ਐਰੋਟਰੋਪੋਲਿਸ ਦੀ ਪਾਕੇਟ ਦੀ ਲੈਂਡ ਪੁਲਿੰਗ ਦੀ ਅੰਤਿਮ ਮਿਤੀ 9 ਮਾਰਚ, ਦੁਬਾਰਾ ਨਹੀਂ ਮਿਲੇਗਾ ਮੌਕਾ

9 ਮਾਰਚ ਤੋਂ ਬਾਅਦ ਸਮੇਂ ਦੀ ਮਿਆਦ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ: ਸਹਿਗਲ

ਭੂਮੀ ਮਾਲਕਾਂ ਦੀ ਸੁਵਿਧਾ ਲਈ ਸਨਿੱਚਰਵਾਰ ਤੇ ਐਤਵਾਰ ਵੀ ਲਏ ਜਾਣਗੇ ਫਾਰਮ: ਭੂਮੀ ਕੁਲੈਕਟਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ, ਰੁੜਕਾ, ਸਫੀਪੁਰ, ਮਟਰਾਂ, ਸਿਆਊ, ਪੱਤੋਂ, ਚਾਊਮਾਜਰਾ, ਸੈਣੀਮਾਜਰਾ ਅਤੇ ਮਨੌਲੀ ਦੇ ਜ਼ਮੀਨ ਮਾਲਕ ਜਿਨ੍ਹਾਂ ਦੀ ਜ਼ਮੀਨ ਐਰੋਟਰੋਪੋਲਿਸ ਸਕੀਮ ਦੀ ਪਾਕੇਟ ਏ ਤੋਂ ਡੀ ਵਿੱਚ ਐਕਵਾਇਰ ਕੀਤੀ ਗਈ ਹੈ, ਨੂੰ ਸੂਚਿਤ ਕਰਦਿਆਂ ਗਮਾਡਾ ਦੇ ਭੂਮੀ ਪ੍ਰਾਪਤੀ ਕੁਲੈਕਟਰ ਜਗਦੀਪ ਸਹਿਗਲ ਨੇ ਕਿਹਾ ਕਿ ਸੁਣਾਏ ਗਏ ਐਵਾਰਡਾਂ ਅਨੁਸਾਰ ਲੈਂਡ ਪੁਲਿੰਗ ਭਰਨ ਦੀ ਮਿਆਦ ਮਿਤੀ 9 ਮਾਰਚ ਨੂੰ ਸਮਾਪਤ ਹੋ ਰਹੀ ਹੈ। ਇਸ ਲਈ 6 ਮਾਰਚ ਅਤੇ 7 ਮਾਰਚ (ਦਿਨ ਸਨਿੱਚਰਵਾਰ ਤੇ ਐਤਵਾਰ) ਲੈਂਡ ਪੁਲਿੰਗ ਦੇ ਫਾਰਮ ਦਫ਼ਤਰ ਵਿਖੇ ਆਮ ਦਿਨਾਂ ਵਾਂਗ ਹੀ ਲਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 9 ਮਾਰਚ ਤੋਂ ਬਾਅਦ ਸਮੇਂ ਦੀ ਮਿਆਦ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਜਿਨ੍ਹਾਂ ਜ਼ਮੀਨ ਮਾਲਕਾ ਦੇ ਫਾਰਮ ਇਸ ਮਿਤੀ ਤੱਕ ਪ੍ਰਾਪਤ ਨਹੀਂ ਹੋਣਗੇ, ਉਨ੍ਹਾਂ ਨੂੰ ਸਿਰਫ਼ ਨਕਦ ਮੁਆਵਜ਼ਾ ਹੀ ਦਿੱਤਾ ਜਾਵੇਗਾ ਅਤੇ ਅਣਵੰਡਿਆ ਮੁਆਵਜ਼ਾ ਐਕਟ ਅਨੁਸਾਰ ਰੇਫਰੇਂਸ ਕੋਰਟ ਪਾਸ ਜਮ੍ਹਾ ਕਰਵਾ ਦਿੱਤਾ ਜਾਵੇਗਾ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…