ਐਸਡੀਐਮ ਦੇ ਭਰੋਸੇ ਤੋਂ ਬਾਅਦ ਛੱਜੂ ਮਾਜਰਾ ਸੜਕ ’ਤੇ ਲੱਗਿਆ ਧਰਨਾ ਚੁੱਕਿਆ, ਪ੍ਰਧਾਨ ਵੱਲੋਂ ਬਿਲਡਰਾਂ ’ਤੇ ਕਾਰਵਾਈ ਦੇ ਹੁਕਮ

ਪੀੜਤ ਲੋਕਾਂ ਨੇ ਐਸਡੀਐਮ ਨੂੰ ਟਰੈਕਟਰ ’ਤੇ ਬਿਠਾ ਕੇ ਦਿਖਾਏ ਜ਼ਮੀਨੀ ਹਾਲਾਤ

ਨਬਜ਼-ਏ-ਪੰਜਾਬ, ਖਰੜ, 1 ਸਤੰਬਰ:
ਖਰੜ ਵਿੱਚ ਛੱਜੂਮਾਜਰਾ ਸੜਕ ਉੱਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਸੜਕ ਅਤੇ ਪਿੰਡ ਛੱਜੂਮਾਜਰਾ ਦੀਆਂ ਗਲੀਆਂ ਵਿੱਚ ਖੜ੍ਹੇ ਹੁੰਦੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਤੰਗ ਹੋਏ ਵਸਨੀਕਾਂ ਨੇ ਲਗਾ ਕੇ ਨਾਅਰੇਬਾਜ਼ੀ ਕੀਤੀ। ਅੱਜ ਮੌਕੇ ’ਤੇ ਪਹੁੰਚੇ ਖਰੜ ਦੇ ਐਸਡੀਐਮ ਗੁਰਮੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦੇਣ ਮਗਰੋਂ ਲੋਕਾਂ ਨੇ ਚੁੱਕ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਐਸਡੀਐਮ ਗੁਰਮੰਦਰ ਸਿੰਘ ਨੂੰ ਟਰੈਕਟਰ ’ਤੇ ਬਿਠਾ ਕੇ ਪੂਰੇ ਪ੍ਰਭਾਵਿਤ ਇਲਾਕੇ ਦਾ ਗੇੜਾ ਲਗਵਾਇਆ ਅਤੇ ਉਨ੍ਹਾਂ ਨੂੰ ਜ਼ਮੀਨੀ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇਸ ਨਿੱਝਰ ਸੜਕ ਤੇ ਰਮਨ ਇਨਕਲੇਵ ਦੇ ਸਾਮ੍ਹਣੇ ਤਕ ਕੌਂਸਲ ਦੀ ਸੀਵਰੇਜ ਲਾਈਨ ਪਈ ਹੋਈ ਹੈ ਅਤੇ ਉਸ ਤੋਂ ਬਾਅਦ ਇਸ ਖੇਤਰ ਵਿੱਚ ਥਾਂ ਥਾਂ ਤੇ ਨਿੱਜੀ ਬਿਲਡਰਾਂ ਵੱਲੋਂ ਜ਼ਮੀਨਾਂ ਲੈ ਕੇ ਵੱਡੀ ਗਿਣਤੀ ਫਲੈਟ ਬਣਾ ਦਿੱਤੇ ਗਏ ਅਤੇ ਇਨ੍ਹਾਂ ਫਲੈਟਾਂ ਦਾ ਪਾਣੀ ਇਸ ਸੜਕ ਤੇ ਹੀ ਇਕੱਠਾ ਹੋ ਜਾਂਦਾ ਹੈ।
ਪਿੰਡ ਛੱਜੂਮਾਜਰਾ ਵਿੱਚ ਵੀ ਸੀਵਰੇਜ ਦੀਆਂ ਲਾਈਨਾਂ ਕੱਝ ਥਾਵਾਂ ਤੋੱ ਜਾਮ ਹੋਣ ਕਾਰਨ ਪਿੰਡ ਵਿੱਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜ੍ਹਦਾ ਹੈ ਪਰੰਤੂ ਇਸਦੇ ਬਾਵਜੂਦ ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਹਲ ਨਹੀਂ ਨਿਕਲ ਰਿਹਾ ਸੀ ਜਿਸ ’ਤੇ ਤੰਗ ਆਏ ਵਸਨੀਕਾਂ ਵਲੋੱ ਪਹਿਲਾਂ ਕੱਲ੍ਹ ਜਾਮ ਲਗਾਇਆ ਗਿਆ ਸੀ ਅਤੇ ਅੱਜ ਫਿਰ ਜਾਮ ਲਗਵਾ ਦਿੱਤਾ ਗਿਆ ਜਿਹੜਾ ਐਸਡੀਐਮ ਦੇ ਭਰੋਸੇ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਹੈ।
ਇਸ ਦੌਰਾਨ ਖਰੜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਕਾਰਜਸਾਧਕਅਫ਼ਸਰ ਅਤੇ ਸੀਵਰੇਜ ਸ਼ਾਖ਼ਾ ਦੇ ਇੰਚਾਰਜ ਨੂੰ ਹਦਾਇਤ ਕੀਤੀ ਕਿ ਪਿੰਡ ਛੱਜੂਮਾਜਰਾ ਸੜਕ ਅਤੇ ਲਾਂਡਰਾਂ ਸੜਕ ’ਤੇ ਬਣੇ ਪ੍ਰਾਜੈਕਟਾਂ ਦੇ ਸੀਵਰੇਜ ਦਾ ਪਾਣੀ ਛੱਡੇ ਜਾਣ ਸਬੰਧੀ ਜ਼ਿੰਮੇਵਾਰ ਬਿਲਡਰਾਂ ਦੇ ਖ਼ਿਲਾਫ਼ ਫੌਰੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਹਦਾਇਤ ਕੀਤੀ ਹੈ ਕਿ ਛੱਜੂਮਾਜਰਾ ਅਤੇ ਲਾਂਡਰਾਂ ਸੜਕ ’ਤੇ ਬਣੇ ਪ੍ਰਾਜੈਕਟਾਂ ਦੇ ਬਿਲਡਰਾਂ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਹ ਆਪਣੇ ਪ੍ਰਾਜੈਕਟਾਂ ਦਾ ਸੀਵਰੇਜ ਦਾ ਪਾਣੀ ਖੁੱਲੇ ਵਿੱਚ ਮੇਨ ਸੜਕਾਂ ’ਤੇ ਸੁੱਟਦੇ ਹਨ। ਜਿਸ ਕਾਰਨ ਸੜਕਾਂ ਦਾ ਨੁਕਸਾਨ ਹੁੰਦਾ ਹੈ, ਉੱਥੇ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਹਦਾਇਤ ਕੀਤੀ ਹੈ ਕਿ ਇਨ੍ਹਾਂ ਦੋਵੇਂ ਸੜਕਾਂ ’ਤੇ ਬਣੇ ਰਿਹਾਹਿਸ਼ੀ ਪ੍ਰਾਜੈਕਟਾਂ ਦੀ ਜਾਂਚ ਕੀਤੀ ਜਾਵੇ ਅਤੇ ਜਿਨ੍ਹਾਂ ਪ੍ਰਾਜੈਕਟਾਂ ਦੇ ਬਿਲਡਰਾਂ ਵੱਲੋਂ ਖੁੱਲੇ ਵਿੱਚ ਸੀਵਰੇਜ ਦਾ ਪਾਣੀ ਛੱਡਿਆ ਜਾ ਰਿਹਾ ਹੈ, ਉਨ੍ਹਾਂ ਖ਼ਿਲਾਫ ਰੂਲਾਂ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…