ਮੁਹਾਲੀ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਤੁਰੰਤ ਕਾਬੂ ਪਾਏ ਪ੍ਰਸ਼ਾਸਨ: ਸੋਹਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੇਜ਼ 4 ਵਿੱਚ ਫਿਰਦੇ ਆਵਾਰਾ ਕੁੱਤਿਆਂ ਦੇ ਝੁੰਡਾਂ ਨੂੰ ਕਾਬੂ ਕੀਤਾ ਜਾਵੇ। ਅੱਜ ਇਕ ਬਿਆਨ ਵਿਚ ਸ੍ਰੀ ਸੋਹਲ ਨੇ ਕਿਹਾ ਕਿ ਸਥਾਨਕ ਫੇਜ਼ 4 ਵਿੱਚ ਹਰ ਗਲੀ ਮੁਹੱਲੇ ਵਿੱਚ ਆਵਾਰਾ ਕੁੱਤਿਆਂ ਦੀ ਭਰਮਾਰ ਹੈ। ਜਿਸ ਕਾਰਨ ਸਥਾਨਕ ਲੋਕ ਕਾਫੀ ਭੈਅ ਭੀਤ ਹਨ। ਇਹ ਆਵਾਰਾ ਕੁੱਤੇ 8-8 ਅਤੇ 10-10 ਦੇ ਝੁੰਡਾਂ ਵਿੱਚ ਫਿਰਦੇ ਹਨ ਅਤੇ ਕਾਫੀ ਖੂੰਖਾਰ ਹਨ। ਉਨ੍ਹਾਂ ਕਿਹਾ ਕਿ ਇਹ ਕੁੱਤੇ ਜਿੱਥੇ ਸਾਰਾ ਦਿਨ ਆਪਸ ਵਿਚ ਲੜਦੇ ਹਨ ਉਥੇ ਹੀ ਇਹ ਰਾਹਗੀਰਾਂ ਨੂੰ ਵੀ ਭੌਂਕਦੇ ਹਨ ਅਤੇ ਰਾਹਗੀਰਾਂ ਨੂੰ ਕਟਣ ਦਾ ਯਤਨ ਕਰਦੇ ਹਨ, ਜਿਸ ਕਰਕੇ ਇਸ ਇਲਾਕੇ ਵਿਚ ਆਵਾਰਾ ਕੁੱਤਿਆਂ ਦਾ ਆਤੰਕ ਫੈਲਿਆ ਹੋਇਆ ਹੈ। ਇਹਨਾਂ ਕੁਤਿਆਂ ਦੇ ਡਰ ਕਾਰਨ ਛੋਟੇ ਬੱਚੇ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਗਿਆਂ ਬਹੁਤ ਡਰਦੇ ਹਨ ਅਤੇ ਉਹ ਸਕੂਲ ਜਾਣ ਲਈ ਵੀ ਆਣਾਕਾਨੀ ਕਰਨ ਲੱਗਦੇ ਹਨ। ਉਹਨਾਂ ਕਿਹਾ ਕਿ ਇਹਨਾਂ ਆਵਾਰਾ ਕੁਤਿਆਂ ਵਿਚੋੱ ਕਈ ਕੁਤਿਆਂ ਦੇ ਤਾਂ ਖੁਜਲੀ ਵੀ ਪਈ ਹੋਈ ਹੈ ਅਤੇ ਕਈ ਕੁਤੇ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹਨ। ਇਸ ਤਰਾਂ ਇਹ ਕੁੱਤੇ ਇਸ ਇਲਾਕੇ ਵਿਚ ਬਿਮਾਰੀਆਂ ਵੀ ਫੈਲਾ ਰਹੇ ਹਨ।
ਸ੍ਰੀ ਸੋਹਲ ਨੇ ਕਿਹਾ ਕਿ ਇਹ ਆਵਾਰਾ ਕੁਤੇ ਕੂੜੇਦਾਨਾਂ ਵਿਚ ਕੂੜੇ ਨੂੰ ਫਰੋਲ ਕੇ ਗੰਦਗੀ ਫੈਲਾਉੱਦੇ ਰਹਿੰਦੇ ਹਨ। ਇਹ ਕੁੱੱਤੇ ਹਰ ਵਾਹਨ ਦੇ ਮਗਰ ਹੀ ਦੌੜ ਪੈਂਦੇ ਹਨ ਅਤੇ ਕਈ ਵਾਰ ਇਹਨਾਂ ਕੁਤਿਆਂ ਤੋੱ ਬਚਣ ਦੇ ਚੱਕਰ ਵਿਚ ਵਾਹਨ ਹਾਦਸੇ ਦਾ ਹੀ ਸ਼ਿਕਾਰ ਹੋ ਜਾਂਦਾ ਹੈ, ਜਿਸ ਕਾਰਨ ਵਾਹਨਾਂ ਚਾਲਕਾਂ ਦੇ ਸੱਟਾਂ ਵੱਜ ਜਾਂਦੀਆਂ ਹਨ ਅਤੇ ਵਾਹਨਾਂ ਦੀ ਵੀ ਟੁੱਟ ਭੱਜ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਇਹਨਾਂ ਆਵਾਰਾ ਕੁੱਤਿਆਂ ਨੇ ਆਪਣੇ ਇਲਾਕੇ ਵੀ ਵੰਡੇ ਹੋਏ ਹਨ, ਜੇ ਇਕ ਗਲੀ ਦਾ ਕੁੱਤਾ ਦੂਜੀ ਗਲੀ ਵਿਚ ਚਲਾ ਜਾਂਦਾ ਹੈ ਤਾਂ ਇਹ ਆਵਾਰਾ ਕੁਤੇ ਉਸਦੇ ਨਾਲ ਲੜਾਈ ਝਗੜਾ ਕਰਕੇ ਉਸ ਨੂੰ ਜਖਮੀ ਕਰ ਦਿੰਦੇ ਹਨ। ਇਸ ਤਰਾਂ ਇਹਨਾਂ ਕੁਤਿਆਂ ਨੇ ਬਹੁਤ ਆਤੰਕ ਫੈਲਾਇਆ ਹੋਇਆ ਹੈ। ਇਹ ਆਵਾਰਾ ਕੁੱਤੇ ਰਾਤ ਸਮੇੱ ਵੀ ਲੜਦੇ ਝਗੜਦੇ ਰਹਿੰਦੇ ਹਨ ਅਤੇ ਇਕ ਦੂਜੇ ਨੂੰ ਉੱਚੀ ਉੱਚੀ ਭੌਂਕਦੇ ਰਹਿੰਦੇ ਹਨ, ਜਿਸ ਕਰਕੇ ਇਲਾਕਾ ਵਾਸੀਆਂ ਦੀ ਨੀਂਦ ਖਰਾਬ ਹੋ ਜਾਂਦੀ ਹੈ। ਉਹਨਾਂ ਪ੍ਰਸ਼ਾਸਨ ਤੋੱ ਮੰਗ ਕੀਤੀ ਕਿ ਇਹਨਾਂ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…