Share on Facebook Share on Twitter Share on Google+ Share on Pinterest Share on Linkedin ਅਕਾਲੀ ਕੌਂਸਲਰ ਸੁਖਦੇਵ ਪਟਵਾਰੀ ਵੱਲੋਂ ਸੈਕਟਰ-70 ਵਿੱਚ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ: ਇੱਥੋਂ ਦੇ ਸੈਕਟਰ-70 ਵਿੱਚ ਰਿਖੀ ਬਾਬਾ ਜਗਤ ਸਿੰਘ ਹੋਮਿਓਪੈਥਿਕ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕੀਤਾ। ਇਹ ਡਿਸਪੈਂਸਰੀ ਰਿਖੀ ਬਾਬਾ ਜਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਚਲਾਈ ਜਾਵੇਗੀ। ਇਸ ਮੌਕੇ ਬੋਲਦਿਆਂ ਕੌਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਐਲੋਪੈਥੀ ਦੀਆਂ ਮਹਿੰਗੀਆਂ ਤੇ ਸਰੀਰ ਤੇ ਹੋਰ ਬੁਰਾ ਅਸਰ ਪਾਉਣ ਵਾਲੀਆਂ ਦਵਾਈਆਂ ਦੇ ਮੁਕਾਬਲੇ ਹੋਮਿਓਪੈਥੀ ਸਸਤਾ ’ਤੇ ਸਥਿਰ ਇਲਾਜ ਹੈ। ਜਿਸ ਦਾ ਸਰੀਰ ’ਤੇ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਡਾ. ਐਸਪੀ ਕੌਰ ਦਾ ਇਸ ਡਿਸਪੈਂਸਰੀ ਨੂੰ ਚਲਾਉਣ ਦਾ ਲੰਬਾ ਤਜਰਬਾ ਹੈ ਅਤੇ ਉਹ ਕੇਰਲਾ, ਦਿੱਲੀ, ਪੱਟੀ ਤੇ ਹੁਣ ਮੋਹਾਲੀ ਵਿੱਚ ਇਸ ਇਲਾਜ ਰਾਹੀਂ ਲੋਕ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦਾ ਸਰਕਾਰ ਦੀ ਬੇਰੁਖ਼ੀ ਕਾਰਨ ਹਾਲ ਮਾੜਾ ਹੋ ਗਿਆ ਹੈ ਤੇ ਪ੍ਰਾਈਵੇਟ ਹਸਪਤਾਲਾਂ ਦਾ ਮਹਿੰਗਾ ਇਲਾਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਜਿਸ ਕਾਰਨ ਅਜਿਹੀ ਚੈਰੀਟੇਬਲ ਡਿਸਪੈਂਸਰੀ ਦੀ ਲੋਕਾਂ ਨੂੰ ਭਾਰੀ ਲੋੜ ਸੀ। ਇਸ ਮੌਕੇ ਬੋਲਦਿਆਂ ਡਾ. ਐਸਪੀ ਕੌਰ ਨੇ ਦੱਸਿਆ ਕਿ ਉਨ੍ਹਾਂ ਕੇਰਲ ਵਿੱਚ ਹੋਮਿਓਪੈਥੀ ਦੀ ਡਿਗਰੀ ਕਰਕੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਤੇ ਫਿਰ ਪਰਿਵਾਰ ਦਿੱਲੀ ਆ ਗਿਆ। ਉਸ ਤੋਂ ਬਾਅਦ ਬਾਬਾ ਰਿਖੀ ਜਗਤ ਸਿੰਘ ਚੈਰੀਟੇਬਲ ਟਰੱਸਟ ਪੱਟੀ ਤੇ ਤਰਨਤਾਰਨ ਵੱਲੋਂ 2012 ਤੋਂ ਉੱਥੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਰਹੀ। ਹੁਣ ਉਹ ਮੁਹਾਲੀ ਵਿੱਚ ਲੋਕ ਸੇਵਾ ਕਰਨਗੇ। ਜਿੱਥੇ ਹਰ ਰੋਜ਼ ਸ਼ਾਮ 4 ਤੋਂ 7 ਵਜੇ ਤੱਕ ਮਕਾਨ ਨੰਬਰ-4540, ਸੈਕਟਰ-70 ਵਿੱਚ ਮਰੀਜ਼ਾਂ ਦਾ ਇਲਾਜ ਕਰਨਗੇ। ਇਸ ਮੌਕੇ ਡੀਆਈਜੀ (ਸੇਵਾਮੁਕਤ) ਦਰਸ਼ਨ ਸਿੰਘ ਮਹਿੰਮੀ, ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ-70 ਦੇ ਜਨਰਲ ਸਕੱਤਰ ਆਰਕੇ ਗੁਪਤਾ, ਡਾ. ਮਹਾਜਨ, ਡਾ. ਓਪੀ ਮਹਾਜਨ, ਬਲਜੀਤ ਸਿੰਘ, ਸੁਖਿਵੰਦਰ ਕੌਰ, ਨਰਿੰਦਰ ਕੌਰ, ਅਮਰ ਸਿੰਘ ਤੇਜ਼ੀ, ਰਾਮਾਂ, ਸੁਧਾ, ਦਰਜਨਾਂ ਲੋਕ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ