Share on Facebook Share on Twitter Share on Google+ Share on Pinterest Share on Linkedin ਦੁੱਧ ਦੇ ਟੈਂਕਰ ਵਿੱਚ ਲੁਕਾ ਕੇ ਵੇਚਣ ਲਈ ਤਿਆਰ ਮਿਲਾਵਟੀ ਦੇਸੀ ਘਿਓ ਜ਼ਬਤ: ਪੰਨੂੰ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਜਨਵਰੀ : ਮਾਨਸਾ ਦੀ ਫੂਡ ਸੇਫਟੀ ਟੀਮ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਨਾਲ ਇੱਕ ਵੱਡੀ ਕਾਮਯਾਬੀ ਮਿਲੀ। ਟੀਮ ਵੱਲੋਂ ਦੇਸੀ ਘਿਓ ਦੀ ਮਿਲਾਵਟ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਗਿਆ ਜੋ ਦੁੱਧ ਦੇ ਟੈਂਕਰ ਵਿੱਚ ਲੁਕਾਈ ਮਿਲਾਵਟੀ ਸਮੱਗਰੀ ਨੂੰ ਵੇਚਣ ਦੀ ਤਾਕ ਵਿੱਚ ਸੀ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦਿੱਤੀ। ਉਨ੍ਹਾਂ ਦੱÎਸਿਆ ਕਿ ਦੇਸੀ ਘਿਓ ਦੀ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਫੂਡ ਸੇਫਟੀ ਟੀਮਾਂ ਦੀ ਸਖ਼ਤ ਕਾਰਵਾਈ ਤੋਂ ਘਬਰਾਉਂਦਿਆਂ ਉਤਪਾਦਕਾਂ ਵੱਲੋਂ ਫੂਡ ਸੇਫਟੀ ਟੀਮਾਂ ਨੂੰ ਚਕਮਾ ਦੇਣ ਲਈ ਕਈ ਹੱਥਕੰਡੇ ਅਪਣਾਏ ਜਾ ਰਹੇ ਹਨ। ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ, ਪੰਨੂੰ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਮਾਨਸਾ ਦੀ ਫੂਡ ਸੇਫਟੀ ਟੀਮ ਵੱਲੋਂ ਸੀ.ਆਈ.ਏ. ਸਟਾਫ਼ ਦੇ ਸਹਿਯੋਗ ਨਾਲ ਮਾਨਸਾ ਜ਼ਿਲ੍ਹੇ ਵਿੱਚ ਬਰੇਟਾ ਮੰਡੀ ਵਿਖੇ ਛਾਪੇਮਾਰੀ ਕੀਤੀ ਗਈ । ਛਾਪੇਮਾਰੀ ਦੌਰਾਨ ਟੀਮ ਨੇ ਪਤਾ ਲਗਾਇਆ ਕਿ ਦੋ ਕਿਸਮਾਂ ਦੇ ਨਕਲੀ ਦੇਸੀ ਘਿਓ ਨੂੰ ਮਿਲਾ ਕੇ ਕੁੱਲ 59 ਕੁਇੰਟਲ ਸ਼ੱਕੀ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ ਜਿਨ੍ਹਾਂ ਵਿੱਚੋਂ ਘਿਓ ਦੀ ਇੱਕ ਕਿਸਮ ਹੋਰ ਉਤਪਾਦਕ ਵੱਲੋਂ ਸਪਲਾਈ ਕੀਤੀ ਜਾ ਰਹੀ ਸੀ ਅਤੇ ਦੂਸਰੀ ਕਿਸਮ ਡੇਅਰੀ ਮਾਲਕ ਵੱਲੋਂ ਤਿਆਰ ਕੀਤੀ ਜਾ ਰਹੀ ਸੀ। ਡੇਅਰੀ ਮਾਲਕ ਨੇ ਇਨ੍ਹਾਂ ਦੋਵੇਂ ਕਿਸਮਾਂ ਦੇ ਨਕਲੀ ਘਿਓ ਨੂੰ ਮਿਲਾ ਕੇ ਅਨੀਕ ਨਾਮੀ ਬ੍ਰਾਂਡ ਤਿਆਰ ਕੀਤਾ ਅਤੇ ਉਸਦੀ ਸਪਾਈ ਕੀਤੀ। ਮੌਕੇ ‘ਤੇ ਇੱਕ ਵਿਲੱਖਣ ਕਿਸਮ ਦਾ ਪਦਾਰਥ/ਕੈਮੀਕਲ ਵੀ ਮਿਲਿਆ ਜਿਸਨੂੰ ਅੰਤਿਮ ਉਤਪਾਦ ਤਿਆਰ ਕਰਨ ਲਈ ਦੇਸੀ ਘਿਓ ਵਿੱਚ ਮਿਲਾਇਆ ਜਾਂਦਾ ਸੀ। ਟੀਮ ਵੱਲੋਂ ਨਮੂਨੇ ਲਏ ਗਏ ਅਤੇ ਤਕਰੀਬਨ 59 ਕੁਇੰਟਲ ਮਿਲਾਵਟੀ ਦੇਸੀ ਘਿਓ ਜ਼ਬਤ ਕਰ ਲਿਆ ਗਿਆ। ਇਸ ਛਾਪੇਮਾਰੀ ਦੀ ਇੱਕ ਵਧੇਰੇ ਹੈਰਾਨੀਜਨਕ ਤੱਥ ਇਹ ਸੀ ਕਿ ਦੁੱਧ ਦੇ ਟੈਂਕਰ ਵਿੱਚ 10 ਕੁਇੰਟਲ ਮਿਲਾਵਟੀ ਦੇਸੀ ਘਿਓ ਬਹੁਤ ਚਲਾਕੀ ਨਾਲ ਲੁਕਾਇਆ ਹੋਇਆ ਸੀ ਜਿਸਨੂੰ ਨੇੜੇ ਤੇੜੇ ਦੇ ਖੇਤਰਾਂ ਵਿੱਚ ਸਮਗਲ ਕੀਤਾ ਜਾਣਾ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ