ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ ਕੇਜਰੀਵਾਲ ਹੁਣ ਪੰਜਾਬ ਦਾ ਬੇੜਾ ਗਰਕ ਕਰਨਾ ਚਾਹੁੰਦਾ ਐ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਭਾਰਤ ਦੀ ਰਾਜਧਾਨੀ ‘ਦਿੱਲੀ’ ਨੂੰ ਬਰਬਾਦ ਕਰਨ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦੀ ਅੱਖ ਪੰਜਾਬ ਨੂੰ ਤਬਾਹ ਕਰਨ ’ਤੇ ਹੈ। ਕਜਰੀਵਾਲ ਦਾ ਅਗਲਾ ਏਜੰਡਾ ਪੰਜਾਬੀ ਸੂਬੇ ਨੂੰ ਤਹਿਸ ਨਹਿਸ਼ ਕਰਨਾ ਹੈ। ਦਿੱਲੀ ਦੇ ਲੋਕਾਂ ਨੇ ਉਨ੍ਹਾਂ ਦੇ ਆਧਾਰਹੀਣ ਅਤੇ ਝੂਠੇ ਦਾਅਵਿਆਂ ਦੇ ਮਕੜਜਾਲ ਵਿੱਚ ਫਸ ਕੇ ਉਨ੍ਹਾਂ ਨੂੰ ਵੋਟ ਪਾਈ ਸੀ ਪ੍ਰੰਤੂ ਹੁਣ ਉੱਥੋਂ ਦੇ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਧੋਖਾ ਹੋਇਆ ਹੈ ਅਤੇ ਆਪ ਸਰਕਾਰ ਆਪਣੇ ਵਾਅਦਿਆਂ ਦੀ ਲੰਮੀਂ ਚੌੜੀ ਸੂਚੀ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਮੁਹਾਲੀ ਤੋਂ ਕਾਂਗਰਸ ਦੇ ਉਮੀਦਾਵਰ ਬਲਬੀਰ ਸਿੰਘ ਨੇ ਪਿੰਡ ਗੋਬਿੰਦਗੜ੍ਹ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਸ੍ਰੀ ਸਿੱਧੂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਆਪ ਦੇ ਪੰਜਾਬ ’ਚੋਂ ਇਸ ਝੂਠੇ ਪ੍ਰਚਾਰ ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੁਕ ਹੋਣਾ ਹੋਵੇਗਾ। ਵੋਟ ਪ੍ਰਾਪਤ ਕਰਨ ਦੇ ਲਈ ਉਹ ਲਗਾਤਾਰ ਲੋਕਾਂ ਨਾਲ ਝੂਠੇ ਵਾਅਦੇ ਅਤੇ ਝੂਠੀ ਇਮਾਨਦਾਰੀ ਦਿਖਾਉਂਦੇ ਹੋਏ ਦਾਅਵੇ ਕਰ ਰਹੀ ਹੈ ਕਿ ਉਹ ਸਾਰੇ ਵਾਅਦੇ ਪੂਰੇ ਕਰਨਗੇ। ਉਹ ਲਗਾਤਾਰ ਦੂਜਿਆਂ ’ਤੇ ਝੂਠੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪ, ਇੱਕ ਧੋਖੇਬਾਜਾਂ ਦੀ ਪਾਰਟੀ ਹੈ ਜਿਹੜੀ ਕਿ ਮੌਕਿਆਂ ਦਾ ਲਾਭ ਲੈਣ ਤੋਂ ਕਦੇ ਬਾਜ ਨਹੀਂ ਆਉਂਦੇ। ਹੁਣ ਤੱਕ ਟੋਰੰਟੋ ਤੋਂ ਸਿਰਫ 18 ਐਨਆਰਆਈ ਆਏ ਹਨ ਜਦੋਂ ਕਿ ਆਪ ਨੇਤਾ ਦਾਅਵਾ ਕਰ ਰਹੇ ਹਨ ਕਿ 180 ਐਨਆਰਆਈ ਆਏ ਹਨ। ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਸਾਫ ਹਾਰ ਨੂੰ ਦੇਖਦੇ ਹੋਏ ਆਪ ਨੇਤਾਵਾਂ ਨੇ ਹੁਣ ਘਟੀਆ ਤੌਰ ਤਰੀਕੇ ਅਪਣਾਉਂਦੇ ਹੋਏ ਗੰਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਉਹ ਗੈਰ ਜ਼ਰੂਰੀ ਮਾਮਲਿਆਂ ਨੂੰ ਚੁੱਕ ਕੇ ਉਸਦਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਨ੍ਹਾਂ ਮੁੱਦਿਆਂ ਦੇ ਸੱਚ ਅਤੇ ਮਹੱਤਵ ਤੱਕ ਨੂੰ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ।
ਸ੍ਰੀ ਸਿੱਧੂ ਨੇ ਸਲਾਹ ਦਿੱਤੀ ਕਿ ਆਪ ਆਗੂ ’ਤੇ ਕੋਈ ਵਿਸ਼ਵਾਸ ਨਾ ਕਰੇ ਅਤੇ ਉਨ੍ਹਾਂ ’ਤੇ ਕਿਸੇ ਵੀ ਕੀਮਤ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹ ਅੱਜ ਜਿਹੜੀਆਂ ਗੱਲਾਂ ਕਰਦੇ ਹਨ। ਕੱਲ੍ਹ ਉਸ ਦੇ ਖਿਲਾਫ ਕੋਈ ਦੂਜੀ ਗੱਲ ਕਰ ਰਹੇ ਹੁੰਦੇ ਹਨ। ਆਪ ਦੀ ਦਿੱਲੀ ਤੋਂ ਵਿਧਾਇਕ ਅਲਕਾ ਲਾਂਬਾ ’ਤੇ ਵਾਰ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਮੁਹਾਲੀ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ ਜਦੋਂ ਕਿ ਉਨ੍ਹਾਂ ਦੀ ਦਿੱਲੀ ਸਥਿਤ ਵਿਧਾਨ ਸਭਾ ਸੀਟ ’ਤੇ ਚਾਂਦਨੀ ਚੌਂਕ ਵਿੱਚ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ ਇੱਕ ਪਿਆਊ ਨੂੰ ਢਾਹ ਦਿੱਤਾ ਗਿਆ। ਅਜਿਹੇ ਵਿੱਚ ਉਨ੍ਹਾਂ ਨੂੰ ਮੁਹਾਲੀ ਵਿੰਚ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…