ਅਗਰਵਾਲ ਸਭਾ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਗਿੱਲ ਨੂੰ ਸਮਰਥਨ ਦੇਣ ਦਾ ਐਲਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਜਨਵਰੀ:
ਖਰੜ ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਕੁਰਾਲੀ-ਮੋਰਿੰਡਾ ਸੜਕ ’ਤੇ ਕਰਵਾਏ ਇਕ ਸਮਾਗਮ ਦੌਰਾਨ ਅਗਰਵਾਲ ਸਭਾ ਕੁਰਾਲੀ ਵੱਲੋਂ ਪ੍ਰਧਾਨ ਰਾਕੇਸ਼ ਅਗਰਵਾਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗਿੱਲ ਵੱਲੋਂ ਅਗਰਵਾਲ ਸਭਾ ਤੋਂ ਸਹਿਯੋਗ ਮੰਗਿਆ ਸੀ। ਜਿਸ ’ਤੇ ਸਭਾ ਨੇ ਅਗਰਵਾਲ ਸਮਾਜ ਦੇ ਲੋਕਾਂ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਅਕਾਲੀ ਦਲ ਦੇ ਉਮੀਦਵਾਰ ਨੂੰ ਪੂਰਨ ਸਹਿਯੋਗ ਦਿੰਦੇ ਹੋਏ ਸ਼ਹਿਰ ਵਿੱਚ ਅਗਰਵਾਲ ਭਵਨ ਦੀ ਉਸਾਰੀ ਲਈ ਢੁਕਵੀਂ ਥਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਮੌਕੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਅਗਰਵਾਲ ਭਾਈਚਾਰੇ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਭਰੋਸਾ ਦਿੱਤਾ ਕਿ ਜਲਦੀ ਹੀ ਭਵਨ ਦੀ ਉਸਾਰੀ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਸ੍ਰੀ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਲੋਕਾਂ ਨੇ ਕੁੱਝ ਹੀ ਦਿਨਾਂ ਵਿੱਚ ਭਰਵਾਂ ਸਮਰਥਨ ਦੇ ਕੇ ਉਨ੍ਹਾਂ ਦੀ ਕਾਫੀ ਹੌਂਸਲਾ ਅਫ਼ਜ਼ਾਈ ਕੀਤੀ ਹੈ। ਇਸ ਲਈ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ’ਤੇ ਖਰਾ ਉੱਤਰਨ ਲਈ ਪਹਿਲਕਦਮੀ ਕਰਨ। ਇਸ ਮੌਕੇ ਬਿੱਟੂ ਖੁੱਲਰ, ਹਰਿੰਦਰ ਸਿੰਘ ਘੜੂੰਆਂ, ਪੰਕਜ ਗੋਇਲ, ਬਿਮਲ ਗੁਪਤਾ, ਅਰਵਿੰਦ ਅਗਰਵਾਲ, ਅਮਨਦੀਪ ਸਿੰਘ ਗੋਲਡੀ, ਰਾਜੇਸ਼ ਅਗਰਵਾਲ, ਸ਼ਿਵ ਅਗਰਵਾਲ, ਬਲਵੀਰ ਚੰਦ ਅਗਰਵਾਲ, ਵਿਜੇ ਅਗਰਵਾਲ, ਪਵਨ ਅਗਰਵਾਲ, ਜੋਗਿੰਦਰਪਾਲ ਅਗਰਵਾਲ, ਅਸ਼ੀਸ਼, ਮੇਜਰ ਸਿੰਘ ਪੁਰਖਾਲੀ, ਹਰਚਰਨ ਸਿੰਘ, ਜਗਵਿੰਦਰ ਬੰਗੀਆਂ, ਸੁਰਿੰਦਰ ਚਟੌਲੀ, ਬਰਿੰਦਰ ਸਿੰਘ ਸਮਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…