Share on Facebook Share on Twitter Share on Google+ Share on Pinterest Share on Linkedin ਵਿਧਾਇਕ ਐਨ.ਕੇ.ਸ਼ਰਮਾ ਦੇ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਬਣਨ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ: ਰਣਜੀਤ ਗਿੱਲ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਵਿਧਾਨ ਸਭਾ ਹਲਕਾ ਡੇਰਾਬਸੀ ਤੋ ਅਕਾਲੀ ਦਲ ਦੇ ਵਿਧਾਇਕ ਐਨ.ਕੇ ਸ਼ਰਮਾ ਨੂੰ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਬਣਾਉਣ ਤੇ ਅਕਾਲੀ ਦਲ ਹੱਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਦੀ ਅਗਵਾਈ ‘ਚ ਇਕਠੇ ਹੋਏ ਪਾਰਟੀ ਆਗੂਆਂ ਸਮੇਤ ਵਰਕਰਾਂ ਨੇ ਇਕ ਦੂਜੇ ਨਾਲ ਖੁਸ਼ੀ ਸਾਂਝੀ ਕਰਦਿਆਂ ਲੱਡੂ ਵੰਡੇ ਗਏ। ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਹ ਤਹਿ ਦਿੱਲੋਂ ਧੰਨਵਾਦੀ ਹਨ ਕਿਉਂਕਿ ਉਨ੍ਹਾਂ ਆਪਣੀ ਦੂਰ-ਅੰਦੇਸ਼ੀ ਸੋਚ ਕਾਰਨ ਇਕ ਅਜਿਹੀ ਸ਼ਖ਼ਸੀਅਤ ਨੂੰ ਪਾਰਟੀ ਦੀ ਜ਼ਿਲ੍ਹੇ ਅੰਦਰ ਜ਼ਿੰਮੇਵਾਰੀ ਸੌਂਪਣ ’ਤੇ ਹਰ ਵਰਗ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਚਰਨਜੀਤ ਸਿੰਘ ਕਾਲੇਵਾਲ , ਗੁਰਮੀਤ ਸਿੰਘ ਸ਼ਾਂਟੂ ਡਾਇਰੈਕਟਰ ਮਿਲਕ ਪਲਾਂਟ, ਰਣਧੀਰ ਸਿੰਘ ਧੀਰਾ, ਕੁਲਵਿੰਦਰ ਸਿੰਘ ਸਰਪੰਚ, ਕਮਲਜੀਤ ਕੌਰ ਭਗਤ ਮਾਜਰਾ, ਸਤਨਾਮ ਸਿੰਘ ਸਰਪੰਚ ਸੁਹਾਲੀ, ਪਰਮਜੀਤ ਸਿੰਘ ਪੰਮੀ ਕੌਂਸਲਰ ਕੁਰਾਲੀ, ਜੇ ਕੇ ਸ਼ਰਮਾਂ, ਮਨਜੀਤ ਸਿੰਘ ਮੂੰਧੋਂ, ਸਵਰਨ ਸਿੰਘ ਸਰਪੰਚ ਪਲਹੇੜੀ, ਜਗੀਰ ਸਿੰਘ ਸੁਹਾਲੀ, ਮਲਕੀਤ ਸਿੰਘ ਪਪਰਾਲੀ, ਕੁਲਵੰਤ ਸਿੰਘ ਪੰਮਾਂ ਸਰਕਲ ਪ੍ਰਧਾਨ, ਦਿਲਬਾਗ ਸਿੰਘ ਮੀਆਂਪੂਰ, ਸੌਦਾਗਰ ਸਰਪੰਚ ਹੁਸ਼ਿਆਰਪੂਰ, ਜਸਪਾਲ ਸਿੰਘ ਬਸੀ, ਹਰਮਿੰਦਰ ਸਿੰਘ ਸਰਪੰਚ ਮੂੰਧੋਂ, ਸਰਬਜੀਤ ਸਿੰਘ ਕਾਦੀ ਮਾਜਰਾ, ਗੁਰਚਰਨ ਸਿੰਘ ਮਿਰਜਾਪੂਰਾ, ਜਗਜੀਤ ਸਿੰਘ ਗਿੱਲ, ਗੁਰਜਿੰਦਰ ਸਿੰਘ ਆਦਿ ਪਾਰਟੀ ਵਰਕਰ ਹਾਜਰ ਸਨ
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ