nabaz-e-punjab.com

ਅਕਾਲੀ ਕੌਂਸਲਰ ਜਸਪ੍ਰੀਤ ਕੌਰ ਵੱਲੋਂ ਬਲੱਸ ਬਾਈ ਸੰਧਿਆ ਬੂਟੀਕ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਭਾਰਤੀ ਨਾਰੀ ਦੇ ਰੋਜ਼ਾਨਾ ਬਦਲਦੇ ਪੁਸ਼ਾਕਾਂ ਨੂੰ ਬੇਹਤਰ ਢੰਗ ਨਾਲ ਤਿਆਰ ਕਰਨਾ ਅਤੇ ਭਾਰਤੀ ਗੋਰਵ ਭਰਿਆ ਸਭਿਆਚਾਰ ਨੂੰ ਹੋਰ ਵਧੇਰੇ ਢੰਗ ਨਾਲ ਪ੍ਰਫੁਲਤ ਅਤੇ ਪਰਚਲਤ ਕਰਨ ਲਈ ਐਸ.ਸੀ.ਐਫ 78, ਫੇਜ਼ 2 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਬਲੱਸ਼ ਬਾਈ ਸੰਧਿਆ ਦੇ ਨਾਮ ਉਪਰ ਨਵਾਂ ਬੂਟੀਕ ਖੋਲ੍ਹਿਆ ਗਿਆ ਹੈ। ਜਿਸ ਵਿੱਚ ਮੌਜੂਦਾ ਹਾਲਾਤ ਮੁਤਾਬਕ ਪੰਜ਼ਾਬੀ ਸਭਿਆਚਾਰ ਅਤੇ ਆਲੇ ਦੁਆਲੇ ਇਲਾਕਿਆਂ ਦੇ ਪਹਿਰਾਵੇ ਨੂੰ ਮੁੱਖ ਰਖਦੇ ਹੋਏ ਅੌਰਤਾਂ, ਲੜਕੀਆਂ ਲਈ ਸੋਹਣੇ ਲਿਬਾਸ ਤਿਆਰ ਕੀਤੇ ਜਾਂਦੇ ਹਨ। ਇਸ ਨਵੇਂ ਬੂਟੀਕ ਬਲੱਸ਼ ਬਾਈ ਸੰਧਿਆ ਸਟੋਰ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਸ੍ਰੀਮਤੀ ਜਸਪ੍ਰੀਤ ਕੌਰ, ਮਿਉਂਸਪਲ ਕੌਂਸਲਰ ਵਾਰਡ ਨੰਬਰ 13 ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਮੁਤਾਬਕ ਇੱਜ਼ਤਦਾਰ ਪਹਿਰਾਵਾ ਹਰ ਨੌਜਵਾਨ ਇਸਤਰੀ ਅਤੇ ਵੱਡੀ ਉਮਰ ਵਰਗ ਦੀਆਂ ਅੌਰਤਾਂ ਮੁਤਾਬਕ ਪੁਸ਼ਾਕਾਂ ਤਿਆਰ ਕਰਨਾ ਬਹੁਤ ਲਾਭਦਾਇਕ ਹੋਵੇਗਾ ਅਤੇ ਸਮਾਜ ਵਿੱਚ ਇੱਕ ਨਵੀਂ ਦਿਸ਼ਾ ਵੱਲ ਪਸਰੇਗਾ। ਇਸ ਮੌਕੇ ਕੰਜ਼ਿਉਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਦੇ ਪ੍ਰਧਾਨ ਇੰਜ਼. ਪੀ.ਐਸ. ਵਿਰਦੀ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ, ਡਾ. ਸ਼੍ਰੀਧਰ ਅਗਰਵਾਲ, ਰਜ਼ਨੀ ਅਗਰਵਾਲ, ਜਸਵੰਤ ਸਿੰਘ ਸੋਹਲ, ਸਰਬਜੀਤ ਕੌਰ ਵਿਰਦੀ, ਜਾਦਵਿੰਦਰ ਸਿੰਘ ਅਤੇ ਮਾਰਕੀਟ ਦੇ ਹੋਰ ਮੈਂਬਰਾਂ ਨੇੇ ਬਹੁਤ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਅੰਤ ਵਿੱਚ ਸ਼੍ਰੀ ਸੰਜੀਵ ਬਰਾਂਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਦਿਆਂ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…