ਅਕਾਲੀ ਦਲ ਦੇ ਕੌਂਸਲਰ ਅਮਰੀਕ ਸਿੰਘ ਨੇ ਕੀਤੀ ਨੇਬਰਹੁੱਡ ਪਾਰਕ ਫੇਜ਼-11 ਦੇ ਵਿਕਾਸ ਦੇ ਕੰਮ ਦੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਨੇਬਰਹੁਡ ਪਾਰਕ ਫੇਜ਼-11 ਨੂੰ ਹੋਰ ਸੁੰਦਰ ਬਣਾਉਣ ਲਈ ਵਿਕਾਸ ਦੇ ਕੰਮ ਦੀ ਸ਼ੁਰੂਆਤ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਦੀ ਅਗਵਾਈ ਵਿੱਚ ਜਗਦੀਸ਼ ਸਿੰਘ ਅਤੇ ਫੇਜ਼-11 ਦੇ ਹੋਰ ਪਤਵੰਤਿਆਂ ਨੇ ਕੀਤੀ। ਇਸ ਮੌਕੇ ਵਸਨੀਕਾਂ ਨੇ ਕਿਹਾ ਕਿ ਪਾਰਕ ਨੂੰ ਹੋਰ ਸੁੰਦਰ ਬਣਾਉਣ ਲਈ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਅੱਜ ਇਸ ਕੰਮ ਦੀ ਸ਼ੁਰੂਆਤ ਨਾਲ ਇਹ ਮੰਗ ਪੂਰੀ ਹੋ ਗਈ ਹੈ।
ਅਕਾਲੀ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਪਾਰਕ ਨੂੰ ਹੋਰ ਸੁੰਦਰ ਬਣਾਉਣ ਲਈ ਲੋੜੀਂਦੇ ਫੰਡ ਮਨਜੂਰ ਕਰਵਾ ਲਏ ਗਏ ਹਨ ਜਿਸ ਵਿੱਚ ਟਰੈਕ ਨੂੰ ਦੁਬਾਰਾ ਬਣਾਉਣਾ, ਜੋਗਿੰਗ ਟਰੈਕ ਬਣਾਉਣਾ, ਝੂਲੇ ਲਗਵਾਉਣਾ, ਐਂਟਰੀ ਪੁਆਇੰਟ ਦੀ ਦਿਸ਼ਾ ਸੁਧਾਰਨਾ, ਹੋਰ ਬੂਟੇ ਲਗਾਉਣਾ ਅਦਿ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਸ ਪਾਰਕ ਲਈ ਇੱਕ ਉਪਨ ਜਿੰਮ ਵੀ ਮਨਜੂਰ ਹੋ ਗਿਆ ਹੈ ਜੋ ਕਿ ਉਚ ਦਰਜੇ ਦਾ ਹੋਵੇਗਾ ਤਾਂ ਕਿ ਸੈਰ ਕਰਨ ਦੇ ਨਾਲ ਨਾਲ ਲੋਕ ਕਸਰਤ ਵੀ ਕਰ ਸਕਣ। ਉਹਨਾਂ ਦੱਸਿਆ ਕਿ ਵਾਰਡ ਦੇ ਸਾਰੇ ਪਾਰਕਾਂ ਲਈ ਫੰਡ ਮਨਜੂਰ ਹੋ ਗਏ ਹਨ ਅਤੇ ਜਲਦੀ ਹੀ ਉਹਨਾਂ ਦਾ ਵੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਜਲਦੀ ਹੀ ਲਾਈਬ੍ਰੇਰੀ ਵੀ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤੀ ਜਾਵੇਗੀ। ਇਸ ਲਾਇਬ੍ਰੇਰੀ ਲਈ ਲੋੜੀਂਦੇ ਫੰਡ ਮਨਜੂਰ ਹੋਣ ਉਪਰੰਤ ਸਮਾਨ ਖਰੀਦਿਆ ਜਾ ਰਿਹਾ ਹੈ। ਉਹਨਾਂ ਨੇ ਇਹਨਾਂ ਵਿਕਾਸ ਦੇ ਕੰਮਾਂ ਲਈ ਮੇਅਰ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਹੜਾ ਵੀ ਕੰਮ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਉਹਨਾਂ ਨੇ ਉਸ ਕੰਮ ਲਈ ਪਹਿਲ ਦੇ ਅਧਾਰ ਤੇ ਫੰਡ ਮਨਜੂਰ ਕਰ ਦਿੱਤੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੱਜਣ ਸਿੰਘ, ਵੀ.ਕੇ. ਮਹਾਜਨ, ਤਜਿੰਦਰ ਸਿੰਘ, ਸਤਵਿੰਦਰ ਸਿੰਘ ਸਾਚਾ, ਹਰੀ ਮਿੱਤਰ ਮਹਾਜਨ, ਹਰਵਿੰਦਰ ਸਿੰਘ ਸਿੱਧੂ, ਦਿਆਲ ਸਿੰਘ ਮਾਨ, ਦਰਸ਼ਨ ਸਿੰਘ ਰੰਧਾਵਾ, ਹਰਦੇਵ ਸਿੰਘ, ਗੁਰਇਕਬਾਲ ਸਿੰਘ, ਜਸਵੀਰ ਸਿੰਘ, ਸਰਬਜੀਤ ਸਿੰਘ ਠੇਕੇਦਾਰ, ਸੁਰਿੰਦਰ ਸਿੰਘ ਗੋਇਲ ਜੇਈ, ਅਮਰਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…