ਐਰੋਸਿਟੀ ਡਿਵੈਲਪਮੈਂਟ ਤੇ ਵੈਲਫੇਅਰ ਕਮੇਟੀ ਦੀ ਚੋਣ, ਰਵਿੰਦਰ ਤੁਲੀ ਨੂੰ ਪ੍ਰਧਾਨ ਥਾਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਇੱਥੋਂ ਦੇ ਨਵ-ਨਿਰਮਾਣ ਅਧੀਨ ਐਰੋਸਿਟੀ ਮੈਗਾ ਹਾਊਸਿੰਗ ਪ੍ਰਾਜੈਕਟ ਦੇ ਅਲਾਟੀਆਂ ਵੱਲੋਂ ਆਪਣੀਆਂ ਸਮੱਸਿਆਵਾਂ, ਧਾਰਮਿਕ ਅਤੇ ਸਮਾਜਿਕ ਕਾਰਜਾਂ ਲਈ ਗਠਿਤ ਕੀਤੀ ਨਵੀਂ ਐਰੋਸਿਟੀ ਡਿਵੈਲਪਮੈਂਟ ਅਤੇ ਵੈਲਫੇਅਰ ਕਮੇਟੀ ਦੀ ਚੋਣ ਕੀਤੀ ਗਈ। ਸਮਾਜ ਸੇਵੀ ਪਰਮਦੀਪ ਸਿੰਘ ਭਬਾਤ ਦੀ ਅਗਵਾਈ ਵਿੱਚ ਨੇਪਰੇ ਚੜ੍ਹੀ ਇਸ ਚੋਣ ਪ੍ਰਕਿਰਿਆ ਦੌਰਾਨ ਨਰੇਸ਼ ਕੁਮਾਰ ਅਰੋੜਾ ਨੂੰ ਪੈਟਰਨ, ਰਵਿੰਦਰ ਸਿੰਘ ਤੁਲੀ ਨੂੰ ਪ੍ਰਧਾਨ, ਜਸਪਿੰਦਰ ਕੌਰ ਤੇ ਪਰਮਿੰਦਰ ਰਾਣਾ ਸਿੱਧੂ ਨੂੰ ਸੀਨੀਅਰ ਮੀਤ ਪ੍ਰਧਾਨ, ਦਲਜੀਤ ਸਿੰਘ ਤੇ ਵਿਜੇ ਕੁਮਾਰ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਨੂੰ ਜਨਰਲ ਸਕੱਤਰ, ਦਰਬਾਰਾ ਸਿੰਘ ਨੂੰ ਸੰਯੁਕਤ ਸਕੱਤਰ, ਐਡਵੋਕੇਟ ਗੁਰਮੇਲ ਸਿੰਘ ਕਾਨੂੰਨੀ ਸਲਾਹਕਾਰ, ਰਮੇਸ਼ ਕੁਮਾਰ ਨੂੰ ਸੰਗਠਨ ਸਕੱਤਰ, ਲਖਵੀਰ ਸਿੰਘ ਨੂੰ ਦਫ਼ਤਰ ਸਕੱਤਰ, ਮਨੋਜ ਸ਼ਰਮਾ ਨੂੰ ਪ੍ਰੈੱਸ ਸਕੱਤਰ, ਇਕਬਾਲ ਸਿੰਘ ਭਬਾਤ ਨੂੰ ਵਿੱਤ ਸਕੱਤਰ, ਜਸਬੀਰ ਸਿੰਘ ਸੰਧੂ, ਮਨੋਜ ਸ਼ਰਮਾ, ਭੁਪਿੰਦਰ ਸਿੰਘ, ਨਰਿੰਦਰ ਸਿੰਘ ਸਲਾਹਕਾਰ, ਰਵੀ ਚੌਹਾਨ, ਕਰਮਿੰਦਰ ਸਿੰਘ, ਭੁਪਿੰਦਰ ਸਿੰਘ ਸੋਮਲ, ਹਰੀਸ਼ ਨਈਅਰ, ਦੀਦਾਰ ਸਿੰਘ, ਜਸਵਿੰਦਰ ਸਿੰਘ, ਮੁਨੀਸ਼ ਚੁੱਘ, ਰਾਜ ਕੁਮਾਰ ਭਗਤ, ਗੁਰਨੈਬ ਸਿੰਘ, ਨਿਸ਼ਾਂਤ ਸ਼ਰਮਾ ਨੂੰ ਕਾਰਜਕਾਰੀ ਮੈਂਬਰ ਚੁਣਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਐਰੋਸਿਟੀ ਦੇ ਅਲਾਟੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਲੇਕਿਨ ਇਸ ਪ੍ਰਾਜੈਕਟ ਦਾ ਵਿਕਾਸ ਕਰ ਰਹੀ ਕੰਪਨੀ ਅਤੇ ਗਮਾਡਾ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ। ਮੀਟਿੰਗ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਸਮੱਸਿਆਵਾਂ ਸਬੰਧੀ ਮੰਗ ਪੱਤਰ ਦੇਣ ਦਾ ਫੈਸਲਾ ਲਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…