nabaz-e-punjab.com

ਐਰੋਸਿਟੀ ਮੁਹਾਲੀ ਦੇ ਅਲਾਟੀ ਬੁਨਿਆਦੀ ਸਹੂਲਤਾਂ ਨੂੰ ਤਰਸੇ

ਗਮਾਡਾ ਐਰੋਸਿਟੀ ਦੇ ਅਧੂਰੇ ਵਿਕਾਸ ਕੰਮਾਂ ਦੇ ਬਾਵਜੂਦ ਟੇਕ-ਓਵਰ ਕਰਨ ਦੀ ਤਿਆਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਇੱਥੋਂ ਦੇ ਨਵ ਨਿਰਮਾਣ ਪ੍ਰੋਜੈਕਟ ਐਰੋਸਿਟੀ ਜਿਸ ਦੇ ਵਿਕਾਸ ਦਾ ਕੰਮ ਐਲ ਐਂਡ ਟੀ ਕੰਪਨੀ ਨੂੰ ਸੌਂਪਿਆਂ ਗਿਆ ਸੀ ਪ੍ਰੰਤੂ ਅਧੂਰੇ ਕੰਮ ਹੋਣ ਦੇ ਬਾਵਜੂਦ ਗਮਾਡਾ ਵੱਲੋਂ ਬਲਾਕ ਏ ਅਤੇ ਬਲਾਕ ਸੀ ਨੂੰ ਟੇਕ-ਓਵਰ ਕਰਨ ਦੀ ਤਿਆਰੀ ਆਰੰਭੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਐਰੋਸਿਟੀ ਵਿਕਾਸ ਅਤੇ ਵੈਲਫੇਅਰ ਕਮੇਟੀ ਦਾ ਵਫ਼ਦ ਪ੍ਰਧਾਨ ਨਰੇਸ਼ ਅਰੋੜਾ, ਜਨਰਲ ਸਕੱਤਰ ਕੁਲਦੀਪ ਸਿੰਘ ਦੀ ਆਗਵਾਈ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਨੂੰ ਮਿਲਿਆ ਅਤੇ ਇਸ ਸਬੰਧੀ ਸੁਚੇਤ ਕਰਨ ਲਈ ਲਿਖਤੀ ਤੌਰ ’ਤੇ ਮੰਗ ਪੱਤਰ ਵੀ ਦਿੱਤ।
ਵਫਦ ਵਿੱਚ ਸਾਮਲ ਪ੍ਰਧਾਨ ਤੇ ਜਨਰਲ ਸਕੱਤਰ ਤੋ ਇਲਾਵਾ ਰਵਿੰਦਰ ਤੁਲੀ, ਜਸਪਿੰਦਰ ਕੌਰ ਦੱਸਿਆਂ ਕਿ ਗਮਾਡਾ ਵੱਲੋ ਐਰੋਸਿਟੀ ਪ੍ਰੋਜੈਕਟ ਦੇ ਵਿਕਾਸ ਦਾ ਸਮੂੰਚਾ ਜੂਮਾ ਐਲ ਐਡ ਟੀ ਕੰਪਨੀ ਨੂੰ ਦਿੱਤਾ ਗਿਆਂ ਸੀ। ਇਸ ਕੰਪਨੀ ਵੱਲੋ ਇਸ ਖੇਤਰ ਦੇ ਸਮੁੱਚੇ ਵਿਕਾਸ ਦੇ ਕੰਮ ਜਿਨ੍ਹਾਂ ਵਿੱਚ ਪਾਣੀ, ਸੀਵਰੇਜ, ਆਦਿ ਦੀਆਂ ਪਾਈਪਾਂ ਪਾਉਣ, ਸੜਕਾਂ ਬਣਾਉਣ, ਬਿਜਲੀ ਦੀਆਂ ਤਾਰਾ ਤੇ ਸਟਰੀਟ ਲਾਈਟਾ ਲਾਉਣ, ਇਥੇ ਸਥਿਤ ਪਾਰਕਾ ਦਾ ਵਿਕਾਸ ਆਦਿ ਕੰਮ ਮੁਕੰਮਲ ਤੋਰ ਤੇ ਕੀਤੇ ਜਾਣੇ ਸਨ। ਉਨ੍ਹਾਂ ਦੱਸਿਆਂ ਕਿ ਇਥੇ ਬਹੁਤ ਸਾਰੇ ਅਲਾਟੀਆਂ ਨੇ ਅਪਣੇ ਪਲਾਟਾ ਤੇ ਮਕਾਨਾ ਦੀ ਉਸਾਰੀ ਕਰਨ ਲਈ ਹੈ। ਉਹ ਆਪਣੇ ਪਰਿਵਾਰਾ ਸਮੇਤ ਇੱਥੇ ਰਹਿ ਰਹੇ ਹਨ ਅਤੇ ਕਾਫੀ ਅਲਾਟੀ ਮਕਾਨਾ ਦੀ ਉਸਾਰੀ ਕਰਨ ਰਹੇ ਹਨ। ਇਸ ਦੇ ਬਾਵਜੂਦ ਇਥੇ ਤਕਰੀਬਨ 60 ਫੀਸਦੀ ਸਟਰੀਟ ਲਾਈਟਾ ਹੀ ਜੱਗਦੀਆਂ ਹਨ।
ਇਸ ਤੋਂ ਇਲਾਵਾ ਪਾਰਕਾ ਦਾ ਵਿਕਾਸ ਵੀ ਪੁਰਾ ਨਹੀਂ ਹੋਇਆ ਅਤੇ ਪਾਰਕਾਂ ਦੇ ਦੁਆਲੇ ਲਾਇਆਂ ਟਾਈਲਾਂ ਵੀ ਬਹੁਤ ਥਾਵਾ ਤੋ ਥੱਸ ਗਈਆਂ ਹਨ ਕਈ ਥਾਵਾ ਤੇ ਹਾਲੇ ਤੱਕ ਇਹ ਟਾਇਲਾ ਲਾਇਆਂ ਹੀ ਨਹੀ ਹਨ। ਪਾਰਕਾ ਵਿੱਚ ਲਾਈਟਾ ਦਾ ਵੀ ਉੱਚਿਤ ਪ੍ਰਬੰਧ ਨਹੀ ਹੈ ਅਤੇ ਘਾਹ ਫੂਸ ਦੀ ਭਰਮਾਰ ਹੈ। ਸੀਵਰੇਜ਼ ਲਾਈਨਾਂ ਅਤੇ ਪਾਣੀ ਦੇ ਪਾਈਪ ਵੀ ਕਈ ਥਾਵਾਂ ਤੋਂ ਆਪਸ ਵਿੱਚ ਜੋੜੇ ਹੋਏ ਹਨ ਅਤੇ ਬਰਸਾਤੀ ਪਾਣੀ ਨਿਕਲਣ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਸ਼ਾਮੀ ਪੰਜ ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਕੰਪਨੀ ਦਾ ਕੋਈ ਵੀ ਕਰਮਚਾਰੀ ਸ਼ਿਕਾਇਤ ਸੁਣਨ ਲਈ ਹਾਜ਼ਰ ਨਹੀਂ ਹੁੰਦਾ ਜਿਸ ਦੇ ਕਾਰਨ ਕਈ ਵਾਰੀ ਸ਼ਾਮੀ ਪੰਜ ਵਜੇ ਤੋਂ ਬਾਅਦ ਕਿਸੇ ਕਾਰਨ ਲਾਈਟ ਖਰਾਬ ਹੋ ਜਾਦੀ ਹੈ ਤਾਂ ਉਹ ਅਗਲੇ ਦਿਨ 9 ਵਜੇ ਬਾਅਦ ਹੀ ਠੀਕ ਹੁੰਦੀ ਹੈ। ਉਨ੍ਹ੍ਹਾਂ ਦੱਸਿਆਂ ਕਿ ਸੜਕਾ ਵੀ ਥਾਂ ਥਾਂ ਤੋ ਟੁੱਟੀਆਂ ਹੋਇਆਂ ਹਨ ਜਿਨ੍ਹਾਂ ਵਿੱਚ ਥੋੜੀ ਜਿਹੀ ਬਾਰਸ ਹੋਣ ਤੇ ਪਾਣੀ ਭਰ ਜਾਦਾ ਹੈ ਅਤੇ ਜਿਸ ਕਾਰਨ ਮੱਛਰਾਂ ਵੀ ਭਰਮਾਰ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਵਿੰਨੀ ਮਹਾਜਨ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਰਵੀ ਭਗਤ ਤੋ ਮੰਗ ਕੀਤੀ ਕਿ ਐਰੋਸਿਟੀ ਦੇ ਵਿਕਾਸ ਕੰਮ ਪੁਰੇ ਹੋਣ ਤੇ ਹੀ ਇਸ ਨੂੰ ਟੇਕ ਓਵਰ ਕੀਤਾ ਜਾਵੇ। ਉਨ੍ਹਾਂ ਐਰੋਸਿਟੀ ਦੀਆਂ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਦੀ ਵੀ ਮੰਗ ਕੀਤੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…