ਅਕਾਲੀ-ਬਸਪਾ ਉਮੀਦਵਾਰ ਪਰਵਿੰਦਰ ਸੋਹਾਣਾ ਵੱਲੋਂ ਝਿਊਰਹੇੜੀ, ਧਰਮਗੜ੍ਹ, ਰੁੜਕਾ ਵਿੱਚ ਚੋਣ ਪ੍ਰਚਾਰ

ਸ਼ਾਮਲਾਤ ਜ਼ਮੀਨਾਂ ’ਤੇ ਕਬਜ਼ੇ ਕਰਨ ਵਾਲੇ ਸਿੱਧੂ ਦੇ ਪੋਸਟਰਾਂ ਉੱਤੇ ‘ਸ਼ਰਾਫ਼ਤ’ ਸ਼ਬਦ ਹਾਸੋਹੀਣਾ: ਪਰਵਿੰਦਰ ਸੋਹਾਣਾ

ਵੋਟਾਂ ਵਾਲੇ ਦਿਨ ਮੁਹਾਲੀ ਦੇ ਲੋਕ ਦੱਸਣਗੇ ਕਿ ਬਲਬੀਰ ਸਿੱਧੂ ਸ਼ਰੀਫ਼ ਹੈ ਜਾਂ ਨਹੀਂ?: ਪਰਵਿੰਦਰ ਸੋਹਾਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਕਾਂਗਰਸ ਪਾਰਟੀ ਦੇ ਰਾਜ ਵਿੱਚ ਪਿਛਲੇ ਪੰਜ ਸਾਲ ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਸ਼ਾਮਲਾਤ ਜ਼ਮੀਨਾਂ ਉਤੇ ਟੇਢੇ ਮੇਢੇ ਢੰਗ ਨਾਲ ਨਾਜਾਇਜ਼ ਕਬਜ਼ੇ ਕਰਨ ਅਤੇ ਸ਼ਰਾਬ ਦੇ ਗਲੀ-ਗਲੀ ਵਿੱਚ ਠੇਕੇ ਖੁਲ੍ਹਵਾਉਣ ਵਾਲਾ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਸ਼ਰੀਫ਼ ਹੈ ਜਾਂ ਨਹੀਂ, ਇਹ ਤਾਂ ਪਿੰਡਾਂ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਉਕਤ ਵਿਚਾਰ ਮੁਹਾਲੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਪਿੰਡ ਝਿਊਰਹੇੜੀ, ਅਲੀਪੁਰ, ਧਰਮਗੜ੍ਹ ਅਤੇ ਰੁੜਕਾਵਿੱਚ ਚੋਣ ਮੀਟਿੰਗਾਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਸਿੱਧੂ ਦੇ ਦੀਵਾਰਾਂ ਉਤੇ ਲੱਗੇ ਪੋਸਟਰਾਂ ਉਤੇ ਲਿਖਿਆ ‘ਸ਼ਰਾਫ਼ਤ’ ਸ਼ਬਦ ਖ਼ੁਦ ਵਿੱਚ ਹਾਸੋਹੀਣਾ ਜਾਪ ਰਿਹਾ ਹੈ।
ਸੋਹਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਆਉਣ ਵਾਲੀ 20 ਫਰਵਰੀ ਨੂੰ ਚੋਣ ਨਿਸ਼ਾਨ ‘ਤੱਕੜੀ’ ਨੂੰ ਵੋਟਾਂ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਓ ਤਾਂ ਜੋ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਾਈ ਜਾ ਸਕੇ ਅਤੇ ਹਲਕਾ ਮੋਹਾਲੀ ਨੂੰ ਕਾਂਗਰਸੀਆਂ ਦੀ ਗੁੰਡਾਗਰਦੀ ਤੋਂ ਨਿਜਾਤ ਦਿਵਾਈ ਜਾ ਸਕੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਵਿਕਰਮਜੀਤ ਸਿੰਘ ਗੀਗੇਮਾਜਰਾ, ਰਮਨਦੀਪ ਸਿੰਘ ਬਾਵਾ, ਜਸਵੀਰ ਸਿੰਘ ਜੱਸੀ ਕੁਰੜਾ, ਪ੍ਰੇਮ ਸਿੰਘ ਝਿਊਰਹੇੜੀ ਸਾਬਕਾ ਸਰਪੰਚ, ਕਰਮਜੀਤ ਸਿੰਘ ਬੜੀ, ਗੁਰਪ੍ਰਤਾਪ ਸਿੰਘ ਬੜੀ, ਪ੍ਰੀਤ ਜਗਤਪੁਰਾ, ਹਰਮਿੰਦਰ ਸਿੰਘ ਪੱਤੋਂ, ਗੁਰਨੈਬ ਸਿੰਘ, ਭਗਵੰਤ ਸਿੰਘ, ਰਣਬੀਰ ਸਿੰਘ, ਮੀਰਾ ਸਿੰਘ, ਬਹਾਦਰ ਸਿੰਘ, ਜਸਪਿੰਦਰ ਪੰਚ, ਜਸਵਿੰਦਰ ਸਿੰਘ ਬਸਪਾ ਆਗੂ, ਗੁਰਪਾਲ ਸਿੰਘ ਪੰਚ, ਬਲਵਿੰਦਰ ਸਿੰਘ ਲਖਨੌਰ, ਸਰਕਲ ਪ੍ਰਧਾਨ, ਨਿਰਮਲ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ, ਗੁਰਮੇਲ ਸਿੰਘ, ਪੰਡਤ ਸ਼ਾਮ ਲਾਲ, ਹਰਪਾਲ ਸਿੰਘ ਪੰਚ ਆਦਿ ਵੀ ਹਾਜ਼ਰ ਸਨ।

Load More Related Articles

Check Also

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ: ਇੱਥੋਂ ਦੇ ਸੰਤ…