ਜ਼ਿਲਾ ਮੁਹਾਲੀ ਦੀ ਅਕਾਲੀ ਦਲ ਦੀ ਜਥੇਬੰਦੀ ਦਾ ਛੇਤੀ ਗਠਨ ਕੀਤਾ ਜਾਵੇਗਾ: ਐਨ.ਕੇ. ਸ਼ਰਮਾ

ਜ਼ਿਲ੍ਹਾ ਮੁਹਾਲੀ ਤੇ ਖਰੜ ਹਲਕੇ ਦੇ ਪਾਰਟੀ ਵਰਕਰਾਂ ਨਾਲ ਪਲੇਠੀ ਮੀਟਿੰਗ ਕਰਕੇ ਕੀਤਾ ਸ਼ਲਾਹ ਮਸ਼ਵਰਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਜ਼ਿਲਾ ਮੁਹਾਲੀ ਅੰਦਰ ਪਾਰਟੀ ਦੀਆਂ ਨੂੰ ਘਰ ਪਹੁੰਚਾਣ ਲਈ ਅਤੇ ਅਕਾਲੀ ਭਾਜਪਾ ਗਠਜੋੜ ਮਜ਼ਬੂਤ ਬਣਾਉਣ ਸ੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਦੀ ਇਕ ਜ਼ਰੂਰੀ ਮੀਟਿੰਗ ਜ਼ਿਲਾ ਪ੍ਰਧਾਨ ਤੇ ਵਿਧਾਇਕ ਡੇਰਾਬੱਸੀ ਸ੍ਰੀ ਐਨ.ਕੇ.ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲਾ ਮੋਹਾਲੀ ਅਤੇ ਖਰੜ ਦੇ ਸਰਕਲ ਪ੍ਰਧਾਨਾਂ ਅਤੇ ਅਹੁੱਦੇਦਾਰਾ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਹਲਕਾ ਮੁਹਾਲੀ ਦੇ ਇੰਚਾਰਜ ਤੇਜ਼ਿੰਦਰਪਾਲ ਸਿੰਘ ਸਿੱਧੂ ਅਤੇ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਐਨ.ਕੇ.ਸ਼ਰਮਾ ਨੇ ਕਿਹਾ ਅੱਜ ਦੀ ਮੀਟਿੰਗ ਬੁਲਾਉਣ ਦਾ ਮੁੱਖ ਮੰਤਵ ਇਹ ਹੈ ਜਥੇਬੰਦੀ ਦੀ ਰੂਪ ਰੇਖਾ ਕਿਵੇਂ ਤਿਆਰ ਕਰਨੀ ਹੈ ਅਤੇ ਕਿਸ ਕਿਸ ਅਹੁੱਦੇਦਾਰ ਦੀ ਕੀ ਕੀ ਡਿਊਟੀ ਹੈ ਇਸ ਬਾਰੇ ਵਿਚਾਰ ਚਰਚਾ ਕਰਨੀ ਅਤੇ ਵਰਕਰਾਂ ਦੇ ਸੁਝਾਅ ਲੈਣਾ ਹੈ। ਉਨ੍ਹਾਂ ਕਿਹਾ ਜਥੇਬੰਦੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਥੇਬੰਦੀ ਦੀ ਭਰਤੀ ਬੜੇ ਸਾਫ ਸੁਥਰੇ ਢੰਗ ਨਾਲ ਕੀਤੀ ਜਾਵੇਗੀ ਅਤੇ ਹਰ ਮਹੀਨੇ ਜਿਲੇ ਦੀ ਇਕ ਮੀਟਿੰਗ ਹੋਇਆ ਕਰੇਗੀ ਜਿਸ ਦੀ ਪ੍ਰੋਸਡਿੰਗ ਪਾਰਟੀ ਦਫਤਰ ਈਮੇਲ ਰਾਹੀ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਗਠਨ ਲਈ ਹਲਕੇ ਵਿਚੋੋ 5 ਹਜ਼ਾਰ ਮੈਂਬਰ ਬਣਾਏ ਜਾਣਗੇ ਅਤੇ ਪਿੰਡ ਪਿੰਡ ਜਾ ਕੇ ਇਹ ਮੈਂਬਰਸ਼ਿਪ ਦਿੱਤੀ ਜਾਵੇਗੀੇ। ਜਿਸ ਵਿਚ 10 ਮੈਂਬਰ ਜਨਰਲ 10 ਐਸ ਸੀ, 10 ਬੀ.ਸੀ ਅਤੇ 10 ਲੇਡੀਜ਼ ਅਤੇ 10 ਮੈਂਬਰ ਹੋਣਗੇ। ਉਨ੍ਹਾਂ ਕਿਹਾ ਸਰਕਲ ਪ੍ਰਧਾਨ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਪੂਰੀ ਮਿਹਨਤ ਨਾਲ ਪਿੰਡ ਪਿੰਡ ਜਾ ਕੇ ਪਾਰਟੀ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਵਰਕਰਾਂ ਨੂੰ ਨਾਲ ਜੋੜਨ।
ਇਸ ਮੌਕੇ ਉਨ੍ਹਾਂ ਨਵੀਂ ਜਥੇਬੰਦੀ ਦੇ ਗਠਨ ਸਬੰਧੀ ਸਾਰੇ ਅਹੁੱਦੇਦਾਰਾਂ ਦੇ ਸੁਝਾਅ ਵੀ ਲਏ। ਉਨ੍ਹਾਂ ਕਿਹਾ ਪਾਰਟੀ ਲਈ ਕੰਮ ਕਰਨ ਵਾਲੇ ਹਰ ਵਰਕਰ ਨੂੰ ਮਾਣ ਸਤਿਕਾਰ ਦਿੱਤਾ ਜਾਵੇਗਾ ਜਿਸ ਲਈ ਵਰਕਰਾਂ ਨੂੰ ਪਿੰਡ ਪਿੰਡ ਜਾ ਕੇ ਮੈਂਬਰਸ਼ਿਪ ਦਿੱਤੀ ਜਾਵੇਗੀ ਅਤੇ ਪਾਰਟੀ ਵੱਲੋਂ ਨਵੀਂ ਜ਼ਿਲੇ ਦੀ ਨਵੀਂ ਜਥੇਬੰਦੀ ਦੇ ਅਹੁੱਦੇਦਾਰਾਂ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਵਰਕਰਾਂ ਨੇ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੇ ਆਪਣੇ ਨਾਲ ਹੁੰਦੀਆਂ ਧੱਕੇਸ਼ਾਹੀਆਂ ਸਬੰਧੀ ਐਨ.ਕੇ.ਸ਼ਰਮਾ ਨੂੰ ਜਾਣੂ ਕਰਵਾਇਆ। ਇਸ ਮੌਕੇ ਇਕੱਤਰ ਸਾਰੇ ਵਰਕਰਾਂ ਨੇ ਐਨ.ਕੇ. ਸ਼ਰਮਾ ਨੂੰ ਭਰੋਸਾ ਉਹ ਪਾਰਟੀ ਲਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ ਅਤੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮੇਅਰ ਕੁਲਵੰਤ ਸਿੰਘ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਬਲਜੀਤ ਸਿੰਘ ਕੁੰਭੜਾ, ਯੂਥ ਵਿੰਗ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ, ਸੀਨੀਅਰ ਆਗੂ ਪਰਮਜੀਤ ਸਿੰਘ ਕਾਹਲੋਂ, ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਪਰਮਿੰਦਰ ਸਿੰਘ ਸੋਹਾਣਾ, ਗੁਰਮੁੱਖ ਸਿੰਘ ਸੋਹਲ, ਸੁਖਦੇਵ ਸਿੰਘ ਪਟਵਾਰੀ, ਕ੍ਰਿਸ਼ਨਪਾਲ ਸ਼ਰਮਾ, ਬਲਵਿੰਦਰ ਕੌਰ ਸੈਦਪੁਰਾ, ਸਰਬਜੀਤ ਸਿੰਘ ਕਾਦੀਮਾਜਰਾ, ਹਰਦੀਪ ਸਿੰਘ ਖਿਜਰਾਬਾਦ, ਮਨਜੀਤ ਸਿੰਘ ਮੁੰਧੋ, ਦਿਲਬਾਗ ਸਿਘ ਮੀਆਪੁਰ, ਕੁਲਵੰਤ ਕੌਰ ਪਾਬਲਾ, ਅੰਜੂ ਚੰਦਰਾ ਪ੍ਰਧਾਨ ਖਰੜ, ਕਮਲ ਕਿਸ਼ੋਰ ਸ਼ਰਮਾ, ਰਜਿੰਦਰ ਸਿੰਘ ਨੰਬਰਦਾਰ, ਰਾਜਪਾਲ, ਮਨਜੀਤ ਸਿੰਘ ਮਲਕਪੁਰ, ਰਵਿੰਦਰ ਸਿੰਘ ਰਵੀ ਸਮੇਤ ਵੱਖ ਵੱਖ ਸਰਕਲਾਂ ਦੇ ਪ੍ਰਧਾਨ ਅਤੇ ਕੌਸਲਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…