nabaz-e-punjab.com

ਸਵਰਗੀ ਰਾਜਬੀਰ ਪਡਿਆਲਾ ਦੀਅ ਯਾਦ ਵਿੱਚ ਨਵੇਂ ਜਿੰਮ ਦਾ ਉਦਘਾਟਨ, ਅਕਾਲੀ ਕੌਂਸਲਰਾਂ ਵੱਲੋਂ ਬਾਈਕਾਟ

ਸਰਕਾਰ ਪੰਚਾਇਤੀ ਜ਼ਮੀਨਾਂ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦਾ ਵਾਧਾ ਵਾਪਸ ਲਵੇ: ਪ੍ਰੋ. ਚੰਦੂਮਾਜਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਜੁਲਾਈ
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ‘ਤੇ ਸਥਿਤ ਖੇਡ ਸਟੇਡੀਅਮ ਵਿਖੇ ਸਵ. ਰਾਜਬੀਰ ਸਿੰਘ ਪਡਿਆਲਾ ਨੂੰ ਸਮਰਪਿਤ ਨਵੇਂ ਖੁੱਲੇ ਪਾਰਕ ਜਿੰਮ ਦਾ ਉਦਘਾਟਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ, ਇਸ ਦੌਰਾਨ ਅਕਾਲੀ ਪੱਖੀ ਕੌਂਸਲ ਪ੍ਰਧਾਨ ਅਤੇ ਕੌਂਸਲਰਾਂ ਨੇ ਸਮਾਰੋਹ ਦਾ ਬਾਈਕਾਟ ਕੀਤਾ। ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਵਿੱਚ ਪੰਚਾਇਤਾਂ ਦੀ ਮਲਕੀਅਤ ਵਾਲੀ ਜ਼ਮੀਨ ਵਿੱਚੋਂ 20 ਪ੍ਰਤੀਸ਼ਤ ਦੀ ਥਾਂ 33 ਪ੍ਰਤੀਸ਼ਤ ਹਿੱਸਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਨਾਦਰਸ਼ਾਹੀ ਫੁਰਮਾਨ ਦਾ ਸਖ਼ਤ ਵਿਰੋਧ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੁਕਤਾਚੀਨੀ ਵਾਲੀ ਰਾਜਨੀਤੀ ਕਰਦੀ ਹੈ ਜਦਕਿ ਕਾਂਗਰਸ ਸਰਕਾਰ ਨੇ ਗਰੀਬਾਂ ਦੀ ਮੁਫ਼ਤ ਆਟਾ ਦਾਲ ਸਕੀਮ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸ ਦੌਰਾਨ ਸਵ. ਰਾਜਬੀਰ ਸਿੰਘ ਪਡਿਆਲਾ ਦੇ ਸਪੁੱਤਰ ਅਰਮਾਨਬੀਰ ਸਿੰਘ ਪਡਿਆਲਾ ਨੇ ਪ੍ਰੋ. ਚੰਦੂਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਸਾਰੀ ਜ਼ਿੰਦਗੀ ਸੇਵਾ ਕੀਤੀ ਅਤੇ ਉਹ ਖੁਸ਼ ਹਨ ਕਿ ਉਨ੍ਹਾਂ ਦੇ ਪਿਤਾ ਦੀ ਯਾਦ ਵਿੱਚ ਪਾਰਕ ਜਿੰਮ ਖੋਲਿਆ ਗਿਆ ਹੈ। ਪਾਰਕ ਜਿੰਮ ਸਬੰਧੀ ਚੱਲ ਰਹੇ ਸਮਾਰੋਹ ਦੌਰਾਨ ਅਕਾਲੀ ਦਲ ਨਾਲ ਸਬੰਧਤ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਸਮੇਤ ਹੋਰਨਾਂ ਅਕਾਲੀ ਕੌਂਸਲਰਾਂ ਨੇ ਪਾਰਕ ਜਿੰਮ ਦਾ ਨਾਮ ਸਵਰਗੀ ਰਾਜਬੀਰ ਸਿੰਘ ਪਡਿਆਲਾ ਦੇ ਨਾਮ ਹੋਣ ਕਾਰਨ ਅਧਵਿਚਾਲੇ ਪ੍ਰੋਗਰਾਮ ਦਾ ਬਾਈਕਾਟ ਕਰਕੇ ਸਮਾਰੋਹ ’ਚੋਂ ਨਿਕਲ ਗਏ।
ਇਸ ਮੌਕੇ ਜਥੇਦਾਰ ਮਨਜੀਤ ਸਿੰਘ ਮੁੰਧੋਂ ਮੈਂਬਰ ਵਰਕਿੰਗ ਕਮੇਟੀ, ਬਲਦੇਵ ਸਿੰਘ ਕੰਗ, ਅਨਿਲ ਪ੍ਰਾਸ਼ਰ, ਸਰਬਜੀਤ ਸਿੰਘ ਕਾਦੀਮਾਜਰਾ, ਡਾਇਰੈਕਟਰ ਹਰਨੇਕ ਸਿੰਘ ਨੇਕੀ, ਸਰਪੰਚ ਹਰਜਿੰਦਰ ਸਿੰਘ ਮੁੰਧੋਂ, ਦਿਲਬਾਗ ਸਿੰਘ ਮੀਆਂਪੁਰ, ਦਵਿੰਦਰ ਠਾਕੁਰ, ਰਾਜਦੀਪ ਹੈਪੀ, ਸੁਦਾਗਰ ਸਿੰਘ, ਸਰਕਲ ਪ੍ਰਧਾਨ ਹਰਜੀਤ ਸਿੰਘ ਟੱਪਰੀਆਂ, ਮਾ. ਹਰਚਰਨ ਸਿੰਘ, ਮਾ ਅਜੀਤ ਸਿੰਘ ਬੜੌਦੀ, ਗੁਰਮੇਲ ਸਿੰਘ ਪਾਬਲਾ, ਗੁਰਚਰਨ ਸਿੰਘ ਰਾਣਾ, ਗੌਰਵ ਗੋਪਤਾ ਵਿਸ਼ੂ, ਕੁਲਵੰਤ ਕੌਰ ਪਾਬਲਾ, ਸੁਰਿੰਦਰ ਕੌਰ ਸ਼ੇਰਗਿੱਲ ਪ੍ਰਧਾਨ, ਪਰਮਜੀਤ ਪੰਮੀ, ਲਖਵੀਰ ਲੱਕੀ, ਸਾਬੀ ਚੀਮਾ, ਦਲਵਿੰਦਰ ਸਿੰਘ ਕਿਸ਼ਨਪੁਰਾ, ਰਾਕੇਸ਼ ਅੱਗਰਵਾਲ, ਕੁਲਵੰਤ ਸਿੰਘ ਪੰਮਾ ਪ੍ਰਧਾਨ, ਇੰਦਰਬੀਰ ਸਿੰਘ ਪ੍ਰਧਾਨ, ਗੁਰਚਰਨ ਸੈਣੀ, ਬਲਵੰਤ ਸੋਨੂੰ, ਪ੍ਰਕਾਸ਼ ਚੰਦ, ਹਰਮਿੰਦਰ ਸਿੰਘ ਕਾਲਾ, ਢਾਡੀ ਮਲਕੀਤ ਸਿੰਘ ਪਪਰਾਲੀ, ਤ੍ਰਿਲੋਕ ਚੰਦ ਧੀਮਾਨ, ਹਰਪਾਲ ਸਿੰਘ ਦਤਾਰਪੁਰ, ਬਲਜੀਤ ਸਿੰਘ ਕੁੰਬੜਾ, ਮਨਜੀਤ ਸਿੰਘ ਸੇਠੀ, ਹੈਪੀ ਮੁੰਧੋਂ, ਕੁਲਵਿੰਦਰ ਸਿੰਘ ਰਕੌਲੀ ਸਰਪੰਚ, ਹਰਗੋਬਿੰਦ ਸਿੰਘ ਚੇਅਰਮੈਨ, ਮੁਕੇਸ਼ ਰਾਣਾ, ਬਲਜੀਤ ਸਿੰਘ ਖੇੜਾ, ਸਤਪਾਲ ਸਿੰਘ ਖਿਜ਼ਰਾਬਾਦ, ਸ਼ਿਵਰਾਜ ਸੋਢੀ, ਮਨਮੋਹਣ ਮਾਵੀ, ਹਰਿੰਦਰ ਸਿੰਘ, ਬਿਕਰਮਜੀਤ ਸਿੰਘ ਰੰਧਾਵਾ, ਹਰਦੇਵ ਸਿੰਘ ਹਰਪਾਲਪੁਰ ਓ.ਐਸ.ਡੀ, ਤਰਸੇਮ ਭਗੀਰਥ ਆਦਿ ਵੀ ਹਾਜ਼ਰ ਸਨ।
(ਬਾਕਸ ਆਈਟਮ)
ਇਸ ਦੌਰਾਨ ਬਾਈਕਾਟ ਕਰਕੇ ਗਏ ਕੌਂਸਲਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਪਾਰਕ ਜਿੰਮ ਦਾ ਨਾਮ ਸਵਰਗੀ ਰਾਜਬੀਰ ਸਿੰਘ ਪਡਿਆਲਾ ਦੇ ਨਾਂ ’ਤੇ ਰੱਖਣ ਕਾਰਨ ਉਨ੍ਹਾਂ ਵਿਰੋਧ ਵਿੱਚ ਬਾਈਕਾਟ ਕੀਤਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਪਡਿਆਲਾ ਸਮਰਥਕਾਂ ਵੱਲੋਂ ਖੁੱਲ੍ਹ ਕੇ ਹਲਕਾ ਖਰੜ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਦਾ ਵਿਰੋਧ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…