ਖੇਤੀ ਕਾਨੂੰਨ: ਸਨੇਟਾ ਵਿੱਚ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਲਾਇਆ ਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਉੱਤੇ ਬਨੂੜ-ਲਾਂਡਰਾਂ ਮਾਰਗ ਤੇ ਪੈਂਦੇ ਪਿੰਡ ਸਨੇਟਾ ਵਿਖੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਸਵੇਰੇ ਛੇ ਵਜੇ ਤੋਂ ਚਾਰ ਵਜੇ ਤੱਕ ਜਾਮ ਲਗਾਇਆ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਮੋਹਤਬਰਾਂ ਨੇ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਵਿੱਚ ਨੌਜਵਾਨ ਸਵੇਰੇ ਹੀ ਟਰੈਕਟਰ-ਟਰਾਲੀਆਂ ਲੈਕੇ ਸਨੇਟਾ ਪਹੁੰਚ ਗਏ ਅਤੇ ਸਨੇਟਾ ਤੋਂ ਲਾਂਡਰਾਂ, ਬਨੂੜ, ਮੁਹਾਲੀ, ਰਾਜਪੁਰਾ ਵਾਲੇ ਪਾਸੇ ਨੂੰ ਜਾਂਦੀਆਂ ਸੜਕਾਂ ਉੱਤੇ ਜਾਮ ਲਗਾ ਦਿੱਤਾ। ਇਸ ਮੌਕੇ ਨੌਜਵਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਬਿਲਾਂ ਨੂੰ ਰੱਦ ਕਰਨ ਤੱਕ ਸੰਘਰਸ਼ ਕਰਦੇ ਰਹਿਣ ਦਾ ਅਹਿਦ ਲਿਆ।
ਇਸ ਮੌਕੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ ਕਰਮਜੀਤ ਸਿੰਘ ਚਿੱਲਾ, ਨਰਿੰਦਰ ਅਬਰਾਵਾਂ, ਕਿਸਾਨ ਆਗੂ ਨਛੱਤਰ ਸਿੰਘ ਬੈਦਵਾਣ, ਐਡਵੋਕੇਟ ਦੀਪ ਸ਼ਿਖਾ, ਐਡਵੋਕੇਟ ਸੌਰਵ ਚੌਧਰੀ, ਅਮਰਜੀਤ ਸਿੰਘ ਸੁਖਗੜ੍ਹ, ਅਮਰਜੀਤ ਸਿੰਘ ਬਠਲਾਣਾ, ਗੁਰਜਿੰਦਰ ਸਿੰਘ ਤਸੌਲੀ, ਹਰਵਿੰਦਰ ਸਿੰਘ ਅਬਰਾਵਾਂ, ਸੁਖਵਿੰਦਰ ਸਿੰਘ ਦੁਰਾਲੀ, ਗੁਰਵਿੰਦਰ ਸਿੰਘ, ਭਗਤ ਰਾਮ ਸਰਪੰਚ ਸਨੇਟਾ, ਕੇਸਰ ਸਿੰਘ ਸਰਪੰਚ ਤਸੌਲੀ, ਗੁਰਪ੍ਰੀਤ ਸਿੰਘ ਸੋਨਾ ਸਰਪੰਚ ਦੁਰਾਲੀ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਵਿਰਕ, ਚੌਧਰੀ ਹਰਨੇਕ ਸਿੰਘ, ਹਰਮੀਤ ਸਿੰਘ ਸਾਬਕਾ ਸਰਪੰਚ ਗੁਡਾਣਾ, ਹਰਨੇਕ ਸਿੰਘ ਸਾਬਕਾ ਸਰਪੰਚ ਬਠਲਾਣਾ ਆਦਿ ਨੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਪ੍ਰਤੀ ਅਪਣਾਈ ਨੀਤੀ ਦੀ ਆਲੋਚਨਾ ਕੀਤੀ। ਇਸ ਮੌਕੇ ਨੌਜਵਾਨ ਸਭਾ ਸਨੇਟਾ ਵੱਲੋਂ ਲੰਗਰ ਵੀ ਲਗਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…