖੋ-ਵੱਖ ਮਨੋਰੰਜਕ, ਧਿਆਨ ਖਿੱਚਣ ਵਾਲੀਆਂ, ਅਤੇ ਸੰਕਲਪਿਤ ਵਿਗਿਆਪਨ ਸਕ੍ਰਿਪਟਾਂ ਅਤੇ ਵਿਚਾਰਾਂ ਨੂੰ ਵੀ ਪੇਸ਼ ਕੀਤਾ। ਉਤਪਾਦਾਂ ਦੇ ਇਸ ਵਪਾਰਕ ਮੁਕਾਬਲੇ ਵਿੱਚ ਕੁੱਲ ਛੇ ਟੀਮਾਂ ਨੇ ਆਪਣੀ ਰਚਨਾਤਮਿਕਤਾ ਅਤੇ ਮਾਰਕੀਟਿੰਗ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਜੱਜਾਂ ਦੇ ਸਾਹਮਣੇ ਵਿਗਿਆਪਨ ਸਕਰੀਨ ’ਤੇ ਚਲਾਏ, ਜੋ ਕਿ ਨਵੀਨਤਾਕਾਰੀ, ਰਚਨਾਤਮਿਕ ਅਤੇ ਪ੍ਰਗਟਾਵੇ ਨਾਲ ਭਰਪੂਰ ਸਨ।
ਅਖੀਰ ਵਿੱਚ ਪ੍ਰਤਿਭਾਸ਼ਾਲੀ ਸੋਚ ਦੇ ਸਖ਼ਤ ਮੁਕਾਬਲੇ ਤੋਂ ਬਾਅਦ ਟੀਮ ਨਾਈਟ ਰਾਈਡਰਜ਼ ’ਚੋਂ ਆਕਾਸ਼ ਡੋਗਰਾ ਐਮਬੀਏ ਤੀਜਾ ਸਮੈਸਟਰ, ਭੁਪਿੰਦਰ ਸਿੰਘ ਐਮਬੀਏ ਤੀਜਾ ਸਮੈਸਟਰ, ਅਖਿਲ ਪ੍ਰਹਾਰ ਐਮਬੀਏ ਤੀਜਾ ਸਮੈਸਟਰ, ਪ੍ਰਸ਼ਾਂਤ ਯਾਦਵ ਬੀਬੀਏ ਤੀਜਾ ਸਮੈਸਟਰ, ਸਾਹਿਲ ਐਮਬੀਏ ਤੀਜਾ ਸਮੈਸਟਰ, ਅਭਿਸ਼ੇਕ ਮੋਹਲ ਐਮਬੀਏ ਤੀਜਾ ਸਮੈਸਟਰ ਨੇ ਦੋ ਨਕਦ ਇਨਾਮਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ ਦੋ ਹਜ਼ਾਰ ਰੁਪਏ ਨਕਦ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਜਦਕਿ ਟੀਮ ਅਚੀਵਰ ਦੇ ਰਾਹੁਲ ਸਿੰਘ ਬੀਬੀਏ ਸਮੈਸਟਰ, ਆਂਚਲ ਬੀਬੀਏ ਤੀਸਰਾ ਸਮੈਸਟਰ, ਅਰਨਵ ਮਹਿਰਾ ਬੀ.ਕਾਮ, ਇਸ਼ਾਨੀ ਸੁਪ੍ਰਿਆ ਬੀ.ਕਾਮ, ਖ਼ੁਸ਼ਦੀਪ ਕੌਰ ਬੀਬੀਏ ਟੀਮ ਫ਼ਸਟ ਰਨਰਅੱਪ ਰਹੀ, ਜਿਸ ਨੂੰ 1500 ਰੁਪਏ ਨਕਦ ਇਨਾਮ ਅਤੇ ਸਰਟੀਫਿਕੇਟ ਨਾਲ ਨਿਵਾਜਿਆ ਗਿਆ।
ਡਾਇਰੈਕਟਰ ਡਾ: ਅਨੀਤ ਬੇਦੀ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਉਤਪਾਦ ਲਈ ਇਸ਼ਤਿਹਾਰ ਤਿਆਰ ਕਰਨ ਵਿੱਚ ਡੂੰਘੇ ਮੈਨੇਜਮੈਂਟ ਦੇ ਸਿਧਾਂਤ ਸ਼ਾਮਲ ਹੁੰਦੇ ਹਨ, ਜਿਸ ਵਿੱਚ ਟੀਮ ਵਰਕ, ਰਚਨਾਤਮਿਕਤਾ, ਕਲਪਨਾ, ਉਤਪਾਦ ਦੀ ਚੋਣ ਆਦਿ ਵਰਗੇ ਗੁਣ ਸ਼ਾਮਲ ਹੁੰਦੇ ਹਨ। ਐਂਡ ਮੈਡ ਸ਼ੋਅ ਮੁਕਾਬਲਾ ਵੀ ਇਹ ਦਿਖਾਉਣ ਲਈ ਇੱਕ ਸੰਪੂਰਨ ਪਲੇਟਫ਼ਾਰਮ ਹੈ ਕਿ ਤੁਹਾਡੇ ਕੋਲ ਇਸ਼ਤਿਹਾਰ ਦੇਣ ਅਤੇ ਜਿੱਤਣ ਦੀ ਹੁਨਰ ਹੈ। ਇਸੇ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਗਿਆਨ ਜਯੋਤੀ ਦੇ ਵਿਦਿਆਰਥੀਆਂ ਲਈ ਇੱਕ ਐਡ-ਮੈਡ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਇਸ਼ਤਿਹਾਰ ਪੇਸ਼ ਕੀਤੇ ਜਿਸ ਵਿਚ ਉਨ੍ਹਾਂ ਨੇ ਇਸ ਨੂੰ ਦਿਲਚਸਪ ਬਣਾਉਣ ਲਈ ਆਪਣੇ ਅਸਾਧਾਰਨ ਹੁਨਰ ਅਤੇ ਕਲਪਨਾ ਦੀ ਵਰਤੋਂ ਕੀਤੀ। ਇਸ ਨੇ ਨਾ ਸਿਰਫ਼ ਉਨ੍ਹਾਂ ਦੇ ਅਦਾਕਾਰੀ ਦੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ, ਸਗੋਂ ਬੋਧਾਤਮਕ ਹੁਨਰਾਂ ਦੀ ਵਰਤੋਂ ਕਰਨ ਦੀ ਤੁਰੰਤ ਯੋਗਤਾ ਨੂੰ ਵੀ ਦਿਖਾਇਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…