ਚਾਰ ਮਹੀਨੇ ਦੀ ਉਡੀਕ ਮਗਰੋਂ ਸਿੱਖ ਅਜਾਇਬਘਰ ਦੇ ਬਾਹਰੋਂ ਸ਼ਹੀਦ ਭਗਤ ਸਿੰਘ ਦਾ ਬੁੱਤ ਹਟਾਇਆ

ਸਿੱਖ ਅਜਾਇਬਘਰ ਮੁਹਾਲੀ ਸਰਕਾਰੀ ਅਣਦੇਖੀ ਦਾ ਸਿਕਾਰ

ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ:
ਸਿੱਖ ਅਜਾਇਬ ਘਰ ਮੁਹਾਲੀ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੈ। ਅਜੇ ਤਾਈਂ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਅਜਾਇਬਘਰ ਲਈ ਪੱਕੀ ਜਗ੍ਹਾ ਅਲਾਟ ਨਹੀਂ ਕੀਤੀ ਅਤੇ ਨਾ ਹੀ ਨਵੀਂ ਇਮਾਰਤ ਦੀ ਉਸਾਰੀ ਲਈ ਵਿੱਤੀ ਸਹਾਇਤਾ ਹੀ ਦਿੱਤੀ ਜਾ ਰਹੀ ਹੈ। ਇਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਚੁੱਕਣ ਦਾ ਵੀ ਸਮਾਂ ਨਹੀਂ ਹੈ। ਜਿਸ ਕਾਰਨ ਦੁਖੀ ਹੋ ਕੇ ਬੁੱਤਸਾਜ ਪਰਵਿੰਦਰ ਸਿੰਘ ਨੇ ਚਾਰ ਮਹੀਨੇ ਦੀ ਲੰਮੀ ਉਡੀਕ ਮਗਰੋਂ ਅੱਜ ਸਿੱਖ ਅਜਾਇਬਘਰ ਦੇ ਬਾਹਰ ਲਗਾਇਆ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਬੁੱਤ ਹੀ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਹੀਦ ਭਗਤ ਸਿੰਘ ਦੇ ਨਾਅਰੇ ਦੀ ਸਿਰਫ਼ ਚੋਣਾਂ ਵੇਲੇ ਹੀ ਲੋੜ ਹੁੰਦੀ ਹੈ।
ਬੁੱਤਸਾਜ ਪਰਵਿੰਦਰ ਸਿੰਘ ਨੇ ਦੱਸਿਆ ਕਿ 6 ਮਹੀਨੇ ਦੀ ਸਖ਼ਤ ਮਿਹਨਤ ਨਾਲ ਬਣਾਏ ਸ਼ਹੀਦ ਭਗਤ ਸਿੰਘ ਦਾ ਬੱੁਤ ਕੱਪੜੇ ਨਾਲ ਢੱਕ ਕੇ ਬੀਤੀ 7 ਅਪਰੈਲ ਨੂੰ ਸਿੱਖ ਅਜਾਇਬਘਰ ਦੇ ਮੁੱਖ ਗੇਟ ਨੇੜੇ ਸਥਾਪਿਤ ਕੀਤਾ ਗਿਆ ਸੀ। ਇਸ ਦੇ ਉਦਘਾਟਨ ਲਈ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਗਿਆ ਸੀ ਪ੍ਰੰਤੂ ਹੁਣ ਤੱਕ ਭਗਵੰਤ ਮਾਨ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਚੁੱਕਣ ਦਾ ਸਮਾਂ ਨਹੀਂ ਮਿਲਿਆ ਅਤੇ ਨਾ ਹੀ ਆਪਣੇ ਜ਼ਰੂਰੀ ਰੁਝੇਵਿਆਂ ਦੇ ਚੱਲਦਿਆਂ ਕਿਸੇ ਹੋਰ ਮੰਤਰੀ ਨੂੰ ਇਸ ਕਾਰਜ ਲਈ ਭੇਜਿਆ ਗਿਆ। ਬੁੱਤਸਾਜ ਨੇ ਭਰੇ ਮਨ ਨਾਲ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਤੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਆਸਾਂ ਸਨ ਕਿਉਂਕਿ ਭਗਵੰਤ ਮਾਨ, ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਉਨ੍ਹਾਂ ਦੀ ਸੋਚ ’ਤੇ ਚੱਲਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਅਸਲੀਅਤ ਕੁੱਝ ਹੋਰ ਹੈ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…