ਅਕਾਲੀ ਦਲ ਵੱਲੋਂ ਪਿੰਡ ਕੈਲੋਂ ਤੇ ਮੁਹਾਲੀ ਦੀਆਂ ਜੱਜ ਬਣੀਆਂ ਧੀਆਂ ਦਾ ਸਨਮਾਨ

ਨਬਜ਼-ਏ-ਪੰਜਾਬ, ਮੁਹਾਲੀ, 13 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਮੁਹਾਲੀ ਹਲਕੇ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ, ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਬੀਬੀ ਕੁਲਦੀਪ ਕੌਰ ਕੰਗ ਵੱਲੋਂ ਅੱਜ ਪੀਸੀਐਸ ਜੁਡੀਸ਼ਰੀ ਦੇ ਨਤੀਜੇ ਆਉਣ ਉਪਰੰਤ ਪਿੰਡ ਕੈਲੋ ਅਤੇ ਫੇਜ਼-1 ਮੁਹਾਲੀ ਦੀਆਂ ਦੋ ਹੋਣਹਾਰ ਧੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਕਾਮਯਾਬੀ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਉਕਤ ਆਗੂਆਂ ਨੇ ਜੱਜ ਬਣੀਆਂ ਮੁਹਾਲੀ ਦੀਆਂ ਇਨ੍ਹਾਂ ਬੇਟੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡ ਕੈਲੋਂ ਦੀ ਅਤਿ ਗਰੀਬ ਅਤੇ ਮਿਹਨਤਕਸ਼ ਪਰਿਵਾਰ ’ਚੋਂ ਪਰਮਿੰਦਰ ਕੌਰ ਆਪਣੀ ਮਿਹਨਤ, ਮਾਂ ਬਾਪ ਦੀ ਚੰਗੀ ਪਰਵਰਿਸ਼ ਅਤੇ ਅਧਿਆਪਕਾਂ ਦੀ ਚੰਗੀ ਸਿੱਖਿਆ ਨਾਲ ਪੀਸੀਐਸ ਜੁਡੀਸ਼ਰੀ ਕਲੀਅਰ ਕਰਕੇ ਜੱਜ ਬਣੀ ਹੈ ਜੋ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ। ਇੰਜ ਹੀ ਪਰਵਿੰਦਰ ਸਿੰਘ ਸੋਹਾਣਾ ਅਤੇ ਹੋਰਨਾਂ ਆਗੂ ਫੇਜ਼-1, ਮੁਹਾਲੀ ਤੋਂ ਅਮਨਪ੍ਰੀਤ ਕੌਰ ਦੇ ਘਰ ਪੁੱਜੇ। ਉਨ੍ਹਾਂ ਨੇ ਪੀਸੀਐਸ ਜੁਡੀਸ਼ਰੀ ਦੀ ਪ੍ਰੀਖਿਆ ਪਾਸ ਕਰਨ ਵਾਲੀ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ। ਉਹ ਆਪਣੇ ਪਿਤਾ ਤੇਗ ਸਿੰਘ ਅਤੇ ਮਾਤਾ ਦਵਿੰਦਰ ਕੌਰ ਦੀ ਇਕਲੌਤੀ ਧੀ ਹੈ।

ਇਸ ਮੌਕੇ ਗੁਰਵਿੰਦਰ ਸਿੰਘ ਕੈਲੋਂ, ਡਾ ਵਰਿੰਦਰ ਕੁਮਾਰ ਕੈਲੋਂ, ਜਸਮੇਰ ਸਿੰਘ ਕੈਲੋਂ, ਗੁਰਜੀਤ ਸਿੰਘ ਕੈਲੋਂ, ਚਰਨਜੀਤ ਸਿੰਘ ਕੈਲੋਂ, ਬਹਾਦਰ ਸਿੰਘ ਨੰਬਰਦਾਰ ਕੈਲੋਂ, ਬਲਜੀਤ ਸਿੰਘ ਕੈਲੋਂ, ਅਮਨਪ੍ਰੀਤ ਕੌਰ ਦੇ ਮਾਮਾ ਜਸਵਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…