
ਖੇਤੀਬਾੜੀ ਵਿਭਾਗ ਨੇ ਆਤਮਾ ਸਕੀਮ ਤੇ ਐਕਸ਼ਨ ਪਲਾਨ ਬਾਰੇ ਕੀਤੀ ਚਰਚਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੇ ਦੇ ਦਿਸ਼ਾ-ਨਿਰਦੇਸ਼ਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਬਲਜਿੰਦਰ ਸਿੰਘ ਵੱਲੋਂ ਆਤਮਾ ਸਕੀਮ ਅਧੀਨ ਜ਼ਿਲ੍ਹਾ ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਕਿਸਾਨ ਮੈਂਬਰ ਅਤੇ ਅਲਾਇਡ ਵਿਭਾਗਾਂ ਦੇ ਅਫ਼ਸਰ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਆਤਮਾ ਸਕੀਮ ਅਧੀਨ ਸਾਲ 2022-23 ਦੌਰਾਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਾਲ 2023-24 ਦੇ ਐਕਸ਼ਨ ਪਲਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਗਦੀਸ ਸਿੰਘ ਨੇ ਦੱਸਿਆ ਕਿ ਸਾਲ 2022-23 ਦੌਰਾਨ ਆਤਮਾ ਸਕੀਮ ਅਧੀਨ ਘਰੇਲੂ ਬਗੀਚੀ, ਮਸਰੂਮ ਦੀ ਟਰੇਨਿੰਗ ਲਗਾਉਣ ਅਤੇ ਖੂੰਬਾ ਦੇ ਪ੍ਰਦਰਸ਼ਨੀ ਪਲਾਟ ਕਿਸਾਨਾਂ ਨੂੰ ਦਿੱਤੇ ਗਏ ਹਨ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਦੀ ਮੰਗ ਅਨੁਸਾਰ ਸਾਲ 2023-24 ਦੌਰਾਨ ਵਧੀਆ ਕਿਸਮ ਦੇ ਫਲਦਾਰ ਬੂਟੇ ਵੀ ਦਿੱਤੇ ਜਾਣਗੇ। ਪ੍ਰਾਜੈਕਟ ਡਾਇਰੈਕਟਰ ਆਤਮ ਭੁਪਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਮੈਡੀਸਨਲ ਪਲਾਟ ਬੋਰਡ ਤੋਂ ਕਿਸਾਨਾਂ ਨੂੰ ਮੈਡੀਸਨਲ ਪਲਾਟ ਦੀ ਟਰੇਨਿੰਗ ਦਵਾਈ ਜਾਵੇਗੀ ਅਤੇ ਸ੍ਰੀਮਤੀ ਸਿਖਾ ਸਿੰਗਲਾ ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਅਤੇ ਅਲਾਇਡ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੂੰ ਆਤਮਾ ਸਕੀਮ ਅਧੀਨ ਸਾਲ 2022-23 ਦੌਰਾਨ ਕੀਤੇ ਗਏ ਕੰਮਾਂ ਅਤੇ ਸਾਲ 2023-24 ਦੌਰਾਨ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ।
ਸੀਨੀਅਰ ਪਸੂ ਪਾਲਣ ਅਫ਼ਸਰ ਡਾ. ਰਾਜੇਸ਼ ਨਾਰੰਗ ਨੇ ਦੱਸਿਆ ਕਿ ਪਟਿਆਲਾ ਵਿਖੇ ਬੱਕਰੀ ਪਾਲਣ ਦੀ ਤਿੰਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਆਤਮਾ ਸਕੀਮ ਅਧੀਨ ਚਾਹਵਾਨ ਕਿਸਾਨਾਂ ਨੂੰ ਬੱਕਰੀ ਪਾਲਣ ਦੀ ਟਰੇਨਿੰਗ ਕਰਵਾਈ ਜਾਵੇਗੀ। ਡੇਅਰੀ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ 10 ਕਿਸਾਨਾਂ ਨੂੰ ਦੁੱਧ ਤੋਂ ਬਣਨ ਵਾਲੇ ਉਤਪਾਦਨ ਦੀ ਟਰੇਨਿੰਗ ਦਿਵਾਉਣੀ ਹੈ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਕਿਹਾ ਕਿ ਆਤਮਾ ਸਕੀਮ ਅਧੀਨ ਡੇਅਰੀ ਵਿਭਾਗ ਦੇ ਸਹਿਯੋਗ ਨਾਲ ਸਾਇਲਜ ਦੀਆਂ ਗੱਠਾਂ ਦੀਆਂ ਪ੍ਰਦਰਸ਼ਨੀਆਂ ਦਿੱਤੀਆਂ ਜਾਣ।
ਡਾ. ਅਨਿਲ ਕੁਮਾਰ ਬਾਨਾ ਭੂਮੀ ਰੱਖਿਆ ਅਫ਼ਸਰ ਨੇ ਆਪਣੇ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਸੈੱਲਫ਼ ਹੈਲਪ ਗਰੁੱਪ, ਟੋਬਿਆਂ ਦਾ ਰੱਖ ਰਖਾਓ, ਵਾਟਰਸੈਂਡ ਮੈਨੇਜਮੈਂਟ ਅਤੇ ਸੀਡ ਪ੍ਰੋਡੈਕਸਨ) ਬਾਰੇ ਹਾਊਸ ਨੂੰ ਜਾਣੂ ਕਰਵਾਇਆ। ਕਿਸਾਨ ਰਾਜਵੀਰ ਸਿੰਘ ਪਿੰਡ ਨੰਗਲ ਫੈਜਗੜ੍ਹ ਨੇ ਕਿਹਾ ਕਿ ਸਾਡੇ ਪਿੰਡ ਦੇ ਟੋਬੇ ਦਾ ਦੌਰਾ ਕਰਕੇ ਇਨ੍ਹਾਂ ਟੋਭਿਆਂ ਨੂੰ ਸਿੰਚਾਈ ਲਈ ਵਰਤਣ ਯੋਗ ਬਣਾਉਣ ਲਈ ਮੁਕੰਮਲ ਜਾਣਕਾਰੀ ਦਿੱਤੀ ਜਾਵੇ।
ਡਾ. ਹਰਮੀਤ ਅਤੇ ਆਤਮਾ ਸਕੀਮ ਦੇ ਸਹਿਯੋਗ ਨਾਲ ਖੂੰਬਾ ਦੀ ਪੰਜ ਤੋਂ ਸੱਤ ਦਿਨਾਂ ਦੀ ਟਰੇਨਿੰਗ ਅਤੇ ਐਕਸਪੋਜ਼ਰ ਵਿਜ਼ਟ ਕਰਵਾਈ ਜਾਵੇਗੀ ਅਤੇ ਨਾਲ ਹੀ ਬੀਬੀਆਂ ਦੇ ਸੈੱਲਫ਼ ਹੈਲਪ ਗਰੱੁਪ ਨੂੰ ਮਸਰੂਮ ਕਲਟੀਵੇਜ਼ਨ ਅਤੇ ਪ੍ਰੋਸੈਸਿੰਗ ਦੀ ਟਰੇਨਿੰਗ ਦਿੱਤੀ ਜਾਵੇਗੀ। ਸ੍ਰੀਮਤੀ ਹਰਦੀਪ ਕੋਰ ਸੀਨੀਅਰ ਮੱਛੀ ਪਾਲਣ ਅਫ਼ਸਰ ਅਤੇ ਮਿਸ ਜਗਦੀਪ ਕੋਰ ਮੱਛੀ ਪਾਲਣ ਅਫ਼ਸਰ ਨੇ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਲ 2023-24 ਵਿੱਚ ਕਰਨ ਵਾਲੇ ਕੰਮਾਂ ਦਾ ਐਕਸ਼ਨ ਪਲਾਨ ਵੀ ਦਿੱਤਾ ਗਿਆ। ਕਿਸਾਨ ਬਲਜਿੰਦਰ ਸਿੰਘ ਅਤੇ ਰਾਜਵੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।