ਚੰਗੇ ਕਿਰਦਾਰ ਤੇ ਸੇਵਾ ਭਾਵਨਾ ਵਾਲੇ ਉਮੀਦਵਾਰਾਂ ਦਾ ਸਾਥ ਦੇਵੇਗਾ ਅਕਾਲੀ ਦਲ (ਡੈਮੋਕ੍ਰੇਟਿਕ): ਕੈਪਟਨ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਸੀਨੀਅਰ ਲੀਡਰ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਗਰ ਨਿਗਮ ਚੋਣਾਂ ਦੌਰਾਨ ਉਹਨਾਂ ਦੀ ਪਾਰਟੀ ਵੱਲੋਂ ਲੋਕਾਂ ਪ੍ਰਤੀ ਸੇਵਾ ਭਾਵਨਾ ਰੱਖਣ ਵਾਲੇ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਜਾਵੇਗਾ। ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ ਬੀਬਾ ਰਾਜਵੀਰ ਕੌਰ ਗਿੱਲ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿੱਚ ਹਾਜ਼ਰੀ ਲਗਵਾਉਣ ਪਹੁੰਚੇ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਮਾਂ ਹੁਣ ਗੁਜ਼ਰ ਚੁੱਕਾ ਹੈ ਜਦੋਂ ਰਵਾਇਤੀ ਪਾਰਟੀਆਂ ਚੋਣਾਂ ਵਿੱਚ ਝੂਠੇ ਵਾਅਦੇ ਕਰਕੇ, ਰਿਸ਼ਵਤ ਦੇ ਕੇ ਜਾਂ ਹੋਰ ਸਬਜ਼ਬਾਗ ਦਿਖਾ ਕੇ ਭੋਲੇ ਭਾਲੇ ਲੋਕਾਂ ਦੀਆਂ ਵੋਟਾਂ ਠੱਗ ਲੈਂਦੀਆਂ ਸਨ।
ਉਹਨਾਂ ਕਿਹਾ ਕਿ ਹੁਣ ਲੋਕ ਸਿਆਣੇ ਹੋ ਗਏ ਹਨ ਅਤੇ ਆਪਣੀ ਵੋਟ ਦਾ ਮਹੱਤਵ ਚੰਗੀ ਤਰ੍ਹਾ ਸਮਝ ਚੁੱਕੇ ਹਨ। ਬੀਬਾ ਰਾਜਵੀਰ ਕੌਰ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹੋ ਜਿਹੇ ਪੜ੍ਹੇ ਲਿਖੇ ਨੌਜਵਾਨਾਂ ਦਾ ਰਾਜਨੀਤੀ ਵਲ ਝੁਕਾਅ ਇੱਕ ਚੰਗੀ ਸ਼ੁਰੂਆਤ ਦੀ ਨਿਸ਼ਾਨੀ ਹੈ। ਚੰਗੇ ਉਮੀਦਵਾਰ ਬਿਨਾਂ ਕਿਸੇ ਲੋਭ, ਲਾਲਚ ਤੋੱ ਆਪਣੇ ਵਾਰਡ ਦੀਆਂ ਜ਼ਰੂਰਤਾਂ ਨੂੰ ਬਰੀਕੀ ਨਾਲ ਸਮਝਦੇ ਹਨ ਅਤੇ ਸ਼ਹਿਰ ਦਾ ਵਧੇਰੇ ਵਿਕਾਸ ਕਰਨ ਦੇ ਸਮਰੱਥ ਹਨ।
ਇਸ ਮੌਕੇ ਡਾ. ਮੇਜਰ ਸਿੰਘ (ਸ਼ਹਿਰੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਡੈਮੋਕ੍ਰੈਟਿਕ), ਬਲਰਾਜ ਸਿੰਘ, ਸੁਮਿਤ ਗਿੱਲ, ਐਮ.ਐਸ. ਸਾਹਨੀ, ਬਖਸ਼ੀਸ਼ ਸਿੰਘ ਢਿੱਲੋੱ, ਮੋਹਿੰਦਰ ਸਿੰਘ ਕੋਹਲੀ, ਜਸਪਾਲ ਸਿੰਘ ਦਿਓਲ, ਜੇ.ਪੀ. ਸਿੰਘ, ਭਾਗ ਸਿੰਘ ਅਤੇ ਲਖਬੀਰ ਸਿੰਘ ਤੋਂ ਇਲਾਵਾ ਸਾਹਿਬ ਵੈਲਫ਼ੇਅਰ ਐਸੋਸੀਏਸ਼ਨ ਫੇਜ਼ 10 ਤੋਂ ਹੋਰ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…