Nabaz-e-punjab.com

ਅਕਾਲੀ ਕੌਂਸਲਰ ਸੋਹਲ ਵੱਲੋਂ ਫੇਜ਼-4 ਵਿੱਚ ਪੇਵਰ ਬਲਾਕ ਤੇ ਕਰਵ ਚੈਨਲ ਲਗਾਉਣ ਦੇ ਕੰਮਾਂ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਅਕਾਲੀ ਦਲ ਦੇ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਸੋਮਵਾਰ ਨੂੰ ਇੱਥੋਂ ਦੇ ਫੇਜ਼-4 ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੀ ਰਸਮੀ ਸ਼ੁਰੂਆਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸ੍ਰੀ ਸਨਾਤਨ ਧਰਮ ਮੰਦਰ ਫੇਜ਼-4 ਦੇ ਸਾਹਮਣੇ ਪੇਵਰ ਲਗਾਉਣ ਅਤੇ ਵਾਰਡ ਨੰਬਰ-11 ਦੀਆਂ ਕੋਠੀਆਂ ਅੱਗੇ ਨਵੇਂ ਕਰਵ ਚੈਨਲ ਬਣਾਉਣ ਦੇ ਕੰਮ ’ਤੇ 21 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਮੇਅਰ ਕੁਲਵੰਤ ਸਿੰਘ ਦੇ ਸਹਿਯੋਗ ਨਾਲ ਰਿਹਾਇਸ਼ੀ ਖੇਤਰ ਵਿੱਚ ਬਾਕੀ ਰਹਿੰਦੇ ਵਿਕਾਸ ਕੰਮਾਂ ਨੂੰ ਵੀ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮੁਹਾਲੀ ਨੂੰ ਸਮਾਰਟ ਸਿਟੀ ਦਾ ਦਰਜਾ ਕਰਵਾਉਣ ਲਈ ਨਗਰ ਨਿਗਮ ਨੂੰ ਸਹਿਯੋਗ ਦੇਣ।
ਇਸ ਮੌਕੇ ਸ੍ਰੀ ਸਨਾਤਨ ਧਰਮ ਮੰਦਰ ਫੇਜ਼-4 ਮੰਦਰ ਦੇ ਪ੍ਰਧਾਨ ਦੇਸ ਰਾਜ ਗੁਪਤਾ, ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ, ਕੈਸ਼ੀਅਰ ਤਰਲੋਕ ਸਿੰਘ, ਸ੍ਰੀਮਤੀ ਪੁਸ਼ਪਾ ਸ਼ਰਮਾ, ਇੰਦਰਾ ਗਰਗ, ਸੰਤੋਸ਼ ਸ਼ਰਮਾ, ਉਰਮਿਲਾ ਸ਼ਰਮਾ, ਦਿਨੇਸ਼ ਸ਼ਰਮਾ, ਦਿਆਲ ਸਿੰਘ, ਸੁਰਿੰਦਰ ਸਿੰਘ ਚਾਵਲਾ, ਪਰਮਿੰਦਰ ਸਿੰਘ ਬੰਟੀ, ਜਤਿੰਦਰ ਸਿੰਘ ਬੱਬੂ, ਜਗਵਿੰਦਰ ਸਿੰਘ, ਐਸਪੀ ਸੁਰਿੰਦਰ ਸਿੰਘ, ਗੌਤਮ ਜੈਨ, ਜਗਤਾਰ ਸਿੰਘ, ਜਸਵੀਰ ਸਿੰਘ, ਪਰਮਿੰਦਰ ਸਿੰਘ, ਪਲਵਿੰਦਰ ਸਿੰਘ ਪਾਲੀ, ਜਤਿੰਦਰ ਸਿੰਘ ਮਿੰਟੂ, ਜਸਵੰਤ ਸਿੰਘ, ਜੇਪੀ ਅਗਰਵਾਲ, ਰਾਜ ਕੁਮਾਰ ਵਾਲੀਆ, ਰਾਜ ਕੁਮਾਰ ਸ਼ਰਮਾ, ਜਤਿੰਦਰ ਵਰਮਾ, ਐਸਪੀ ਵਾਤਿਸ਼, ਐਸ ਸੀ ਪੁਰੀ, ਸ਼ਿਵ ਕੁਮਾਰ ਗੁਪਤਾ, ਕੇਪੀ ਸ਼ਰਮਾ, ਐਸਕੇ ਬਾਂਸਲ, ਕੇਕੇ ਖੰਨਾ, ਅਰਵਿੰਦਰ ਅਗਰਵਾਲ, ਰਾਜੇਸ਼ ਕੁਮਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…