ਰਿਸਰਚ ਤੇ ਡਰੋਨ ਦੀ ਵਰਤੋਂ ਨੂੰ ਹੁੰਗਾਰਾ ਦੇਣ ਲਈ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਨਾਲ ਸਮਝੌਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਧਾਨੂਕਾ ਗਰੁੱਪ ਨੇ ਖੇਤੀ ਖੇਤਰ ਵਿੱਚ ਅਧੁਨਿਕ ਤਕਨੀਕ ਦੀ ਵਰਤੋਂ ਨੂੰ ਹੁੰਗਾਰਾ ਦੇਣ ਅਤੇ ਫਸਲ ਸੁਰੱਖਿਆ ਰਸਾਇਣਾਂ ਉੱਤੇ ਰਿਸਰਚ ਦੇ ਲਈ ਮੰਗਲਵਾਰ ਨੂੰ ਮਹਾਰਾਣਾ ਪ੍ਰਤਾਪ ਹਾਰਟੀਕਲਚਰ ਯੂਨੀਵਰਸਿਟੀ (ਐਚਐਮਯੂ) ਕਰਨਾਲ ਦੇ ਨਾਲ ਇੱਕ ਐਮਓਯੂ ਸਾਈਨ ਕੀਤਾ ਹੈ। ਡਾ. ਏ.ਐਸ. ਤੋਮਰ, ਵਾਈਸ ਪ੍ਰੈਜੀਡੈਂਟ ਅਤੇ ਹੈੱਡ ਆਰ ਐਂਡ ਡੀ, ਧਾਨੂਕਾ ਐਗ੍ਰੀਟੇਕ ਅਤੇ ਪ੍ਰੋਫੈਸਰ ਸਮਰ ਸਿੰਘ, ਵਾਈਸ ਚਾਂਸਲਰ, ਐਮਐਚਯੂ ਨੇ ਐਮਓਯੂ ‘ਤੇ ਦਸਤਖਤ ਕੀਤੇ . ਐਮਓਯੂ ਦੇ ਤਹਿਤ ਫਸਲ ਸੁਰੱਖਿਅ ਰਸਾਇਣਾਂ ਦੇ ਖੇਤਰ ‘ਚ ਸੋਧ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ, ਨਾਲ ਹੀ ਐਗ੍ਰੀ ਐਕਸਟੈਂਸ਼ਨ ਸੇਵਾਵਾਂ ਦੇ ਲਈ ਜਾਗਰੁਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਕਿਸਾਨਾਂ ਨੂੰ ਅਧੁਨਿਕ ਖੇਤੀ ਤਕਨੀਕਾਂ (ਜਿਵੇਂ ਡ੍ਰੋਨ ਦੀ ਵਰਤੋਂ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪ੍ਰੇਸੀਜਨ ਐਗ੍ਰੀਲਚਰ) ਦੀ ਵਰਤੋਂ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।
ਇਸ ਸਾਂਝੇਦਾਰੀ ਦੇ ਮਾਧਿਅਮ ਨਾਲ ਧਾਨੂਕਾ ਗਰੁੱਪ ਅਤੇ ਯੂਨੀਵਰਸਿਟੀ ਫਸਲ ਉਤਪਾਦਕ ਅਤੇ ਉਤਪਾਦਨ ਵਧਾ ਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਕੋਸ਼ਿਸ਼ ਕਰਨਗੇ। ਮਹਾਰਾਣਾ ਪ੍ਰਤਾਪ ਹਾਰਟੀਕਲਚਰ ਯੂਨੀਵਰਸਿਟੀ ਦੇ ਨਾਲ ਸਮਝੌਤਾ ਪੱਤਰ ‘ਤੇ ਗੱਲਬਾਤ ਕਰਦੇ ਹੋਏ ਡਾ. ਏ. ਐਸ. ਤੋਮਰ, ਵਾਈਸ ਪ੍ਰੈਜੀਡੈਂਟ ਅਤੇ ਹੈੱਡ ਆਰ ਐਂਡ ਡੀ ਧਾਨੂਕਾ ਐਗ੍ਰੀਟੇਕ ਲਿਮਿਟਡ ਨੇ ਕਿਹਾ, ‘ਖੇਤੀ ਖੇਤਰ ‘ਚ ਜਿਆਦਾ ਤੋਂ ਜਿਆਦਾ ਰਿਸਰਚ ਅਤੇ ਵਿਕਾਸ ਗਤੀਵਿਧੀਆਂ ਦੀ ਜਰੂਰਤ ਹੈ। ਅਜਿਹੇ ‘ਚ ਐਮਐਚਯੂ ਜਿਹੇ ਸੰਸਥਾਨਾਂ ਦੇ ਨਾਲ ਸਾਂਝੇਦਾਰੀ ਖੇਤੀ ਅਤੇ ਸਬੰਧਿਤ ਗਤੀਵਿਧੀਆਂ ‘ਚ ਰਿਸਰਚ ਨੂੰ ਹੁੰਗਾਰਾ ਦੇਣ ਵਿੱਚ ਕਾਰਗਰ ਹੋ ਸਕਦੀ ਹੈ।
ਐਮਓਯੂ ਦੇ ਮਹੱਤਵ ’ਤੇ ਜੋਰ ਦਿੰਦੇ ਹੋਏ ਮਹਾਰਾਣਾ ਪ੍ਰਤਾਪ ਹਾਰਟੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸਮਰ ਸਿੰਘ ਨੇ ਦੱਸਿਆ, ‘ਖੇਤੀ ਅਤੇ ਸਬੰਧਿਤ ਖੇਤਰਾਂ ਵਿੱਚ ਰਿਸਰਚ ਅਤੇ ਵਿਕਾਸ ਗਤੀਵਿਧੀਆਂ ਨੂੰ ਹੁੰਗਾਰਾ ਦੇਣ ਦੇ ਲਈ ਮਸ਼ਹੂਰ ਅਕਾਦਮਿਕ ਅਤੇ ਰਿਸਰਚ ਸੰਸਥਾਨਾਂ ਦੇ ਵਿਚਕਾਰ ਆਪਸੀ ਸਹਿਯੋਗ ਦੀ ਜਰੂਰਤ ਹੈ। ਸਾਨੂੰ ਵਿਸ਼ਵਾਸ ਹੈ ਕਿ ਅੱਜ ਦੀ ਇਹ ਸਾਂਝੇਦਾਰੀ ਜਿਆਦਾ ਤੋਂ ਜਿਆਦਾ ਵਿਦਿਆਰਥੀਆਂ ਨੂੰ ਇਸ ਖੇਤਰ ‘ਚ ਰਿਸਰਚ ਦੇ ਲਈ ਪ੍ਰੇਰਿਤ ਕਰੇਗੀ।’
ਯੂਨੀਵਰਸਿਟੀ ਆਪਣੀ ਫਾਰਮਸ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਧਾਨੂਕਾ ਪ੍ਰੋਡਕਟਾਂ/ਨਵੇਂ ਮਾਲੀਕਿਊਲਸ ਦੇ ਲਈ ਡੇਮੋਨਸਟ੍ਰੇਸ਼ਨ/ਅਡੈਪਟਿਵ ਟ੍ਰਾਇਲ ਕਰੇਗੀ। ਇਨ੍ਹਾਂ ਨਤੀਜਿਆਂ ਦੀ ਵਰਤੋਂ ਖੇਤੀ ਵਿੱਚ ਅਧੁਨਿਕ ਤਕਨੀਕਾਂ ਦੀ ਵਰਤੋਂ ਨੂੰ ਹੁੰਗਾਰਾ ਦੇਣ ਦੇ ਲਈ ਕੀਤੀ ਜਾਵੇਗੀ। ਸਾਂਝੇਦਾਰੀ ਦੇ ਤਹਿਤ ਕਿਸਾਨਾਂ ਨੂੰ ਏਆਈ/ਐਮਐਲ ਤਕਨੀਕਾਂ ਦੀ ਵਰਤੋਂ ਦੇ ਲਈ ਸਲਾਹ ਦਿੱਤੀ ਜਾਵੇਗੀ। ਖੇਤੀ ਵਿੱਚ ਡਰੋਨ ਤਕਨੀਕ ਦੀ ਵਰਤੋਂ ‘ਤੇ ਜੋਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਸੈਂਟਰ ਨੇ ਹਾਲ ਹੀ ‘ਚ ਖੇਤੀ ਰਸਾਇਣਾਂ ਦੇ ਛਿੜਕਾਅ ਦੇ ਲਈ ਡ੍ਰੋਨ ਦੀ ਵਰਤੋਂ ਲਈ ਸਟੈਂਡਰਡ ਆਪਰੇਟਿੰਗ ਪ੍ਰਕ੍ਰਿਆ ਜਾਰੀ ਕੀਤੀ ਹੈ। ਧਾਨੂਕਾ ਡ੍ਰੋਨ ਦੇ ਮਾਧਿਅਮ ਨਾਲ ਕੀਟਾਂ ਦੇ ਕੰਟਰੋਲ ਦੇ ਲਈ ਬਾਇਓ-ਐਫੀਕੇਸੀ ਅਤੇ ਫਾਈਟੋ-ਟਾਕਸਿਸਿਟੀ ਪ੍ਰੋਜੈਕਟਾਂ ਨੂੰ ਸਪਾਂਸਰ ਕਰੇਗ। ਧਾਨੂਕਾ ਦੇ ਆਰ ਐਂਡ ਡੀ ਡਿਵੀਜਨ ‘ਚ ਐਨਏਬੀਐਲ ਵੱਲੋਂ ਮਾਨਤਾ ਪ੍ਰਾਪਤ ਭਰੋਸੇਯੋਗ ਪ੍ਰਯੋਗਸ਼ਾਲਾਵਾਂ ਹਨ। ਕੰਪਨੀ ਨੇ ਯੂਐਸ, ਜਪਾਨ ਅਤੇ ਯੂਰਪ ਸਹਿਤ ਦੁਨੀਆਂ ਦੀਆਂ ਸੱਤ ਮੋਹਰੀ ਖੇਤੀ ਰਸਾਇਣ ਕੰਪਨੀਆਂ ਦੇ ਨਾਲ ਅੰਤਰਰਾਸ਼ਟਰੀ ਸਾਂਝੇਦਾਰੀਆਂ ਕੀਤੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…