Nabaz-e-punjab.com

ਐਰੋਸਿਟੀ ਦੇ ਅਲਾਟੀਆਂ ਨੇ ਸ਼ਹੀਦੀ ਪੁਰਬ ਨੂੰ ਸਮਰਪਿਤ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਇੱਥੋਂ ਦੇ ਨਵ ਨਿਰਮਾਣ ਅਧੀਨ ਐਰੋਸਿਟੀ ਦੇ ਅਲਾਟੀਆਂ ਨੇ ਗੁਰਦੁਆਰਾ ਸਾਹਿਬ ਧੰਨਾ ਭਗਤ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਐਰੋਸਿਟੀ ਦੀ ਮੁੱਖ ਸੜਕ ਦੇ ਕਿਨਾਰੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਅੱਤ ਦੀ ਗਰਮੀ ਤੋਂ ਬਚਣ ਲਈ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਛਕਾਇਆ ਗਿਆ ਅਤੇ ਸੇਵਾਦਾਰਾਂ ਨੇ ਛੋਲਿਆਂ ਦਾ ਪ੍ਰਸਾਦਿ ਵੰਡਿਆਂ। ਇਸ ਮੌਕੇ ਐਰੋਸਿਟੀ ਡਿਵੈਲਪਮੈਂਟ ਤੇ ਭਲਾਈ ਕਮੇਟੀ ਦੇ ਚੇਅਰਮੈਨ ਸਮਾਜ ਸੇਵੀ ਪਰਮਦੀਪ ਸਿੰਘ ਭਬਾਤ, ਪ੍ਰਧਾਨ ਰਵਿੰਦਰ ਸਿੰਘ ਤੁਲੀ, ਜਨਰਲ ਸਕੱਤਰ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਪਿੰਦਰ ਕੌਰ, ਮੁੱਖ ਸਰਪ੍ਰਸਤ ਨਰੇਸ਼ ਅਰੋੜਾ, ਇਕਬਾਲ ਸਿੰਘ, ਡੀਐਸਪੀ ਕਰਮਿੰਦਰ ਸਿੰਘ, ਰਮਿੰਦਰ ਕੌਰ, ਮਾਲਵਿੰਦਰ ਸਿੰਘ ਸਮੇਤ ਹੋਰ ਅਲਾਟੀਆਂ ਅਤੇ ਬੀਬੀਆਂ ਨੇ ਵੀ ਛਬੀਲ ’ਤੇ ਸੇਵਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …