
ਅਜੀਤ ਕਰਮ ਸਿੰਘ ਸਕੂਲ ਨੇ ਈਦ ਮੌਕੇ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਮਾਰਟ ਸਕੂਲ ਮੁਹਾਲੀ ਵਿਖੇ ਆਨਲਾਈਨ ਈਦ-ਉੱਲ-ਫਿੱਤਰ (ਈਦ) ਦਾ ਤਿਉਹਾਰ ਮਨਾਇਆ ਗਿਆ। ਈਦ ਦਾ ਅਰਥ ਸਮੁੱਚੇ ਮੁਸਲਮਾਨ ਲਈ ਖ਼ੁਸ਼ੀ ਅਤੇ ਅਸ਼ੀਰਵਾਦ ਦਾ ਸਮਾਂ ਹੁੰਦਾ ਹੈ। ਕੁਰਾਨ ਕਹਿੰਦੀ ਹੈ, ਅੱਲ੍ਹਾ ਅਤੇ ਉਸ ਦੇ ਦੂਤ ਵਿੱਚ ਵਿਸ਼ਵਾਸ ਰੱਖੋ। ਇਸ ਮੌਕੇ ਤੀਜੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਿੱਸਾ ਲਿਆ। ਸਕੂਲ ਦੇ ਐਸੋਸੀਏਟ ਡਾਇਰੈਕਟਰ ਪਰਨਿਕਾ ਸਿੰਘ ਨੇ ਇਸ ਮੌਕੇ ’ਤੇ ਸਕੂਲੀ ਬੱਚਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰੇਕ ਧਰਮ ਸਾਨੂੰ ਸੱਚ ਦੇ ਮਾਰਗ ’ਤੇ ਚੱਲਣ, ਲੋੜਵੰਦਾਂ ਦੀ ਮਦਦ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੀ ਸਿੱਖਿਆ ਦਿੰਦਾ ਹੈ। ਇਸ ਲਈ ਸਾਨੂੰ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਨਾ ਚਾਹੀਦਾ ਹੈ।