ਪੰਜਾਬ ਤੋਂ ਬਾਅਦ ਹੁਣ ਇਸਤਰੀ ਅਕਾਲੀ ਦਲ ਦੀ ਦਿੱਲੀ ਕਮੇਟੀ ਨੇ ਵੀ ਕੀਤੀ ਬਗਾਵਤ

ਪੰਜਾਬ ਦੀਆਂ ਬਾਗੀ ਇਸਤਰੀ ਆਗੂਆਂ ਦੀ ਹਮਾਇਤ ਕਰਨ ਦਾ ਫ਼ੈਸਲਾ, ਹਾਈ ਕਮਾਂਡ ਦੀ ਚਿੰਤਾ ਵਧੀ

ਨਬਜ਼-ਏ-ਪੰਜਾਬ, ਨਵੀਂ ਦਿੱਲੀ, 24 ਜੁਲਾਈ:
ਇਸਤਰੀ ਅਕਾਲੀ ਦਲ (ਦਿੱਲੀ ਸਟੇਟ) ਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਬੀ ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋੱ ਬਾਅਦ ਇਸ ਫੈਸਲੇ ਦਾ ਵਿਰੋਧ ਕਰਨ ਵਾਲੀਆਂ ਪੰਜਾਬ ਦੀਆਂ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਵੱਲੋਂ ਅਸਤੀਫ਼ੇ ਦੇਣ ਦੀ ਕਾਰਵਾਈ ਦਾ ਸਮਰਥਨ ਕਰਦਿਆਂ ਪੰਜਾਬ ਦੀਆਂ ਇਸਤਰੀ ਆਗੂਆਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ।
ਇਸ ਸਬੰਧੀ ਇਸਤਰੀ ਅਕਾਲੀ ਦਲ ਦਿੱਲੀ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ, ਜਿਸ ਵਿੱਚ ਦਿੱਲੀ ਇਕਾਈ ਦੀ ਕੋਰ ਕਮੇਟੀ ਦੀਆਂ ਬੀਬੀਆਂ ਨੇ ਸ਼ਮੂਲੀਅਤ ਕੀਤੀ, ਦੌਰਾਨ ਇਸ ਮਾਮਲੇ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਤੋੱ ਸੀਨੀਅਰ ਅਕਾਲੀ ਬੀਬੀਆਂ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਪਰਮਜੀਤ ਕੌਰ ਲਾਂਡਰਾਂ, ਸਤਵੰਤ ਕੌਰ ਜੌਹਲ, ਬੀਬੀ ਸੁਰਿੰਦਰ ਕੌਰ ਦਿਆਲ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਗੁਰਮੀਤ ਕੌਰ ਬਰਾੜ, ਮਨਦੀਪ ਕੌਰ ਸੰਧੂ, ਰਾਣੀ ਧਾਲੀਵਾਲ, ਅਵਨੀਤ ਕੌਰ ਖਾਲਸਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈਆਂ।
ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਸਿਰਮੌਰ ਜਥੇਬੰਦੀ ਹੈ, ਜਿਸਦਾ ਸ਼ਾਨਾਮੱਤਾ ਤੇ ਕੁਰਬਾਨੀਆਂ ਵਾਲਾ ਇਤਿਹਾਸ ਹੈ। ਇਸ ਪਾਰਟੀ ਦੇ ਆਪਣੇ ਪੰਥਕ ਸਿਧਾਂਤ ਤੇ ਪਰਪੱਕ ਵਿਚਾਰਧਾਰਾ ਹੈ, ਜਿਸ ਤੋਂ ਪਾਰਟੀ ਪਿਛਲੇ ਕੁਝ ਸਮੇਂ ਤੋਂ ਥਿੜਕਦੀ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਪਾਰਟੀ ਨੂੰ ਅੰਦਰ ਤੇ ਬਾਹਰ ਤੋਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਨੁਕਸਾਨ ਝੱਲਣਾ ਪਿਆ ਹੈ।
ਮੀਟਿੰਗ ਦੌਰਾਨ ਪੰਜਾਬ ਦੀਆਂ ਟਕਸਾਲੀ ਅਕਾਲੀ ਬੀਬੀਆਂ ਵੱਲੋਂ ਇਸ ਸਬੰਧੀ ਵਿੱਢੇ ਸੰਘਰਸ਼ ਦਾ ਸਮੱਰਥਨ ਕਰਦਿਆਂ ਕਿਹਾ ਗਿਆ ਕਿ ਕੁਝ ਦਿਨ ਪਹਿਲਾਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸਤਰੀ ਅਕਾਲੀ ਦਲ ਦੀ ਗੈਰ ਅਕਾਲੀ, ਗੈਰ ਪੰਥਕ, ਆਂਗਨਵਾੜੀ ਵਰਕਰ ਦੀ ਬਤੌਰ ਪ੍ਰਧਾਨ ਨਿਯੁਕਤੀ ਕਰਕੇ, ਪਾਰਟੀ ਦੇ ਮੂਲ ਸਿਧਾਂਤਾਂ ਨੂੰ ਤਿਲਾਂਜਲੀ ਦਿੱਤੀ ਗਈ ਹੈ। ਇਸ ਫੈਸਲੇ ਦੌਰਾਨ ਪਾਰਟੀ ਦੀਆਂ ਟਕਸਾਲੀ ਬੀਬੀਆਂ ਨੂੰ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਰੋਸੇ ਵਿੱਚ ਲੈਣਾ ਤੱਕ ਜ਼ਰੂਰੀ ਨਹੀਂ ਸਮਝਿਆ ਗਿਆ। ਇਹ ਬੀਬੀਆਂ ਦਹਾਕਿਆਂ ਤੋੱ ਪਾਰਟੀ ਦੇ ਅੌਖੇ ਸੌਖੇ ਵੇਲੇ ਪਾਰਟੀ ਨਾਲ ਖੜਦੀਆਂ ਰਹੀਆਂ ਹਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੀਆਂ ਰਹੀਆਂ ਹਨ।
ਇਸ ਮੌਕੇ ਇਸਤਰੀ ਅਕਾਲੀ ਦਲ ਦਿੱਲੀ ਸਟੇਟ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ, ਇਸ ਫੈਸਲੇ ਤੇ ਪੁੱਨਰਵਿਚਾਰ ਕਰਨ ਦੀ ਅਪੀਲ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਸ ਵਕਾਰੀ ਅਹੁਦੇ ਤੇ ਪੰਥਕ ਵਿਚਾਰਾਂ ਨੂੰ ਪ੍ਰਣਾਈ, ਟਕਸਾਲੀ ਬੀਬੀ ਨੂੰ ਥਾਪਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…