ਪੈਕ ਯੂਨੀਵਰਸਿਟੀ ਅਤੇ ਫਿਊਚਰ ਹਾਈਟੈਕ ਵਿਚਾਲੇ ਸਮਝੌੌਤਾ

ਨਿਊਜ਼ ਡੈਸਕ, ਮੁਹਾਲੀ, 13 ਦਸੰਬਰ
ਫਿਊਚਰ ਹਾਈਟੈਕ ਪ੍ਰਾ. ਲਿਮਟਿਡ ਨੇ ਪੈਕ ਯੂਨੀਵਰਸਿਟੀ ਆਫ ਟੈਕਨਾਲੌਜੀ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਇਹ ਐਮਓਯੂ ਪੰਜਾਬ ਇੰਜੀਨੀਅਰਿੰਗ ਕਾਲਜ (ਪੈਥ) ਦੇ ਡਾਇਰੈਕਟਰ ਪ੍ਰੋ. ਮਨੋਜ ਕੁਮਾਰ ਅਤੇ ਫਿਉਚਰ ਹਾਈਟੈਕ ਦੇ ਮੈਨੇਜਿੰਗ ਡਾਇਰੈਕਟਰ ਜੇ.ਪੀ. ਸਿੰਘ ਨੇ ਸਾਈਨ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਜੇ.ਪੀ ਸਿੰਘ ਨੇ ਦੱਸਿਆ ਕਿ ਇਸ ਸਮਝੌਤੇ ਅਨੁਸਾਰ ਉਹ ਪੈਕ ਦੇ ਦੋ ਰਿਸਰਚ ਸਕਾਲਰਾਂ ਨੂੰ ਯੂਜੀਸੀ ਮਾਣਕਾ ਅਨੁਸਾਰ ਤਿੰਨ ਸਾਲ ਲਈ ਸਕਾਲਰਸ਼ਿਪ ਦੇਣਗੇ ਅਤੇ ਇਸ ਦੇ ਏਵਜ ਵਿੱਚ ਇਨ੍ਹਾਂ ਤਿੰਨ ਸਾਲਾਂ ਦੌਰਾਨ ਹੋਣ ਵਾਲੀ ਕਿਸੇ ਵੀ ਖੋਜ ਤਜਰਬੇ ਦਾ ਪੇਟੈਂਟ ਹੋਣ ਤੇ ਉਨ੍ਹਾਂ ਦੀ ਕੰਪਨੀ ਨੂੰ ਇਹ ਰਿਸਰਚ ਮੁਫ਼ਤ ਵਿੱਚ ਮਿਲੇਗਾ। ਇਸ ਦੇ ਨਾਲ ਹੀ ਜੇਕਰ ਪੈਕ ਵੱਲੋਂ ਕਿਸੇ ਹੋਰ ਕੰਪਨੀ ਨੂੰ ਇਹ ਰਿਸਰਚ ਫਿਊਚਰ ਹਾਈਟੈਕ ਦੀ ਸਹਿਮਤੀ ਨਾਲ ਦਿਤੀ ਜਾਂਦੀ ਹੈ ਤਾਂ ਇਸ ਤੋਂ ਆਉਣ ਵਾਲੀ ਰਾਇਲੈਟੀ ਪੈਕ ਅਤੇ ਫਿਊਚਰ ਹਾਈਟੈਕ ਵਿੱਚ ਅੱਧੀ ਅੱਧੀ ਵੰਡੀ ਜਾਵੇਗੀ। ਇਸੇ ਦੌਰਾਨ 12 ਤੋਂ 17 ਦਸੰਬਰ ਤੱਕ ਸ਼ੁਰੂ ਹੋਈ ਲੀਬੀਅਮ ਆਇਨ ਬੇਟਰੀਜ਼ ਸਬੰਧੀ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਵੀਸੀ ਡਾ. ਅਰੁਣ ਗਰੋਵਰ, ਪ੍ਰੋ. ਐਸ.ਕੇ. ਮਹਿਤਾ, ਡਾ. ਜੀ.ਪੀ. ਸਿੰਘ ਅਮਰੀਕਾ, ਡਾ ਪੀ ਜੇ ਸਿੰਘ ਆਨਰੇਰੀ ਡਾਇਰੈਕਟਰ ਫਿਊਚਰ ਹਾਈਟੈਕ, ਗਗਨਦੀਪ ਕੌਰ ਕਾਰਜਕਾਰੀ ਡਾਇਰੈਕਟਰ ਅਤੇ ਭੁਪਿੰਦਰ ਸਿੰਘ, ਲੀਬੀਅਮ ਆਇਨ ਦੇ ਖੇਤਰ ਦੇ ਮਾਹਰਾਂ ਪ੍ਰੋ. ਕ੍ਰਿਸਟੀਅਨ ਜੂਲੀਅਨ ਅਮਰੀਕਾ, ਪ੍ਰੋ. ਐਲਨ ਮੋਗਰ ਯੂਰੋਪ ਅਤੇ ਪ੍ਰੋ. ਅਸ਼ੋਕ ਵਿਜ ਕੈਨੇਡਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਥੇ ਇਹ ਜ਼ਿਕਰਯੋਗ ਹੈ ਕਿ ਫਿਊਚਰ ਹਾਈਟੈਕ ਪ੍ਰਾਈਵੇਟ ਲਿਮਟਿਡ ਇਕਲੋਤੀ ਅਜਿਹੀ ਕੰਪਨੀ ਹੈ। ਜਿਸ ਵੱਲੋਂ ਲੀਥੀਅਮ ਆਇਨ ਦੀ ਬੈਟਰੀਆਂ ਦਾ ਉਤਪਾਦਨ ਕੀਤਾ ਜਾਂਦਾ ਹੈ ਅਤੇ ਕੰਪਨੀ ਵੱਲੋਂ ਇਸ ਖੇਤਰ ਵਿੱਚ ਬਾਕਾਇਦਾ ਰਿਸਰਚ ਵੀ ਕੀਤੀ ਜਾਂਦੀ ਹੈ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…