nabaz-e-punjab.com

ਨਵੇਂ ਸੈਕਟਰਾਂ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਲਈ ਸੈਕਟਰ ਵਾਸੀਆਂ ਦਾ ਵਫ਼ਦ ਗਮਾਡਾ ਦੇ ਐਸਈ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਮੁਹਾਲੀ ਦੇ ਨਵ ਨਿਰਮਾਣ ਅਧੀਨ ਸੈਕਟਰ-76 ਤੋਂ 80 ਦੇ ਸਰਬਪੱਖੀ ਵਿਕਾਸ ਅਤੇ ਅਲਾਟੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਪਿਟਾਰਾ ਲੈ ਕੇ ਸੋਸ਼ਲ ਵੈਲਫੇਅਰ ਅਤੇ ਡਿਵੈਲਪਮੈਂਟ ਐਸੋਸੀਏਸ਼ਨ ਸੈਕਟਰ-79 ਦੇ ਪ੍ਰਧਾਨ ਹਰਦਿਆਲ ਸਿੰਘ ਬਡਬਰ ਅਤੇ ਚੇਅਰਮੈਨ ਸੁੱਚਾ ਸਿੰਘ ਕਲੌੜ ਨੇ ਆਪਣੇ ਸਾਥੀਆਂ ਸਮੇਤ ਗਮਾਡਾ ਦੇ ਸੁਪਰਡੈਂਟ ਇੰਜੀਨੀਅਰ (ਐਸਈ) ਦਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਦਿਆਂ ਨਵੇਂ ਸੈਕਟਰਾਂ ਦੇ ਵਿਕਾਸ ਅਤੇ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ।
ਅਲਾਟੀਆਂ ਨੇ ਗਮਾਡਾ ਅਧਿਕਾਰੀ ਨੂੰ ਆਪਣੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਸੈਕਟਰ-78 ਤੋਂ 80 ਵਿੱਚ ਕਰਵ ਚੈਨਲ ਲਗਾਉਣਾ, ਮੇਨ ਸੜਕ ਤੇ ਫੁੱਟਪਾਥ ਚੌੜੇ ਅਤੇ ਪੱਕੇ ਕਰਨਾ ਅਤੇ ਰਿਫੈਕਟ ਲਗਾਉਣਾ, ਸੈਕਟਰ-79 ਅਤੇ ਸੈਕਟਰ-80 ਸੜਕ ਵਿੱਚ ਚੌਰਾਹਿਆਂ ’ਤੇ ਸਟਰੀਟ ਲਾਈਟਾਂ ਲਗਾਈਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਾਰਕਾਂ ਵਿੱਚ ਬਾਥਰੂਮਾਂ ਅਤੇ ਪਾਣੀ ਦਾ ਪ੍ਰਬੰਧ ਕਰਨਾ, ਮਕਾਨ ਨੰਬਰ ਦੀਆਂ ਪਲੇਟਾਂ ਲਗਾਉਣਾ, ਲੋਕਾਂ ਦੀ ਸਹੂਲਤ ਲਈ ਸੈਕਟਰਾਂ ਵਿੱਚ ਮਿੰਨੀ ਮਾਰਕੀਟਾਂ ਬਣਾਉਣਾ, ਸੜਕਾਂ ਦੇ ਰੋਡ-ਕੱਟਾਂ ਨੂੰ ਭਰਨਾ, ਸੈਕਟਰ-79 ਵਿੱਚ ਟੁੱਟੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣਾ, ਸੈਕਟਰ-79 ਦੇ ਵਾਟਰ ਵਰਕਸ ਨੂੰ ਚਾਲੂ ਕਰਵਾਉਣਾ, ਪਾਰਕਾਂ ਦੀ ਸਫ਼ਾਈ ਅਤੇ ਵਿਕਾਸ ਕਰਵਾਉਣਾ, ਰੋਡ ਗਲੀ ਦੀ ਸਫ਼ਾਈ, ਸੀਵਰੇਜ ਦੇ ਹੋਲਾਂ ’ਤੇ ਢੱਕਣ ਰੱਖਣਾ, ਸੈਕਟਰ-79 ਵਿੱਚ ਪ੍ਰਾਇਮਰੀ ਸਿਹਤ ਸੈਂਟਰ ਬਣਾਉਣਾ, ਸੈਕਟਰ ਵਿੱਚ ਪ੍ਰਾਇਮਰੀ ਅਤੇ ਹਾਈ ਸਕੂਲ ਦਾ ਪ੍ਰਬੰਧ ਕਰਨਾ, ਲਾਇਬਰੇਰੀ ਖੋਲ੍ਹਣਾ, ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆਵਾਂ ’ਤੇ ਕਾਬੂ ਪਾਉਣ ਸਮੇਤ ਨਵੀਆਂ ਰੋਡ ਗਲੀਆਂ ਬਣਾਉਣਾ, ਬੰਦ ਪਈਆਂ ਸਟਰੀਟ ਲਾਈਟਾਂ ਨੂੰ ਜਲਦੀ ਚਾਲੂ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਸੈਕਟਰ-79 ਦੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਾ. ਮਹਿੰਦਰ ਸਿੰਘ, ਮੀਤ ਪ੍ਰਧਾਨ ਹਰਮੇਸ਼ ਲਾਲ, ਵਿੱਤ ਸਕੱਤਰ ਵਰੁਨਜੀਤ ਸਿੰਘ, ਸਹਾਇਕ ਸਕੱਤਰ ਕ੍ਰਿਸ਼ਨ ਲਾਲ, ਜਨਰਲ ਸਕੱਤਰ ਲਖਵੀਰ ਸਿੰਘ, ਕਾਨੂੰਨੀ ਸਲਾਹਕਾਰ ਮੁਹੰਮਦ ਸੁਹੇਲ, ਪ੍ਰਚਾਰ ਸਕੱਤਰ ਸੰਜੀਵ ਸੋਹਲ, ਪ੍ਰੈਸ ਸਕੱਤਰ ਅਧਿਆਤਮ ਪ੍ਰਕਾਸ਼, ਸਹਾਇਕ ਪ੍ਰੈਸ ਸਕੱਤਰ ਜਗਦੀਪ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…