nabaz-e-punjab.com

ਅਕਾਲੀ ਕੌਂਸਲਰ ਧਨੋਆ ਨੇ ਲੋਕਾਂ ਦੇ ਸਹਿਯੋਗ ਨਾਲ ਸੈਕਟਰ-69 ਦੀ ਸਫ਼ਾਈ ਕਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਅੱਜ ‘ਆਪਣੀ ਸਫਾਈ ਆਪ’ ਮੁਹਿੰਮ ਤਹਿਤ ਵਾਰਡ ਨੰਬਰ-23, ਸੈਕਟਰ-69 ਦੀ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਲਾਕੇ ਦੀ ਸਫਾਈ ਕੀਤੀ ਗਈ। ਇਸ ਮੁਹਿੰਮ ਵਿੱਚ ਕਾਰਪੋਰੇਸ਼ਨ ਅਤੇ ਗਮਾਡਾ ਵੱਲੋਂ ਭਰਵਾਂ ਸਹਿਯੋਗ ਕੀਤਾ ਗਿਆ। ਇਸ ਦੇ ਨਾਲ ਨਾਲ ਇਸ ਮੁਹਿੰਮ ਨਾਲ ਜੁੜਦੇ ਹੋਏ ਇਲਾਕੇ ਦੇ ਲੋਕਾਂ ਨੇ ਵੀ ਇਸ ਵਿੱਚ ਭਾਰੀ ਗਿਣਤੀ ਵਿੱਚ ਭਾਗ ਲਿਆ। ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਅਕਾਲੀ ਦਲ ਦੇ ਸਤਵੀਰ ਸਿੰਘ ਧਨੋਆ ਨੇ ਸਾਰੇ ਮੁਹਾਲੀ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਬੇਨਤੀ ਕੀਤੀ। ਇਸ ਦੇ ਨਾਲ ਹੀ ਸਾਰੇ ਕੌਂਸਲਰਾਂ ਅਤੇ ਭਲਾਈ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਨਾਲ ਜੁੜ ਕੇ ਅਤੇ ਆਪੋ ਆਪਣੇ ਇਲਾਕਿਆਂ ਵਿੱਚ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਦੀ ਅਪੀਲ ਕੀਤੀ ਤਾਂ ਕਿ ਸਾਡਾ ਆਲਾ-ਦੁਆਲਾ ਸਾਫ ਸੁਥਰਾ ਰਹਿ ਸਕੇ ਅਤੇ ਬਿਮਾਰੀਆਂ ਤੋਂ ਬਚਾਓ ਹੋ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਦਸਮੇਸ਼ ਪਿਤਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੇ ਨਾਮ ਤੇ ਬਣੇ ਹੋਏ ਇਸ ਸ਼ਹਿਰ ਦੀ ਸਫਾਈ ਲਈ ਸਿਰਫ ਸਰਕਾਰੀ ਤੰਤਰ ਤੇ ਹੀ ਨਿਰਭਰ ਨਾ ਕੀਤਾ ਜਾਵੇ। ਕਿਉਂਕਿ ਸ਼ਹਿਰ ਦੀ ਜਨਸੰਖਿਆ ਕਾਫੀ ਵੱਧ ਚੁੱਕੀ ਹੈ ਇਸ ਲਈ ਆਪਣੇ ਆਲੇ ਦੁਆਲੇ ਦੀ ਸਫਾਈ ਲਈ ਸ਼ਹਿਰ ਨਿਵਾਸੀਆ ਨੂੰ ਵੀ ਅੱਗੇ ਆਉਣ ਦੀ ਲੋੜ ਹੈ। ਸਮਾਰਟ ਸਿਟੀ ਬਣਨ ਵੱਲ ਵੱਧ ਰਹੇ ਇਸ ਸ਼ਹਿਰ ਦੇ ਨਿਵਾਸੀਆਂ ਦੀ ਇਹ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਸ ਸ਼ਹਿਰ ਨੂੰ ਸਾਫ ਰੱਖਣ ਵਿੱਚ ਆਪਣਾ ਸਹਿਯੋਗ ਦੇਣ ਤਾਂ ਜੋ ਸੁਵਿਧਾਵਾਂ ਅਤੇ ਸਫਾਈ ਦੇ ਖੇਤਰ ਵਿੱਚ ਅੱਗੇ ਵੱਧ ਕੇ ਇਹ ਸ਼ਹਿਰ ਸਮਾਰਟ ਸਿਟੀ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕੇ। ਉਨ੍ਹਾਂ ਅੱਗੇ ਕਿਹਾ ਬਾਹਰੋ ਆ ਕੇ ਰਹਿਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਸ਼ਹਿਰ ਦੀ ਸੁੰਦਰਤਾ ਦਾ ਅਨੰਦ ਮਾਣਦੇ ਹੋਏ ਆਪਣਾ ਕੂੜਾ ਕਰਕਟ ਖੁੱਲੀਆਂ ਜਗ੍ਹਾਵਾਂ ਤੇ ਨਾ ਸੁੱਟਣ।
ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦਾ ਧਿਆਨ ਹੋਰ ਵਾਧੂ ਮੁੱਦਿਆਂ ਤੋਂ ਹਟਾ ਕੇ ਇਨ੍ਹਾਂ ਮੱੁਦਿਆਂ ਤੇ ਕੇਂਦਰਿਤ ਕਰਨ ਦੀ ਲੋੜ ਹੈ ਤਾਂ ਜੋ ਸਾਡਾ ਸਮਾਜ ਸਹੀ ਦਿਸ਼ਾ ਵੱਲ ਵੱਧ ਸਕੇ। ਇਕੱਠੇ ਹੋ ਕੇ ਸਫਾਈ ਕਰਨ ਨਾਲ ਭਾਈਚਾਰਕ ਸਾਂਝ ਵੀ ਕਾਇਮ ਹੋਵੇਗੀ। ਇਸ ਮੋਕੇ ਤੇ ਰੈਜੀਡੈੱਟ ਵੈੱਲਫੇਅਰ ਸੈਕਟਰ 69 ਤੋਂ ਅਵਤਾਰ ਸਿੰਘ ਸੈਣੀ ਪ੍ਰਧਾਨ ਕਰਮ ਸਿੰਘ ਮਾਵੀ ਜਨਰਲ ਸਕੱਤਰ ਅਤੇ ਅੰਮ੍ਰਿਤਪਾਲ ਸਿੰਘ ਕੈਸ਼ੀਅਰ ਅਤੇ ਹਰਭਗਤ ਸਿੰਘ ਬੇਦੀ, ਸੁਰਿੰਦਰਜੀਤ ਸਿੰਘ, ਹਰਮੀਤ ਸਿੰਘ, ਰਜਿੰਦਰ ਪ੍ਰਸ਼ਾਦ ਸ਼ਰਮਾ, ਮੇਜਰ ਸਿੰਘ, ਦਵਿੰਦਰ ਸਿੰਘ ਧਨੋਆ, ਪਰਮਿੰਦਰ ਸਿੰਘ ਸਮੇਤ ਪਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…