Share on Facebook Share on Twitter Share on Google+ Share on Pinterest Share on Linkedin ਏ ਕੇ ਸ਼ਰਮਾ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ• 21 ਜਨਵਰੀ: ਸਾਬਕਾ ਆਈ.ਆਰ.ਐੱਸ. ਅਧਿਕਾਰੀ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ਼੍ਰੀ ਏ.ਕੇ. ਸ਼ਰਮਾ ਨੂੰ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੀ ਆਮ ਚੋਣ ਮੀਟਿੰਗ ਦੌਰਾਨ ਅਗਲੇ ਚਾਰ ਸਾਲਾਂ ਲਈ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਚੋਣ ਵਿਚ ਸ਼ਰਮਾ ਨੇ 10 ਵੋਟਾਂ ਨਾਲ ਸਤਵੀਰ ਸਿੰਘ ਅਟਵਾਲ ਐਸ.ਪੀ ਨੂੰ ਹਰਾਇਆ। ਇਸ ਚੋਣ ਦੌਰਾਨ ਦੋ ਮੌਜੂਦਾ ਵਿਧਾਇਕਾਂ ਸਮੇਤ ਕੁੱਲ 48 ਮੈਂਬਰਾਂ ਨੇ ਮਤਦਾਨ ਵਿਚ ਭਾਗ ਲਿਆ। ਫਤਿਹਜੰਗ ਬਾਜਵਾ ਵਿਧਾਇਕ ਅਤੇ ਪ੍ਰਧਾਨ ਅਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਨੇ ਏ.ਕੇ. ਸ਼ਰਮਾ ਦੀ ਉਮੀਦਵਾਰੀ ਦਾ ਮਤਾ ਪੇਸ਼ ਕੀਤਾ। ਰਵਿੰਦਰ ਚੌਧਰੀ ਨੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਤਰਫੋਂ ਨਿਗਰਾਨ ਵਜੋਂ ਹਿੱਸਾ ਲਿਆ। ਇਸ ਚੋਣ ਵਿੱਚ ਕੇ.ਪੀ.ਐਸ. ਬਰਾੜ ਆਈ. ਆਰ. ਐਸ ਨੂੰ ਐਸੋਸੀਏਸ਼ਨ ਦਾ ਸਕੱਤਰ ਚੁਣ ਲਿਆ ਗਿਆ। ਨਵੇਂ ਚੁਣੇ ਪ੍ਰਧਾਨ ਨੇ ਸਮੂਹ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਰਾਜ ਵਿੱਚ ਅਥਲੈਟਿਕਸ ਨੂੰ ਪ੍ਰਫੁੱਲਤ ਕਰਨ ਦੇ ਨਾਲ ਨਾਲ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ