Share on Facebook Share on Twitter Share on Google+ Share on Pinterest Share on Linkedin ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿੱਚ ਬਜ਼ੁਰਗ ਦਿਵਸ ਮਨਾਇਆ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਸਤੰਬਰ: ਇੱਥੋਂ ਦੇ ਨੇੜਲੇ ਪਿੰਡ ਕਾਲੇਵਾਲ ਵਿਖੇ ਸਥਿਤ ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਅਨੂ ਸ਼ਰਮਾ ਦੀ ਅਗਵਾਈ ਹੇਠ ਬਜ਼ੁਰਗ ਦਿਵਸ ਮਨਾਇਆ ਗਿਆ। ਇਸਦਾ ਆਰੰਭ ਛੋਟੇ-ਛੋਟੇ ਬੱਚਿਆਂ ਵੱਲੋਂ ਵਿਸ਼ੇਸ ਪ੍ਰਾਰਥਨਾ ਸਭਾ ਦੁਆਰਾ ਕੀਤਾ ਗਿਆ। ਇਸ ਮੌਕੇ ਬੱਚਿਆਂ ਵੱਲੋਂ ਦਾਦਾ-ਦਾਦੀ ਤੇ ਨਾਨਾ-ਨਾਨੀ ਦਿਵਸ ਦੇ ਸੰਬੰਧ ਵਿੱਚ ‘ਦਾਦੀ ਅੰਮਾ, ਦਾਦੀ ਅੰਮਾ, ਮਾਨ ਜਾਓ’ ਅਤੇ ‘ਦਾਦਾ ਜੀ ਕੀ ਛੜੀ ਹੂੰ ਮੈਂ’ ਆਦਿ ਤੇ ਕੋਰਿਓਗ੍ਰਾਫ਼ੀ ਪੇਸ਼ ਕੀਤੀ।ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਵੱਲੋਂ ਦਾਦਾ-ਦਾਦੀ ਬਣ ਕੇ ਮੌਡਲਿੰਗ ਕੀਤੀ ਗਈ। ਦਾਦਾ-ਦਾਦੀ ਦੀ ਪੁਸ਼ਾਕ ਵਿੱਚ ਆਏ ਬੱਚਿਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਸਕੂਲ ਵੱਲੋਂ ਬਜ਼ੁਰਗਾਂ ਲਈ ਕਰਵਾਈਆਂ ਖੇਡਾਂ ਵਿੱਚ ਸਭਨਾ ਨੇ ਵੱਧ ਚੜ ਕੇ ਹਿੱਸਾ ਲਿਆ। ਜੇਤੂ ਰਹੇ ਬਜ਼ੁਰਗਾਂ ਨੂੰ ਸਕੂਲ ਦੇ ਪ੍ਰਿੰਸੀਪਲ ਅਨੂ ਸ਼ਰਮਾ ਨ ਸਨਮਾਨਿਤ ਕੀਤਾ। ਜਿਨ੍ਹਾਂ ਵਿਚ ਸੁਰਮੁੱਖ ਸਿੰਘ, ਅਵਤਾਰ ਸਿੰਘ, ਇੰਦਰ ਸਿੰਘ, ਹਰਬੰਸ ਕੌਰ, ਮਨਜੀਤ ਕੌਰ ਜੀ ਅਤ ਅੰਮ੍ਰਿਤ ਕੌਰ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ