nabaz-e-punjab.com

ਅਕਾਲੀ ਆਗੂ ਚੰਦੂਮਾਜਰਾ ਨੇ ਫੇਜ਼-3ਏ ਵਿੱਚ ਸ਼ਹਿਰ ਵਾਸੀਆਂ ਸਮੱਸਿਆਵਾਂ ਸੁਣੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੋਂ ਦੇ ਫੇਜ਼-3ਏ ਵਿੱਚ ਸਥਿਤ ਬਲਵਿੰਦਰ ਸਿੰਘ ਮੁਲਤਾਨੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਗ੍ਰਹਿ ਵਿਖੇ ਮੀਟਿੰਗ ਕਰਕੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਫੇਜ਼-3ਏ ਦੇ ਲੋਕਾਂ ਨੇ ਸ੍ਰੀ ਚੰਦੂਮਾਜਰਾ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਦੇ ਫੇਜ਼ ਵਿੱਚ ਪੀਣ ਵਾਲਾ ਪਾਣੀ ਗੰਦਾ ਅਤੇ ਘੱਟ ਪ੍ਰੈਸ਼ਰ ਨਾਲ ਆਉਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਾਰਸ਼ ਦੌਰਾਨ 10 ਮਰਲਾ ਘਰਾਂ ਦੇ ਸਾਹਮਣੇ ਪਾਣੀ ਜਮ੍ਹਾਂ ਹੋ ਜਾਂਦਾ ਹੈ। ਜਿਸ ਕਾਰਨ ਇਹ ਸੜਕ ਨਹਿਰ ਦਾ ਰੂਪ ਧਾਰ ਲੈਂਦੀ ਹੈ ਅਤੇ ਇਸ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਪ੍ਰੋ: ਚੰਦੂਮਾਜਰਾ ਨੂੰ ਫੇਜ਼ ਵਿਚਲੀਆਂ ਪਾਰਕਾਂ ਨੂੰ ਸੁੰਦਰ ਬਣਾਉਣ ਬਜ਼ੁਰਗਾਂ ਲਈ ਓਪਨ ਜਿੰਮ ਦੀ ਮੰਗ ਕੀਤੀ। ਇਲਾਕਾ ਵਾਸੀਆਂ ਨੇ ਚੰਦੂਮਾਜਰਾ ਦੇ ਧਿਆਨ ਵਿੱਚ ਲਿਆਂਦਾ ਫੇਜ਼-3ਏ ਵਿੱਚ ਬਹੁਤ ਜ਼ਿਆਦਾ ਰੇਹੜੀਆਂ ਖੜ੍ਹਦੀਆਂ। ਜਿਸ ਕਾਰਨ ਇਧਰ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਰੇਹੜੀਆਂ ਤੋਂ ਇਲਾਕਾ ਨਿਵਾਸੀਆਂ ਨੂੰ ਮੁਕਤੀ ਦਿਵਾਈ ਜਾਵੇ ਅਤੇ ਫੇਜ਼-3ਏ ਅਤੇ ਫੇਜ਼-3ਬੀ1 ਵਿਚਕਾਰ ਡਿਵਾਈਡਰ ਲਗਾਇਆ ਜਾਵੇ ਤਾਂ ਜੋ ਲੋਕ ਅਸਾਨੀ ਨਾਲ ਲੰਘ ਸਕਣ।
ਇਸ ਮੌਕੇ ਬਲਵਿੰਦਰ ਸਿੰਘ ਮੁਲਤਾਨੀ ਨੇ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਇੱਥੋਂ ਦੇ ਪਾਰਕ ਵਿੱਚ ਬਣਨ ਵਾਲਾ ਸਕੂਲ ਸ਼ਿਫ਼ਟ ਹੋਇਅ ਹੈ। ਜਿਸ ਲਈ ਉਹ ਸਦਾ ਹੀ ਐਡਵੋਕੇਟ ਪ੍ਰਿੰਸ ਦੇ ਧੰਨਵਾਦੀ ਰਹਿਣਗੇ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਇਲਾਕਾ ਨਿਵਾਸੀਆਂ ਦੇ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦਿਆਂ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਫੋਨ ਕਰਕੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕਿਹਾ। ਇਸ ਮੌਕੇ ਜਥੇਦਾਰ ਬਲਜੀਤ ਸਿੰਘ ਕੁੰਭੜਾ, ਬੀਬੀ ਕੁਲਦੀਪ ਕੌਰ ਕੰਗ, ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਿਹੜੇ ਵੀ ਮਸਲੇ ਹੈ, ਉਹ ਪ੍ਰੋ: ਚੰਦੂਮਾਜਰਾ ਅਤੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰਵਾਏ ਜਾਣਗੇ। ਇਸ ਮੌਕੇ ਬਲਵਿੰਦਰ ਸਿੰਘ ਮੁਲਤਾਨੀ ਵਲੋਂ ਪ੍ਰੋ: ਚੰਦੂਮਾਜਰਾ ਸਮੇਤ ਪਹੁੰਚੇ ਤਿੰਨੋ ਪ੍ਰਧਾਨਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਗੁਰਮੀਤ ਸਿੰਘ ਸ਼ਾਮਪੁਰ, ਓਐਸਡੀ ਹਰਦੇਵ ਸਿੰਘ, ਰਤਨ ਸਿੰਘ ਨਾਮਧਾਰੀ, ਸਤਨਾਮ ਸਿੰਘ ਮਲਹੋਤਰਾ, ਹਰਦੀਪ ਸਿੰਘ, ਅਮਰੀਕ ਸਿੰਘ, ਰਾਕੇਸ਼ ਵਿਨਾਇਕ, ਦਵਿੰਦਰ ਸਿੰਘ ਮਰਵਾਹਾ, ਚਰਨਦੀਪ ਸਿੰਘ, ਨਿਰਮਲ ਸਿੰਘ, ਚਰਨਜੀਤ ਸਿੰਘ ਲੁਬਾਣਾ, ਦਲਜੀਤ ਸਿੰਘ, ਇੰਦਰਪ੍ਰੀਤ ਸਿੰਘ ਟਿੰਕੂ, ਹਰਪ੍ਰੀਤ ਸਿੰਘ ਲਾਲੀ ਸਮੇਤ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …