nabaz-e-punjab.com

ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਖੇਤੀ ਭਵਨ ਵਿੱਚ ਅਚਨਚੇਤ ਛਾਪੇਮਾਰੀ

ਬਹੁਗਿਣਤੀ ਅਫ਼ਸਰ ਤੇ ਮੁਲਾਜ਼ਮ ਸੀਟਾਂ ’ਤੇ ਗੈਰਹਾਜ਼ਰ ਮਿਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਅੱਜ ਇੱਥੇ ਖੇਤੀ ਭਵਨ ਵਿੱਚ ਅਚਨਚੇਤ ਛਾਪੇਮਾਰੀ ਕਰਕੇ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦਫ਼ਤਰ ਦੀ ਕਾਰਜਸ਼ੈਲੀ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਬਾਰੇ ਪੜਤਾਲ ਕੀਤੀ। ਚੈਕਿੰਗ ਦੌਰਾਨ ਕਈ ਅਧਿਕਾਰੀ ਆਪਣੀਆਂ ਸੀਟਾਂ ’ਤੇ ਨਹੀਂ ਮਿਲੇ ਜਦੋਂਕਿ ਕਈ ਕਰਮਚਾਰੀ ਛੁੱਟੀ ’ਤੇ ਦੱਸੇ ਗਏ। ਇਸ ਬਾਰੇ ਮੰਤਰੀ ਨੇ ਕਿਹਾ ਕਿ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ ’ਤੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਜਿਹੜੇ ਕਰਮਚਾਰੀ ਸ਼ਾਮ ਨੂੰ 5 ਵਜੇ ਦੀ ਬਜਾਏ ਬਾਅਦ ਦੁਪਹਿਰ 3 ਵਜੇ ਹੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਉਨ੍ਹਾਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਸੁਧਾਰ ਜਾਣ, ਨਹੀਂ ਤਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ੍ਰੀ ਧਾਲੀਵਾਲ ਨੇ ਖੇਤੀ ਭਵਨ ਦੇ ਇੱਕ-ਇੱਕ ਕਮਰੇ ਵਿੱਚ ਜਾ ਕੇ ਦਫ਼ਤਰੀ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਕ ਬ੍ਰਾਂਚ ਵਿੱਚ ਪਹੁੰਚ ਕੇ ਸੁਪਰਡੈਂਟ ਕੋਲੋਂ ਸਵਾਲ-ਜਵਾਬ ਵੀ ਕੀਤੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਬ੍ਰਾਂਚ ਵਿੱਚ ਕੁੱਲ 13 ਮੁਲਾਜ਼ਮ ਹਨ। ਜਿਨ੍ਹਾਂ ’ਚੋਂ 6 ਮੌਕੇ ’ਤੇ ਮੌਜੂਦ ਨਹੀਂ ਸਨ। ਇੰਜ ਹੀ ਇੱਕ ਅਧਿਕਾਰੀ ਆਪਣੀ ਸੀਟ ’ਤੇ ਮੌਜੂਦ ਨਹੀਂ ਸੀ ਅਤੇ ਧਾਲੀਵਾਲ ਨੇ ਉਸ ਦਾ ਨਾਂ ਲਿਖ ਕੇ ਉਸ ਨੂੰ ਗ਼ੈਰ-ਹਾਜ਼ਰ ਮਾਰਕ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਵੱਲੋਂ ਗੈਰਹਾਜ਼ਰ ਕਰਮਚਾਰੀਆਂ ਬਾਰੇ ਪੁੱਛਣ ’ਤੇ ਪਤਾ ਲੱਗਾ ਕਿ ਇਹ ਮੁਲਾਜ਼ਮ ਛੁੱਟੀ ’ਤੇ ਹਨ। ਉਨ੍ਹਾਂ ਫਿਰ ਪੁੱਛਿਆ ਕਿ ਇਨ੍ਹਾਂ ਦੀ ਛੁੱਟੀ ਕਿਸ ਨੇ ਮਨਜ਼ੂਰ ਕੀਤੀ ਹੈ, ਇਸ ਦੇ ਵੇਰਵੇ ਦਿੱਤੇ ਜਾਣ। ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਮੁਲਾਜ਼ਮ ਆਪਣੀ ਪੂਰੀ ਡਿਊਟੀ ਨਹੀਂ ਦਿੰਦੇ ਹਨ ਅਤੇ ਸ਼ਾਮ ਨੂੰ 5 ਵਜੇ ਦੀ ਥਾਂ 3 ਵਜੇ ਹੀ ਦਫ਼ਤਰ ਛੱਡ ਕੇ ਦੌੜ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…