ਅਕਾਲੀ ਦਲ ਦੇ ਕੌਂਸਲਰ ਪ੍ਰਿੰਸ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਾਲਾਨਾ ਮੈਗਜ਼ੀਨ ‘ਨਵੀਂ ਉਮੰਗ’ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਸਰਕਾਰੀ ਪ੍ਰਾਈਮਰੀ ਸਕੂਲ ਫੇਜ਼ 3ਬੀ1 ਵਿਖੇ ਇਕ ਸਮਾਗਮ ਦੌਰਾਨ ਸਕੂਲ ਦੇ ਸਲਾਨਾ ਮੈਗਜ਼ੀਨ ‘ਨਵੀਂ ਉਮੰਗ 2017-18’ ਨੂੰ ਮੁੱਖ ਮਹਿਮਾਨ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਹਰਮਨਪ੍ਰੀਤ ਸਿੰਘ ਪ੍ਰਿੰਸ (ਅਕਾਲੀ ਦਲ ਦੇ ਕੌਂਸਲਰ) ਨੇ ਰਿਲੀਜ਼ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪ੍ਰਿੰਸ ਨੇ ਕਿਹਾ ਕਿ ਇਹ ਸਾਰਾ ਮੈਗਜ਼ੀਨ ਬੱਚਿਆਂ ਨੇ ਹੀ ਤਿਆਰ ਕੀਤਾ ਹੈ। ਇਸ ਮੈਗਜ਼ੀਨ ਵਿੱਚ ਬੱਚਿਆਂ ਦੀਆਂ ਪੇਂਟਿੰਗ, ਕਵਿਤਾਵਾਂ, ਲੇਖ, ਕਹਾਣੀਆਂ ਹੁੰਦੀਆਂ ਹਨ। ਇਹ ਮੈਗਜ਼ੀਨ ਅੱਗੇ ਹੋਰ ਮੁਕਾਬਲਿਆਂ ਵਿੱਚ ਭੇਜਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਮੈਗਜ਼ੀਨ ਰਾਹੀਂ ਬਾਲ ਕਲਾਕਾਰਾਂ ਨੂੰ ਉਭਾਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਛੋਟੇ ਬੱਚਿਆਂ ਨੇ ਹੀ ਵੱਡੇ ਹੋ ਕੇ ਪ੍ਰਸਿੱਧ ਵਿਅਕਤੀ ਬਣਨਾ ਹੁੰਦਾ ਹੈ। ਇਸ ਲਈ ਉਹਨਾਂ ਦੀ ਕਲਾ ਨੂੰ ਬਚਪਨ ਵਿੱਚ ਹੀ ਨਿਖਾਰਣਾ ਜ਼ਰੂਰੀ ਹੁੰਦਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਦਲਜੀਤ ਕੌਰ, ਚਰਨਜੀਤ ਕੌਰ ਬਾਠ, ਰੇਨੂੰ ਕਾਂਸਲ, ਸੁਰਿੰਦਰਜੀਤ ਕੌਰ, ਪਰਮਿੰਦਰ ਸਿੰਘ, ਅਰਸਦੀਪ ਕੌਰ, ਇੰਦਰਪ੍ਰੀਤ ਸਿਘ ਟਿੰਕੂ, ਮਨਪ੍ਰੀਤ ਸਿੰਘ ਬਬਰਾ, ਮਨਦੀਪ ਸਿੰਘ ਸੰਧੂ, ਭੁਪਿੰਦਰ ਸਿੰਘ ਮਲਹੋਤਰਾ, ਹਰਕੰਵਲ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…